Government Employees Salary-Pension Hike: ਸਰਕਾਰੀ ਮੁਲਾਜ਼ਮਾਂ ਦੀ ਤਨਖ਼ਾਹ ਅਤੇ ਪੈਨਸ਼ਨ ‘ਚ ਹੋਇਆ 58.5 ਫੀਸਦੀ ਵਾਧਾ! ਕਰਨਾਟਕ ਸਰਕਾਰ ਦਾ ਵੱਡਾ ਫ਼ੈਸਲਾ

All Latest NewsGeneral NewsNews FlashTOP STORIES

 

Government Employees Salary-Pension Hike: ਕਰਨਾਟਕ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਦਰਅਸਲ, ਸਰਕਾਰ ਨੇ 7ਵੇਂ ਕਮਿਸ਼ਨ ਤਹਿਤ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਬੰਪਰ ਵਾਧਾ ਕੀਤਾ ਹੈ।

ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਐਲਾਨ ਕੀਤਾ ਕਿ ਇਹ ਵਾਧਾ 7ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੋਵੇਗਾ, ਜਿਸ ਵਿੱਚ ਬੇਸਿਕ ਪੇਅ ਵਿੱਚ 58.5 ਫ਼ੀਸਦੀ ਵਾਧਾ ਅਤੇ ਹਾਊਸ ਰੈਂਟ ਅਲਾਉਂਸ (ਐਚਆਰਏ) ਵਿੱਚ 32 ਫ਼ੀਸਦੀ ਵਾਧਾ ਸ਼ਾਮਲ ਹੈ।

ਇਸ ਤਨਖਾਹ ਸੋਧ ਨਾਲ ਰਾਜ ਸਰਕਾਰ ‘ਤੇ ਪ੍ਰਤੀ ਸਾਲ 20,208 ਕਰੋੜ ਰੁਪਏ ਦਾ ਵਾਧੂ ਖਰਚ ਆਵੇਗਾ। ਵਿੱਤੀ ਸਾਲ 2024-25 ਦੇ ਬਜਟ ਵਿੱਚ ਇਸ ਲਈ ਲੋੜੀਂਦੇ ਬਜਟੀ ਪ੍ਰਬੰਧ ਕੀਤੇ ਗਏ ਹਨ।

ਇਸ ਸੋਧ ਦਾ ਲਾਭ ਯੂਨੀਵਰਸਿਟੀਆਂ ਦੇ ਗੈਰ-ਅਧਿਆਪਨ ਕਰਮਚਾਰੀਆਂ, ਸਹਾਇਤਾ ਪ੍ਰਾਪਤ ਵਿਦਿਅਕ ਸੰਸਥਾਵਾਂ ਅਤੇ ਸਥਾਨਕ ਸੰਸਥਾਵਾਂ ਦੇ ਕਰਮਚਾਰੀਆਂ ਨੂੰ ਮਿਲੇਗਾ।

ਸੱਤਵੇਂ ਰਾਜ ਤਨਖਾਹ ਕਮਿਸ਼ਨ ਦਾ ਗਠਨ 19 ਨਵੰਬਰ, 2022 ਨੂੰ ਕੀਤਾ ਗਿਆ ਸੀ ਅਤੇ ਕਮਿਸ਼ਨ ਨੇ ਇਸ ਸਾਲ 24 ਮਾਰਚ ਨੂੰ ਆਪਣੀ ਰਿਪੋਰਟ ਸੌਂਪੀ ਸੀ। ਇਨ੍ਹਾਂ ਸਿਫ਼ਾਰਸ਼ਾਂ ਨੂੰ 15 ਜੁਲਾਈ ਨੂੰ ਕੈਬਨਿਟ ਵਿੱਚ ਮਨਜ਼ੂਰੀ ਦਿੱਤੀ ਗਈ ਸੀ।

ਇਸ ਤਨਖਾਹ ਅਤੇ ਪੈਨਸ਼ਨ ਵਾਧੇ ਦਾ ਉਦੇਸ਼ ਕਰਮਚਾਰੀਆਂ ਦੀ ਆਰਥਿਕ ਸਥਿਤੀ ਨੂੰ ਸੁਧਾਰਨਾ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ। ਇਸ ਕਦਮ ਨਾਲ ਨਾ ਸਿਰਫ਼ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ ਸਗੋਂ ਸੂਬੇ ਦੇ ਆਰਥਿਕ ਵਿਕਾਸ ਵਿੱਚ ਵੀ ਯੋਗਦਾਨ ਹੋਵੇਗਾ।

 

Media PBN Staff

Media PBN Staff

Leave a Reply

Your email address will not be published. Required fields are marked *