Plane Crash: ਇੱਕ ਹੋਰ ਜਹਾਜ਼ ਕ੍ਰੈਸ਼; ਪਾਈਲਟ ਸਮੇਤ ਸਾਰਿਆਂ ਦੀ ਮੌਤ
Moscow Trainee Plane Crash: ਰੂਸ ਦੇ ਮਾਸਕੋ ਖੇਤਰ ਦੇ ਕੋਲੋਮਨਾ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ ਸਾਰੇ ਲੋਕ ਮਾਰੇ ਗਏ।
ਜਾਣਕਾਰੀ ਅਨੁਸਾਰ, ਇਹ ਇੱਕ ਹਲਕਾ ਟ੍ਰੇਨੀ ਪਲੇਨ ਸੀ, ਜਿਸ ਵਿੱਚ ਚਾਰ ਚਾਲਕ ਦਲ ਅਤੇ ਸਿਖਿਆਰਥੀ ਸਵਾਰ ਸਨ, ਸਾਰਿਆਂ ਦੀ ਮੌਤ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਯਾਕੋਵਲੇਵ ਯਾਕ-18ਟੀ ਜਹਾਜ਼ ਐਰੋਬੈਟਿਕਸ ਕਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ।
ਇੰਜਣ ਫੇਲ੍ਹ ਹੋਣ ਕਾਰਨ ਜਹਾਜ਼ ਇੱਕ ਖੇਤ ਵਿੱਚ ਡਿੱਗ ਗਿਆ ਅਤੇ ਅੱਗ ਲੱਗ ਗਈ।
ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਨੂੰ ਉਡਾਣ ਭਰਨ ਦੀ ਮਨਜ਼ੂਰੀ ਨਹੀਂ ਸੀ। ਹੁਣ ਇਸ ਹਾਦਸੇ ਲਈ ਜ਼ਿੰਮੇਵਾਰ ਕੌਣ ਹੈ, ਇਹ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਯਾਕੋਵਲੇਵ ਯਾਕ-18ਟੀ ਇੱਕ ਚਾਰ-ਸੀਟਾਂ ਵਾਲਾ, ਸਿੰਗਲ-ਇੰਜਣ ਵਾਲਾ, ਹਲਕਾ ਜਹਾਜ਼ ਹੈ। ਇਸਨੂੰ 1960 ਵਿੱਚ ਸੋਵੀਅਤ ਯੂਨੀਅਨ ਵਿੱਚ ਵਿਕਸਤ ਕੀਤਾ ਗਿਆ ਸੀ। ਇਸ ਜਹਾਜ਼ ਨੂੰ ਵਿਸ਼ੇਸ਼ ਤੌਰ ‘ਤੇ ਪਾਇਲਟਾਂ ਦੀ ਸਿਖਲਾਈ ਲਈ ਤਿਆਰ ਕੀਤਾ ਗਿਆ ਹੈ। pti