ਕੀ ਆਂਗਣਵਾੜੀ ਸੈਂਟਰ ‘ਚ ਚੱਲ ਰਿਹੈ ਨਜਾਇਜ਼ ਸ਼ਰਾਬ ਦਾ ਧੰਦਾ? ਪੜ੍ਹੋ ਪੂਰੀ ਖ਼ਬਰ
ਪਿੰਡ ਚੱਕ ਵਜੀਦਾ ਵਿੱਚ ਮਿਲੀ ਸ਼ਰਾਬ ਨਾਲ ਆਂਗਣਵਾੜੀ ਸੈਂਟਰ ਦਾ ਨਹੀਂ ਕੋਈ ਸਬੰਧ- ਖੁਸ਼ਬੀਰ ਕੌਰ
ਫਾਜ਼ਿਲਕਾ
ਮੀਡੀਆ ਦੇ ਇੱਕ ਹਿੱਸੇ ਵਿੱਚ ਆਈ ਖਬਰ ਕਿ ਜਲਾਲਾਬਾਦ ਹਲਕੇ ਦੇ ਪਿੰਡ ਵਿੱਚ ਆਂਗਣਵਾੜੀ ਸੈਂਟਰ ਵਿੱਚੋਂ ਨਜਾਇਜ਼ ਸ਼ਰਾਬ ਮਿਲੀ ਹੈ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਦਿਆਂ ਜਿਲਾ ਪ੍ਰੋਗਰਾਮ ਅਫਸਰ ਖੁਸ਼ਬੀਰ ਕੌਰ ਨੇ ਸਪਸ਼ਟ ਕੀਤਾ ਹੈ ਕਿ ਉਕਤ ਬਿਲਡਿੰਗ ਵਿੱਚ ਕੋਈ ਵੀ ਆਂਗਣਵਾੜੀ ਸੈਂਟਰ ਨਹੀਂ ਚੱਲ ਰਿਹਾ।
ਜ਼ਿਲਾ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਜਲਾਲਾਬਾਦ ਖੇਤਰ ਦੇ ਪਿੰਡ ਚੱਕ ਵਜੀਦਾ ਦੇ ਆਂਗਣਵਾੜੀ ਸੈਂਟਰ ਵਿੱਚੋਂ ਸ਼ਰਾਬ ਮਿਲਣ ਸਬੰਧੀ ਚੱਲ ਰਹੀ ਖਬਰ ਦੇ ਸਬੰਧ ਵਿੱਚ ਸਪਸ਼ਟ ਕੀਤਾ ਜਾਂਦਾ ਹੈ ਕਿ ਉਕਤ ਸਥਾਨ ਤੋਂ ਆਂਗਣਵਾੜੀ ਸੈਂਟਰ ਦਸੰਬਰ 2017 ਵਿੱਚ ਹੀ ਤਬਦੀਲ ਹੋ ਗਿਆ ਸੀ।
ਫਿਲਹਾਲ ਉਕਤ ਜਗ੍ਹਾ ਨਾਲ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦਾ ਕੋਈ ਸਬੰਧ ਨਹੀਂ ਹੈ। ਉਹਨਾਂ ਨੇ ਦੱਸਿਆ ਕਿ ਸਾਲ 2017 ਤੋਂ ਉਕਤ ਪਿੰਡ ਦੇ ਆਂਗਨਵਾੜੀ ਸੈਂਟਰ ਪਿੰਡ ਦੇ ਸਕੂਲ ਵਿੱਚ ਚੱਲ ਰਹੇ ਹਨ।

