Diljit Dosanjh News: ਦਿਲਜੀਤ ਦੋਸਾਂਝ ਨੂੰ ਟਾਰਗੇਟ ਕਰਨ ਵਾਲਿਆਂ ਨੂੰ ਕਿਸਾਨ ਆਗੂ ਅਵਤਾਰ ਮਹਿਮਾ ਨੇ ਦੱਸਿਆ ‘ਨਫਰਤੀ ਪਿਆਦੇ’
Diljit Dosanjh News- ਦਿਲਜੀਤ ਦੁਸਾਂਝ ਨੇ ਹਰ ਜਗ੍ਹਾ ‘ਤੇ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਕੀਤਾ ਹੈ ਪ੍ਰਮੋਟ
Diljit Dosanjh News- ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ ਦੀ ਨਵੀਂ ਪੰਜਾਬੀ ਫਿਲਮ ਵਿੱਚ ਪਾਕਿਸਤਾਨੀ ਕਲਾਕਾਰ ਨਾਲ ਕੰਮ ਕਰਨ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਲਗਾਤਾਰ ਦਲਜੀਤ ਦੋਸਾਂਝ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ।
ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਪੰਜਾਬੀ ਗਾਇਕ ਦਲਜੀਤ ਦੋਸਾਂਝ ਨੂੰ ਟਾਰਗੇਟ ਕਰਨ ਵਾਲੇ ਇਹਨਾਂ ਲੋਕਾਂ ਨੂੰ ਨਫਰਤੀ ਪਿਆਦੇ ਕਿਹਾ ਹੈ। ਉਹਨਾਂ ਕਿਹਾ ਕਿ ਸੰਗੀਤ ਅਤੇ ਕਲਾ ਨੂੰ ਨਫਰਤ ਕਰਨ ਵਾਲੇ ਲੋਕ ਕਦੇ ਵੀ ਦੇਸ਼ ਭਗਤ ਨਹੀਂ ਹੋ ਸਕਦੇ।
ਉਹਨਾਂ ਕਿਹਾ ਕਿ ਪਹਿਲਗਾਮ ਵਿੱਚ ਨਿਹੱਥੇ ਭਾਰਤੀ ਲੋਕਾਂ ਨੂੰ ਮਾਰਨ ਵਾਲੇ ਅੱਤਵਾਦੀਆਂ ਦਾ ਕੋਈ ਦੇਸ਼ ਜਾਂ ਧਰਮ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਖੁਦ ਭਾਰਤ ਸਰਕਾਰ ਵੱਲੋਂ ਦੇਸੀ-ਵਿਦੇਸ਼ੀ ਮੀਡੀਆ ਵਿੱਚ ਦਿੱਤੀਆਂ ਜਾਣਕਾਰੀਆਂ ਵਿੱਚ ਵੀ, ਉਹਨਾਂ ਕਿਹਾ ਹੈ ਕਿ ਪਹਿਲਗਾਮ ਵਿੱਚ ਜਿਨ੍ਹਾਂ ਅੱਤਵਾਦੀਆਂ ਨੇ ਹਮਲਾ ਕੀਤਾ ਹੈ, ਉਹਨਾਂ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਟਾਰਗੇਟ ਕੀਤਾ ਗਿਆ ਹੈ, ਨਾ ਕਿ ਸਾਡੀ ਕੋਈ ਪਾਕਿਸਤਾਨ ਦੇ ਨਾਲ ਜੰਗ ਸੀ, ਫਿਰ ਅਜਿਹੇ ਵਿੱਚ ਪਾਕਿਸਤਾਨ ਦੇ ਕਲਾਕਾਰਾਂ ਨਾਲ ਕੰਮ ਕਰਨ ਕਰਕੇ ਸਾਡੇ ਪੰਜਾਬੀ ਦੇ ਕਲਾਕਾਰਾਂ ਨੂੰ ਟਾਰਗੇਟ ਕਰਨਾ ਪੰਜਾਬੀਅਤ ਨਾਲ ਇੱਕ ਹੋਰ ਧੱਕਾ ਹੈ।
ਉਹਨਾਂ ਕਿਹਾ ਕਿ ਪੰਜਾਬੀ ਗਾਇਕ ਦਲਜੀਤ ਦੋਸਾਂਝ ਨੇ ਹਰ ਜਗਹਾ ਉੱਤੇ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਮੋਟ ਕੀਤਾ ਹੈ। ਉਹਨਾਂ ਇਹ ਵੀ ਕਿਹਾ ਕਿ ਦੋਵਾਂ ਪੰਜਾਬਾਂ ਦੇ ਲੋਕ ਜੰਗ ਨਹੀਂ ਚਾਹੁੰਦੇ ਪੰਜਾਬੀਆਂ ਦੀ ਸਾਂਝੀ ਕਲਾ ਅਤੇ ਸਾਂਝਾ ਵਿਰਸਾ ਹੀ ਇਸ ਖਿੱਤੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਵਿੱਚ ਸਹਾਈ ਹੋਵੇਗਾ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਫਰਤੀ ਪਿਆਦਿਆਂ ਨੂੰ ਨਕਾਰਦੇ ਹੋਏ ਸਾਂਝੀਵਾਲਤਾ ਦੇ ਸੰਦੇਸ਼ ਨੂੰ ਲੈ ਕੇ ਅੱਗੇ ਵਧਣ।