All Latest NewsNews FlashPunjab News

Punjab News: ਪੰਜਾਬੀ ਯੂਨੀਵਰਸਿਟੀ ‘ਚ ਮਰਨ ਵਰਤ ‘ਤੇ ਬੈਠੀ ਮਹਿਲਾ ਕੰਟਰੈਕਟ ਅਸਿਸਟੈਂਟ ਪ੍ਰੋਫੈਸਰ ਦੀ ਸਿਹਤ ਵਿਗੜੀ, ਹਸਪਤਾਲ ਦਾਖ਼ਲ

 

Punjab News: ਲਗਭਗ 2 ਮਹੀਨੇ ਲੰਘਣ ਤੋਂ ਬਾਅਦ ਵੀ ਕੰਟਰੈਕਟ ਅਧਿਆਪਕਾਂ ਦੇ ਮਸਲੇ ਦਾ ਕੋਈ ਸਕਾਰਾਤਮਕ ਹੱਲ ਨਹੀਂ ਨਿਕਲ ਸਕਿਆ

Punjab News; ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਖ ਵੱਖ ਅਦਾਰਿਆਂ ਵਿਚ ਪਿਛਲੇ 10 ਤੋਂ ਲੈਕੇ 16 ਸਾਲਾਂ ਤੋਂ ਕੰਟਰੈਕਟ ਆਧਾਰ ਤੇ ਆਪਣੀਆਂ ਸੇਵਾਂਵਾਂ ਨਿਭਾ ਰਹੇ ਅਸਿਸਟੈਂਟ ਪ੍ਰੋਫੈਸਰਾਂ ਦਾ ਚਲਦਾ ਧਰਨਾ ਅੱਜ 64ਵੇਂ ਦਿਨ ਵੀ ਜਾਰੀ ਰਿਹਾ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਹ ਅਧਿਆਪਕ ਆਪਣੇ ਆਪ ਤੇ UGC ਦੁਆਰਾ 2018 ਵਿੱਚ ਪ੍ਰਵਾਨਿਤ ਸੱਤਵਾਂ ਪੇ ਕਮਿਸ਼ਨ ਲਾਗੂ ਕਰਵਾਉਣ ਦੇ ਲਈ ਸੰਘਰਸ਼ ਕਰ ਰਹੇ ਹਨ।

ਲਗਭਗ 2 ਮਹੀਨੇ ਲੰਘਣ ਤੋਂ ਬਾਅਦ ਵੀ ਕੰਟਰੈਕਟ ਅਧਿਆਪਕਾਂ ਦੇ ਮਸਲੇ ਦਾ ਕੋਈ ਸਕਾਰਾਤਮਕ ਹੱਲ ਨਹੀਂ ਨਿਕਲ ਸਕਿਆ। ਨਤੀਜਤਨ ਕੱਲ ਸਬੰਧਤ ਅਧਿਆਪਕਾਂ ਵੱਲੋਂ ਮਰਨ ਵਰਤ ਦੀ ਸ਼ੁਰੂਆਤ ਕਰ ਦਿੱਤੀ ਗਈ।

ਅੱਜ ਯੂਨੀਵਰਸਿਟੀ ਵਿਖੇ ਹਾਲਾਤ ਉਦੋਂ ਤਨਾਅਪੂਰਨ ਹੋ ਗਏ ਜਦੋਂ ਅਚਾਨਕ ਮਰਨ ਵਰਤ ਤੇ ਬੈਠੀ ਇੱਕ ਮਹਿਲਾ ਅਸਿਸਟੈਂਟ ਪ੍ਰੋਫੈਸਰ ਡਾ. ਰਾਜਮੋਹਿੰਦਰ ਕੌਰ ਸਿੱਧੂ ਦੀ ਹਾਲਤ ਬਹੁਤ ਜ਼ਿਆਦਾ ਬਿਗੜ ਗਈ। ਕੰਟਰੈਕਟ ਅਧਿਆਪਕਾਂ ਵੱਲੋਂ ਤੁਰੰਤ ਉਹਨਾਂ ਨੂੰ ਯੂਨੀਵਰਸਿਟੀ ਦੇ ਸਥਿਤ ਭਾਈ ਕਨ੍ਹਈਆ ਡਿਸਪੈਂਸਰੀ ਵਿਖੇ ਭਰਤੀ ਕਰਵਾ ਦਿੱਤਾ ਗਿਆ।

ਪ੍ਰੰਤੂ ਅਧਿਆਪਕਾਂ ਦੀ ਹਾਲਤ ਜ਼ਿਆਦਾ ਵਿਗੜਨ ਕਾਰਨ ਉਹਨਾਂ ਨੂੰ ਪਟਿਆਲਾ ਦੇ ਵਰਧਮਾਨ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਜਿੱਥੇ ਸਬੰਧਤ ਅਧਿਆਪਕਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਪੁਕਟਾ ਯੂਨੀਅਨ ਦੀ ਪ੍ਰਧਾਨ ਡਾ. ਤਰਨਜੀਤ ਕੌਰ ਅਜੇ ਵੀ ਮਰਨ ਵਰਤ ਤੇ ਡਟੇ ਹੋਏ ਹਨ।

ਉਹਨਾਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਕੰਟਰੈਕਟ ਅਧਿਆਪਕਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਮਿਲ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਡਾ. ਰਣਜੀਤ ਸਿੰਘ, ਡਾ. ਹਰਪ੍ਰੀਤ ਰੂਬੀ, ਡਾ. ਰਵਿੰਦਰ ਰਵੀ, ਪ੍ਰੋ. ਹਰਜੀਤ ਸਿੰਘ ਅਤੇ ਹੋਰ ਪੁਕਟਾ ਆਗੂ ਮੌਜੂਦ ਸਨ।

 

Leave a Reply

Your email address will not be published. Required fields are marked *