Punjab News: Online 20 ਕਰੋੜ ਦੀ ਧੋਖਾਧੜੀ, 10 ਠੱਗ ਗ੍ਰਿਫਤਾਰ
Punjab News-
ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਪਟਿਆਲਾ ਨੇ ₹20.41 ਕਰੋੜ ਦੀ ਵਿੱਤੀ ਧੋਖਾਧੜੀ ਵਿੱਚ ਸ਼ਾਮਲ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਵੱਡੀ ਠੱਗੀ ਰੈਕਟ ਦਾ ਪਰਦਾਫਾਸ਼ ਕੀਤਾ ਹੈ।
ਇਹ ਸਾਰੀ ਕਾਰਵਾਈ ਕਈ ਰਾਜਾਂ ਵਿੱਚ ਤਾਲਮੇਲ ਕਰਕੇ ਅਤੇ ਤਕਨੀਕੀ ਜਾਂਚ ਰਾਹੀਂ ਕੀਤੀ ਗਈ ਹੈ।
ਪੁਲਿਸ ਦੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਗਿਰੋਹ ਦੇਸ਼ ਭਰ ਦੇ ਵੱਖ-ਵੱਖ 70 ਤੋਂ ਵੱਧ ਜ਼ਿਲ੍ਹਿਆਂ ਵਿੱਚ ਦਰਜ ਐਫ.ਆਈ.ਆਰਜ਼ ਵਿੱਚ ਲੋੜੀਂਦਾ ਸੀ।
ਗਿਰੋਹ ਨੇ ਨਕਲੀ ਦਸਤਾਵੇਜ਼, ਬੈਂਕ ਅਕਾਊਂਟ, ਕ੍ਰੈਡਿਟ/ਡੈਬਿਟ ਕਾਰਡਾਂ ਅਤੇ ਮੋਬਾਈਲ ਨੰਬਰਾਂ ਦੀ ਵਰਤੋਂ ਕਰਕੇ ਸੈਂਕੜਿਆਂ ਲੋਕਾਂ ਨੂੰ ਵਿੱਤੀ ਢੰਗ ਨਾਲ ਠੱਗਿਆ…..
ਪੁਲਿਸ ਵੱਲੋਂ ਬਰਾਮਦ ਕੀਤੀ ਗਈਆਂ ਚੀਜ਼ਾਂ:
16 ਮੋਬਾਈਲ ਫੋਨ
₹10,500/- ਨਕਦ
14 ਨਕਦ ਜਮ੍ਹਾਂ ਵਾਊਚਰ
10 ਯੈੱਸ ਬੈਂਕ ਵਾਊਚਰ ਬੁੱਕ
25 ਬੈਂਕ ਖਾਤਿਆਂ ਦੀਆਂ ਪਾਸਬੁੱਕਾਂ
23 ਚੈੱਕ ਬੁੱਕ
9 ਡੈਬਿਟ/ਕ੍ਰੈਡਿਟ ਕਾਰਡ
2 ਦਸਤਖਤ ਕੀਤੇ ਚੈੱਕ (ਵੱਡੀ ਰਕਮ ਵਾਲੇ)
ਨਕਲੀ ਫਰਮਾਂ ਦੇ ਸਟੈਂਪ
2 QR ਕੋਡ
ਠੱਗੀ ਦਾ ਤਰੀਕਾ
ਇਹ ਗਿਰੋਹ ਲੋਕਾਂ ਨੂੰ ਜਾਲ ਵਿੱਚ ਫਸਾਉਣ ਲਈ ਕਈ ਤਰੀਕਿਆਂ ਦਾ ਉਪਯੋਗ ਕਰਦਾ ਸੀ:
- ਨੌਕਰੀਆਂ ਦੇ ਨਕਲੀ ਵਾਅਦੇ
- ਔਨਲਾਈਨ ਲੋਨ, ਇਨਾਮ ਜਾਂ ਕੈਸ਼ਬੈਕ ਜਿਵੇਂ ਠੱਗੀ ਵਾਲੇ ਲਿੰਕ
- ਬੈਂਕ ਵੈਰੀਫਿਕੇਸ਼ਨ ਦੇ ਨਾਂ ‘ਤੇ ਓਟੀਪੀ ਹਾਸਿਲ ਕਰਨਾ
- ਨਕਲੀ ਕੰਪਨੀਆਂ ਰਾਹੀਂ ਖਾਤੇ ਖੋਲ੍ਹ ਕੇ ਪੈਸਾ ਲੁਟਣਾ
ਪੁਲਿਸ ਵੱਲੋਂ ਅਪੀਲ:
ਪਟਿਆਲਾ ਸਾਈਬਰ ਕ੍ਰਾਈਮ ਸੈੱਲ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ:
- ਅਣਜਾਣ ਕਾਲਾਂ, ਲਿੰਕ ਜਾਂ ਵਾਅਦਿਆਂ ਤੋਂ ਸਾਵਧਾਨ ਰਹੋ।
- ਆਪਣਾ ਓਟੀਪੀ, ਬੈਂਕ ਵੇਰਵੇ ਜਾਂ ਆਧਾਰ ਨੰਬਰ ਕਿਸੇ ਨਾਲ ਵੀ ਸਾਂਝੇ ਨਾ ਕਰੋ।
- ਜੇਕਰ ਤੁਸੀਂ ਠੱਗੀ ਦਾ ਸ਼ਿਕਾਰ ਹੋ ਚੁੱਕੇ ਹੋ ਤਾਂ www.cybercrime.gov.in ‘ਤੇ ਜਾਂ ਨਜ਼ਦੀਕੀ ਸਾਈਬਰ ਥਾਣੇ ‘ਤੇ ਤੁਰੰਤ ਰਿਪੋਰਟ ਕਰੋ