Punjab News- ਬਦਲੀਆਂ ਦਾ ਪੋਰਟਲ ਮੁੜ ਖੋਲ੍ਹਿਆ ਜਾਵੇ! ਅਧਿਆਪਕ ਜਥੇਬੰਦੀ ਨੇ ਸਿੱਖਿਆ ਸਕੱਤਰ ਨਾਲ ਮੀਟਿੰਗ ਦੌਰਾਨ ਕੀਤੀ ਮੰਗ
ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਸਕੱਤਰ ਸਕੂਲੀ ਸਿੱਖਿਆ ਨਾਲ ਹੋਈ ਪੈਨਲ ਮੀਟਿੰਗ
ਪ੍ਰਾਇਮਰੀ ਕਾਡਰ ਜਿਲਾ ਕਾਡਰ ਰੱਖਣ ਦੀ ਕੀਤੀ ਪੈਰਵੀ-ਅਮਨਦੀਪ ਸ਼ਰਮਾ
Punjab News-
ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਦੀ ਅਗਵਾਈ ਵਿੱਚ ਮੈਮ ਅਨਿੰਦਿੱਤਾ ਮਿੱਤਰਾ ਜੀ ਸਕੱਤਰ ਸਕੂਲੀ ਸਿੱਖਿਆ ਪੰਜਾਬ ਨਾਲ ਸੈਕਟਰ 9 ਦੇ ਮਿਨੀ ਸਕੱਤਰੇਤ ਵਿਖੇ ਹੋਈ।
ਮੀਟਿੰਗ ਦੀ ਸ਼ੁਰੂਆਤ ਕਰਦਿਆਂ ਜਥੇਬੰਦੀ ਵੱਲੋਂ ਪ੍ਰਾਇਮਰੀ ਕਾਡਰ ਨੂੰ ਜ਼ਿਲ੍ਹਾ ਕਾਡਰ ਰੱਖਣ ਦੀ ਗੱਲ ਨੂੰ ਰੱਖਦਿਆਂ ਮੰਗ ਕੀਤੀ ਕਿ ਪ੍ਰਾਇਮਰੀ ਕਾਡਰ ਨੂੰ ਜਿਲਾ ਕਾਡਰ ਹੀ ਰੱਖਿਆ ਜਾਵੇ। ਜਿਸ ਤੇ ਸਕੱਤਰ ਮੈਮ ਦਾ ਹਾਂ ਪੱਖੀ ਹੁੰਗਾਰਾ ਰਿਹਾ।
ਜਥੇਬੰਦੀ ਦੇ ਸੂਬਾ ਸਕੱਤਰ ਰਾਕੇਸ਼ ਗੋਇਲ ਬਰੇਟਾ ਵੱਲੋਂ ਸੈਂਟਰ ਹੈਡ ਟੀਚਰਾਂ ਦੀ ਸੀਨੀਅਰਤਾ ਜ਼ਿਲਾ ਪੱਧਰ ਤੇ ਬਣਾ ਕੇ ਬਲਾਕ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਕਰਨ ਦੀ ਮੰਗ ਨੂੰ ਰੱਖਿਆ ਗਿਆ।
ਜਿਸ ਅਨਿੰਦਿਤਾ ਮਿੱਤਰਾ ਸਕੱਤਰ ਸਕੂਲ ਸਿੱਖਿਆ ਵੱਲੋਂ ਪੂਰੀ ਤਰ੍ਹਾਂ ਹਾਮੀ ਭਰੀ ਗਈ। ਜਥੇਬੰਦੀ ਵੱਲੋਂ ਹੈਡ ਟੀਚਰ ਦੀ ਪੋਸਟ ਨੂੰ ਪ੍ਰਬੰਧਕੀ ਪੋਸਟ ਕਰਨ ਦੀ ਗੱਲ ਰੱਖੀ ਗਈ ਅਤੇ ਦੱਸਿਆ ਗਿਆ ਕਿ ਹੈਡ ਟੀਚਰ ਜਿੱਥੇ ਸਕੂਲ ਦਾ ਮੁਖੀ ਹੈ ਉੱਥੇ ਉਹ ਕਲਾਸ ਦਾ ਇੰਚਾਰਜ ਵੀ ਹੈ। ਉਹਨਾਂ ਮੰਗ ਰੱਖੀ ਕਿ ਹੈਡ ਟੀਚਰ ਨੂੰ ਕਲਾਸ ਤੋਂ ਛੋਟ ਦਿੱਤੀ ਜਾਵੇ। ਜਿਸ ਤੇ ਸਹਿਮਤੀ ਬਣਾਉਂਦਿਆਂ ਕਿਹਾ ਕਿ ਹੈਡ ਟੀਚਰ ਨੂੰ ਰਾਹਤ ਦੇਣ ਦੀ ਸਹਿਮਤੀ ਹੋਈ।
ਇਸ ਦੇ ਨਾਲ ਹੀ ਹੈਡ-ਟੀਚਰ, ਸੈਂਟਰ-ਹੈਡ ਟੀਚਰ ਅਤੇ ਬੀਪੀਈਓ ਨੂੰ ਪੰਜਵੇਂ ਪੇ ਕਮਿਸ਼ਨ ਅਨੁਸਾਰ ਬਣਦਾ ਪੇ ਸਕੇਲ ਦੇਣ ਸਬੰਧੀ ਪ੍ਰਪੋਜਲ ਤਿਆਰ ਕਰਕੇ ਵਿੱਤ ਵਿਭਾਗ ਨੂੰ ਭੇਜਣ ਦੀ ਸਹਿਮਤੀ ਦਿੱਤੀ ਗਈ।
ਜਥੇਬੰਦੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਸ਼ਨਦੀਪ ਕੂਲਾਣਾ ਨੇ ਪ੍ਰਮੋਸ਼ਨਾਂ ਦੀ ਮੰਗ ਨੂੰ ਉਠਾਇਆ। ਉਹਨਾਂ ਦੱਸਿਆ ਕਿ ਜੁਲਾਈ ਮਹੀਨੇ ਵਿੱਚ ਸਾਰੀਆਂ ਤਰੱਕੀਆਂ ਕਰ ਦਿੱਤੀਆਂ ਜਾਣਗੀਆਂ ਅਤੇ ਵੱਡੇ ਪੱਧਰ ਤੇ ਤਰੱਕੀਆਂ ਹੋਣਗੀਆਂ।
ਉਹਨਾਂ ਕਿਹਾ ਕਿ ਜਿਹੜੇ ਅਧਿਆਪਕਾਂ ਨੂੰ ਪ੍ਰਮੋਸ਼ਨਾਂ ਵਿੱਚ ਸਟੇਸ਼ਨ ਦੂਰ ਦੁਰਾਡੇ ਮਿਲੇ ਸਨ, ਭਾਵੇਂ ਉਹ ਮਾਸਟਰ ਕਾਡਰ ਹੋਵੇ ਜਾਂ ਲੈਕਚਰਾਰ ਕਾਡਰ, ਉਹਨਾਂ ਲਈ ਵੀ ਵਿਸ਼ੇਸ਼ ਤੌਰ ਤੇ ਬਦਲੀਆਂ ਦਾ ਪੋਰਟਲ ਖੋਲਿਆ ਜਾਵੇ, ਇਸ ਮੰਗ ਤੇ ਵੀ ਸਹਿਮਤੀ ਪ੍ਰਗਟ ਕੀਤੀ ਗਈ।
ਇਸ ਮੌਕੇ ਜਥੇਬੰਦੀ ਦੇ ਆਗੂ ਗੁਲਜਾਰ ਸਿੰਘ ਫੁੱਲੂਵਾਲਾ ਡੋਗਰਾ ਨੇ 6635 ਦੀਆਂ ਬਦਲੀਆਂ ਦਾ ਮੁੱਦਾ ਪੁਰਜੋਰ ਤਰੀਕੇ ਨਾਲ ਉਠਾਇਆ। ਜਿਸ ਤੇ ਮੈਡਮ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਇਹਨਾਂ ਨੂੰ ਬਦਲੀ ਲਈ ਵਿਚਾਰਿਆ ਜਾਵੇਗਾ। ਇਸ ਮੌਕੇ ਜਥੇਬੰਦੀ ਪੰਜਾਬ ਦੇ ਭੁਪੇਸ਼ ਕੁਮਾਰ, ਦੀਪਕ ਮਿੱਤਲ, ਰਾਜ ਖਾਨ, ਰਵਿੰਦਰ ਕੁਮਾਰ ਬਿੱਟੂ, ਅਵਤਾਰ ਸਿੰਘ, ਗੁਰਜੰਟ ਬੱਛੂਆਣਾ ਆਦਿ ਹਾਜ਼ਰ ਸਨ।