All Latest NewsGeneralNews FlashPunjab NewsTOP STORIES

ਵੱਡੀ ਖ਼ਬਰ: ਪੰਜਾਬ ਪੁਲਿਸ ਦੇ ਮੁਲਾਜ਼ਮ ਹੁਣ ਪ੍ਰਾਈਵੇਟ ਬੈਂਕ ਦੀ NOC ਤੋਂ ਬਗੈਰ ਨਹੀਂ ਬਦਲਾਅ ਸਕਣਗੇ ਸੈਲਰੀ ਅਕਾਊਂਟ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਨਾਲ ਜੁੜੀ ਇਹ ਅਹਿਮ ਖ਼ਬਰ ਹੈ। ਹੁਣ ਪੁਲਿਸ ਮੁਲਾਜ਼ਮ ਆਪਣਾ ਤਨਖ਼ਾਹ ਖਾਤਾ ਐਚਡੀਐਫ਼ਸੀ ਬੈਂਕ ਦੀ ਐਨਓਸੀ ਤੋਂ ਬਿਨ੍ਹਾਂ ਦੂਜੇ ਬੈਂਕ ਵਿਚ ਤਬਦੀਲ ਨਹੀਂ ਕਰਵਾ ਸਕਣਗੇ। ਇਸ ਸਬੰਧੀ ਡੀਜੀਪੀ ਪੰਜਾਬ ਦੇ ਵਲੋਂ ਬਕਾਇਦਾ ਹੁਕਮ ਜਾਰੀ ਕੀਤੇ ਗਏ ਹਨ।

ਡੀਜੀਪੀ ਪੰਜਾਬ ਦੇ ਵਲੋਂ 16 ਜੁਲਾਈ 2024 ਨੂੰ ਪੰਜਾਬ ਪੁਲਿਸ ਦੇ ਸਮੂਹ ਦਫ਼ਤਰਾਂ ਦੇ ਮੁਖੀਆਂ ਨੂੰ ਪੱਤਰ ਨੰਬਰ 10382-10481 ਤਹਿਤ ਜਾਰੀ ਕੀਤੇ ਗਏ ਹੁਕਮਾਂ ਵਿਚ ਕਿਹਾ ਗਿਆ ਹੈ ਕਿ, ਜੋ ਵੀ ਕਰਮਚਾਰੀ ਆਪਣਾ ਤਨਖ਼ਾਹ ਖਾਤਾ ਐਚਡੀਐਫ਼ਸੀ ਤੋਂ ਬਦਲ ਕੇ ਕਿਸੇ ਦੂਜੇ ਬੈਂਕ ਵਿਚ ਕਰਵਾਉਣਾ ਚਾਹੁੰਦਾ ਹੈ ਤਾਂ, ਉਸਨੂੰ ਤਨਖ਼ਾਹ ਖਾਤਾ ਬਦਲਣ ਤੋਂ ਪਹਿਲਾਂ ਐਚਡੀਐਫ਼ਸੀ ਬੈਂਕ ਤੋਂ ਐਨਓਸੀ ਹਾਸਲ ਕਰਨ ਉਪਰੰਤ ਡੀਜੀਪੀ ਦਫ਼ਤਰ ਦੀ ਪ੍ਰਵਾਨਗੀ ਲੈਣ ਤੋਂ ਬਾਅਦ ਹੀ ਤਨਖ਼ਾਹ ਖਾਤਾ ਤਬਦੀਲ ਕੀਤਾ ਜਾ ਸਕੇਗਾ।

 

Leave a Reply

Your email address will not be published. Required fields are marked *