ਵੱਡੀ ਖ਼ਬਰ: ਸੁਖਬੀਰ ਬਾਦਲ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ (ਵੇਖੋ ਵੀਡੀਓ)
Punjab Breaking:
ਇਸ ਵੇਲੇ ਦੀ ਵੱਡੀ ਖ਼ਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਸੁਖਬੀਰ ਬਾਦਲ ਨੇ ਬਿਆਨ ਜਾਰੀ ਕਰਦਿਆਂ ਹੋਇਆ ਕਿਹਾ ਕਿ ਹੰਕਾਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਅਣਐਲਾਨੀ ਐਂਮਰਜੈਂਸੀ ਲਗਾ ਦਿੱਤੀ ਹੈ। ਇਹ ਸਾਨੂੰ ਗ੍ਰਿਫਤਾਰ ਕਰਕੇ ਡਰਾ ਨਹੀਂ ਸਕਦੇ, ਇੱਕ ਇੱਕ ਅਕਾਲੀ ਵਰਕਰ ਆਪ ਸਰਕਾਰ ਦੇ ਧੱਕੇ ਅੱਗੇ ਡੱਟ ਕੇ ਖੜੇਗਾ ਤੇ ਲੜਾਈ ਲੜੇਗਾ।
ਸੁਖਬੀਰ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਦੀ ਬੌਖਲਾਹਟ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਬੁਲੰਦ ਹੌਂਸਲੇ ਦੇਖ ਘਬਰਾ ਗਿਆ ਹੈ।