ਸਿੱਖਿਆ ਵਿਭਾਗ ਪੰਜਾਬ ਨੇ ਪਿਛਲੇ 3 ਸਾਲਾਂ ‘ਚ ਇੱਕ ਵੀ ਅਧਿਆਪਕ ਦੀ ਨਹੀਂ ਕੱਢੀ ਨਵੀਂ ਪੋਸਟ! ਮੀਟਿੰਗ ਤੋਂ ਮੁੱਕਰੇ ਭਗਵੰਤ ਮਾਨ ਤਾਂ… ਬੇਰੁਜ਼ਗਾਰਾਂ ਸਾਂਝੇ ਮੋਰਚੇ ਨੇ ਫੂਕਿਆ ਪੁਤਲਾ

All Latest NewsNews FlashPunjab News

 

Punjab News

ਪਿਛਲੇ ਦਿਨੀਂ ਲੁਧਿਆਣਾ ਦੀ ਜ਼ਿਮਨੀ ਚੋਣ ’ਚ ਰੋਸ ਪ੍ਰਦਰਸ਼ਨ ਕਰਨ ਪੁੱਜੇ ਬੇਰੁਜ਼ਗਾਰ ਸਾਂਝੇ ਮੋਰਚੇ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਦਫਤਰ ਤੋਂ 18 ਜੂਨ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਲਿਖਤੀ ਮੀਟਿੰਗ ਮਿਲੀ ਸੀ। ਜਿਹੜੀ ਕਿ ਪਿਛਲੇ ਕਰੀਬ ਸਵਾ ਤਿੰਨ ਸਾਲਾਂ ਵਾਂਗ ਰੱਦ ਕਰ ਦਿੱਤੀ ਗਈ।

ਇਸ ਉੱਤੇ ਰੋਸ ਜ਼ਹਿਰ ਕਰਦਿਆਂ ਬੇਰੁਜ਼ਗਾਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਰਥੀ ਫੂਕ ਕੇ ਪਿੱਟ ਸਿਆਪਾ ਕੀਤਾ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਮੌਕੇ ਸਿੱਖਿਆ ਵਿਭਾਗ ’ਚ ਭਰਤੀ ਕੈਲੰਡਰ ਲਾਗੂ ਕਰਨ,ਸਿਹਤ ਵਿਭਾਗ ’ਚ ਇਨਕਲਾਬੀ ਬਦਲਾਅ ਲਿਆਉਣ, ਲੈਕਚਰਾਰ ਅਤੇ ਮਾਸਟਰ ਕੇਡਰ ਦੀਆਂ ਅਸਾਮੀਆਂ ਭਰਨ,ਉਮਰ ਹੱਦ ਛੋਟ ਦੇਣ।

ਮਾਸਟਰ ਕੇਡਰ ’ਚ ਥੋਪੀ ਬੇਤੁਕੀ ਸ਼ਰਤ 55 ਪ੍ਰਤੀਸ਼ਤ ਅੰਕ ਲਾਜ਼ਮੀ ਨੂੰ ਰੱਦ ਕਰਨ ਤੋਂ ਮੁਨਕਰ ਹੋ ਚੁੱਕੀ ਹੈ। ਪੰਜਾਬ ਸਰਕਾਰ ਨੇ ਸਵਾ ਤਿੰਨ ਸਾਲਾਂ ’ਚ ਸਿੱਖਿਆ ਵਿਭਾਗ ਅੰਦਰ ਐਨਟੀਟੀ, ਈਟੀਟੀ, ਮਾਸਟਰ ਕੇਡਰ, ਲੈਕਚਰਾਰ, ਸਹਾਇਕ ਪ੍ਰੋਫ਼ੈਸਰ ਅਤੇ ਪ੍ਰੋਫੈਸਰ ਪੱਧਰ ਦੀ ਇੱਕ ਵੀ ਪੋਸਟ ਨਹੀਂ ਕੱਢੀ।

ਮੁੱਖ ਮੰਤਰੀ ਵੱਲੋਂ ਕੀਤੇ ਉਮਰ ਹੱਦ ਛੋਟ ਦੇਣ ਦੇ ਵਾਅਦੇ ਨੂੰ ਪੂਰਾ ਨਹੀਂ ਕੀਤਾ। ਇਸ ਲਈ ਸਿਤਮ ਇਹ ਵੀ ਹੈ ਕਿ ਮਸਲੇ ਹੱਲ ਕਰਨੇ ਦੂਰ ਰਹੇ ਸਗੋ ਅਨੇਕਾਂ ਵਾਰ ਮੀਟਿੰਗਾਂ ਦੇ ਕੇ ਰੱਦ ਕੀਤੀਆਂ ਹਨ। ਜਿਸ ਕਾਰਨ ਬੇਰੁਜ਼ਗਾਰਾਂ ਨੂੰ ਖੱਜਲ ਖ਼ੁਆਰੀਆਂ ਭੁਤਗਣੀਆ ਪੈ ਰਹੀਆਂ ਹਨ।

ਇਸਦੇ ਰੋਸ ਵਜੋਂ ਬੇਰੁਜਗਾਰਾਂ ਵੱਲੋਂ ਚਿੰਟੂ ਪਾਰਕ ’ਚ ਇਕੱਠੇ ਹੋ ਕੇ ਰੋਸ ਕਰਨ ਮਗਰੋਂ ਅਰਥੀ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ। ਮੋਰਚੇ ਦੇ ਸੀਨੀਅਰ ਆਗੂ ਅਮਨ ਸੇਖਾ ਅਤੇ ਜਗਸੀਰ ਸਿੰਘ ਜੱਗੀ ਜਲੂਰ ਨੇ ਕਿਹਾ ਕਿ ਜੇਕਰ ਜਲਦੀ ਮੀਟਿੰਗ ਨਾ ਕੀਤੀ ਤਾਂ ਆਉਂਦੇ ਦਿਨਾਂ ’ਚ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਦਾ ਘਿਰਾਓ ਕੀਤਾ ਜਾਵੇਗਾ।

ਇਸ ਮੌਕੇ ਅਮਨਦੀਪ ਕੌਰ ਦਾਨਗੜ੍ਹ, ਰਣਜੀਤ ਕੌਰ, ਗਗਨਦੀਪ ਕੌਰ ਭਦੌੜ, ਗੁਰਪ੍ਰੀਤ ਕੌਰ ਬਰਨਾਲਾ, ਸਿਮਰਨਜੀਤ ਕੌਰ ਬਰਨਾਲਾ, ਮਨਪ੍ਰੀਤ ਕੌਰ, ਬਲਵਿੰਦਰ ਕੌਰ ਬਰਨਾਲਾ, ਅਮਨਦੀਪ ਕੌਰ, ਸੁਮਨਦੀਪ ਕੌਰ ਬਰਨਾਲਾ, ਸਰਬਜੀਤ ਕੌਰ ਬਰਨਾਲਾ, ਕਮਲਜੀਤ ਕੌਰ ਬਰਨਾਲਾ, ਸਵਰਨਜੀਤ ਕੌਰ ਭਦੌੜ, ਮਨਜੀਤ ਕੌਰ ਬਰਨਾਲਾ, ਕੁਲਦੀਪ ਕੁਮਾਰ ਠੀਕਰੀਵਾਲ, ਹਰਪ੍ਰੀਤ ਸਿੰਘ ਬਰਨਾਲਾ, ਕਸ਼ਮੀਰ ਸਿੰਘ ਕਾਲੇਕੇ, ਮਨਪ੍ਰੀਤ ਸਿੰਘ ਖੇੜੀ ਕਲਾਂ ਅਤੇ ਰਾਜਾ ਸਿੰਘ ਚੀਮਾ ਆਦਿ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *