Punjab News: ਰੈਵੀਨਿਊ ਪਟਵਾਰ ਯੂਨੀਅਨ ਦੀ CM ਭਗਵੰਤ ਮਾਨ ਨਾਲ ਹੋਈ ਅਹਿਮ ਮੀਟਿੰਗ
ਮੁੱਖ ਮੰਤਰੀ ਵਲੋਂ ਮੰਗਾਂ ਨੂੰ ਜਾਇਜ਼ ਕਰਾਰ ਦਿੰਦਿਆਂ ਵਿਭਾਗਾਂ ਨੂੰ ਮੰਗਾਂ ਦੀ ਪੂਰਤੀ ਲਈ ਕਾਰਵਾਈ ਆਰੰਭ ਕਰਨ ਦੇ ਦਿੱਤੇ ਗਏ ਆਦੇਸ਼
ਮੀਟਿੰਗ ਤੋਂ ਬਾਅਦ ਜਥੇਬੰਦੀ ਵਲੋਂ 1 ਜੁਲਾਈ ਨੂੰ ਕੀਤਾ ਜਾਣ ਵਾਲਾ ਐਕਸ਼ਨ ਕੀਤਾ ਮੁਲਤਵੀ
ਮਾਲੇਰਕੋਟਲਾ
ਦੀ ਰੈਵੀਨਿਊ ਪਟਵਾਰ ਯੂਨੀਅਨ ਦੀ ਅਹਿਮ ਬੈਠਕ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਵਿੱਤ ਮੰਤਰੀ, ਬ੍ਰਹਮ ਸ਼ੰਕਰ ਜਿੰਪਾ ਮਾਲ ਮੰਤਰੀ, ਕੁਲਦੀਪ ਸਿੰਘ ਧਾਲੀਵਾਲ ਐਨ.ਆਰ.ਆਈ. ਮਾਮਲੇ ਮੰਤਰੀ ਪੰਜਾਬ, ਵੀ.ਕੇ. ਸਿੰਘ (ਸਪੈਸ਼ਲ ਚੀਫ ਸਕੱਤਰ ਪੰਜਾਬ), ਅਨੁਰਾਗ ਵਰਮਾ(ਮੁੱਖ ਸਕੱਤਰ ਪੰਜਾਬ), ਅਜੋਏ ਕੁਮਾਰ ਸਿਨਹਾ (ਪ੍ਰਿੰਸੀਪਲ ਸੈਕਟਰੀ ਵਿੱਤ, ਪੰਜਾਬ ), ਕੇ.ਏ.ਪੀ. ਸਿਨਹਾ(ਵਿੱਤ ਕਮਿਸ਼ਨਰ ਮਾਲ,ਪੰਜਾਬ) ਵਿਸ਼ੇਸ਼ ਤੌਰ ‘ਤੇ ਨਾਲ ਸ਼ਾਮਲ ਹੋਏ।
ਮੀਟਿੰਗ ਵਿੱਚ ਜਥੇਬੰਦੀ ਦੇ ਮੰਗ ਪੱਤਰ ਪਰ ਦਰਜ ਮੰਗਾਂ ਉੱਤੇ ਸੁਚਾਰੂ ਢੰਗ ਨਾਲ ਵਿਚਾਰ ਚਰਚਾ ਹੋਈ ਅਤੇ ਮੁੱਖ ਮੰਤਰੀ ਵਲੋਂ ਮੰਗਾਂ ਨੂੰ ਜਾਇਜ਼ ਕਰਾਰ ਦਿੰਦਿਆਂ ਵਿਭਾਗਾਂ ਨੂੰ ਮੰਗਾਂ ਦੀ ਪੂਰਤੀ ਲਈ ਕਾਰਵਾਈ ਆਰੰਭ ਕਰਨ ਦੇ ਆਦੇਸ਼ ਦਿੱਤੇ ਗਏ।
ਉਨ੍ਹਾਂ ਪਟਵਾਰੀ ਦੀਆ ਘੱਟ ਕੀਤੀਆ ਅਸਾਮੀਆ ਨੂੰ ਮੁੜ ਬਹਾਲ ਕਰਨ, ਜਿਲੇ ਦੀ ਸੀਨੀਆਰਤਾ ਅਨੁਸਾਰ ਕਾਨੂੰਗੋ ਦੀ ਪ੍ਰਮੋਸ਼ਨ ਕਰਨ ਅਤੇ ਪਟਵਾਰੀਆ ਨੂੰ ਫਰਨੀਚਰ ਅਤੇ ਲੈਪਟਾਪ ਦੇਣ ਲਈ ਤਰੰਤ ਆਦੇਸ਼ ਦਿੱਤੇ। ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਦਸੌਦਾ ਸਿੰਘ ਵਾਲਾ ਵਿੱਚ ਕੀਤੇ ਖਾਨਗੀ ਤਕਸੀਮ ਦੇ ਕੰਮ ਦੀ ਸ਼ਲਾਘਾ ਕਰਦਿਆ ਵੱਧ ਤੋ ਵੱਧ ਪਰਿਵਾਰਕ ਝਗੜੇ ਸਹਿਮਤੀ ਨਾਲ ਨਿਬੇੜਨ ਦੀ ਹਦਾਇਤ ਕੀਤੀ।
ਵਿਭਾਗ ਨੂੰ ਜਥੇਬੰਦੀ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਲਈ ਵੀ ਹਦਾਇਤ ਕੀਤੀ ਗਈ,ਜਿਸ ਦੇ ਸਿੱਟੇ ਵਜੋਂ ਜਥੇਬੰਦੀ ਵਲੋਂ 1 ਜੁਲਾਈ ਨੂੰ ਕੀਤਾ ਜਾਣ ਵਾਲਾ ਐਕਸ਼ਨ ਮੁਲਤਵੀ ਕਰ ਦਿੱਤਾ ਗਿਆ ਹੈ।
ਜਥੇਬੰਦੀ ਤਰਫੋਂ ਹਰਵੀਰ ਸਿੰਘ ਢੀਂਡਸਾ (ਸੂਬਾ ਪ੍ਰਧਾਨ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ), ਸੁਖਵਿੰਦਰ ਸਿੰਘ ਸੁੱਖੀ(ਸੂਬਾ ਜਨਰਲ ਸਕੱਤਰ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ), ਬਲਰਾਜ ਸਿੰਘ ਔਜਲਾ (ਸੂਬਾ ਖ਼ਜ਼ਾਨਚੀ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ), ਨਿਰਮਲ ਸਿੰਘ ਗਿੱਲ ਨੁਮਾਇੰਦਾ ਕੁਲ ਹਿੰਦ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਮੌਜੂਦ ਸਨ।