Punjab News- ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਫੂਕਿਆ ਖ਼ਜਾਨਾ ਮੰਤਰੀ ਦਾ ਪੁਤਲਾ
Punjab News- ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਮਾਰੂ ਨੀਤੀਆਂ ਦੀ ਕੜੇ ਸ਼ਬਦਾ ਵਿਚ ਕੀਤੀ ਨਿੰਦਾ
Punjab News- ਪੰਜਾਬ ਮੁਲਾਜ਼ਮਾਂ ਦੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਸਟੇਟ ਬਾਡੀ ਦੇ ਸੱਦੇ ਮੁਤਾਬਿਕ ਟਰੇਡ ਯੂਨੀਅਨਜ਼ ਦੇ ਸੰਘਰਸ਼ ਦੀ ਹਮਾਇਤ ਦੀ ਕੜੀ ਵਿੱਚ ਡੀਸੀ ਦਫਤਰ ਫਿਰੋਜਪੁਰ ਦੇ ਸਾਹਮਣੇ ਪੰਜਾਬ ਸਰਕਾਰ ਅਤੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਖਿਲਾਫ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।
ਜਿਸ ਦੌਰਾਨ ਪਹਿਲਾਂ ਖਜਾਨਾ ਦਫਤਰ ਦਾ ਘਿਰਾਓ ਕੀਤਾ ਗਿਆ ਅਤੇ ਇਸ ਤੋਂ ਉਪਰੰਤ ਡੀਸੀ ਦਫਤਰ ਸਾਹਮਣੇ ਵਿੱਤ ਮੰਤਰੀ ਚੀਮਾ ਦਾ ਪੁਤਲਾ ਸਾੜ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਰੱਜ ਕੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰਜ਼ ਪ੍ਰਤੀ ਘਟੀਆ ਨੀਤੀਆਂ ਦੀ ਨਿਖੇਦੀ ਕੀਤੀ।
ਇਸ ਰੋਸ ਮੁਜਾਹਰੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸੁਬੇਗ ਸਿੰਘ ਅਜ਼ੀਜ਼ ਜ਼ਿਲ੍ਹਾ ਕੋਆਰਡੀਨੇਟਰ ਸਾਂਝਾ ਫਰੰਟ, ਜਸਪਾਲ ਸਿੰਘ ਸਹਾਇਕ ਆਰਡੀਨੇਟਰ, ਕਸ਼ਮੀਰ ਸਿੰਘ ਥਿੰਦ ਜਨਰਲ ਸਕੱਤਰ ਸਾਂਝਾ ਫਰੰਟ, ਅਜੀਤ ਸਿੰਘ ਸੋਢੀ ਜਨਰਲ ਸਕੱਤਰ ਪੰਜਾਬ ਗੋਰਮੈਂਟ ਪੈਨਸ਼ਨਰ ਐਸੋਸੀਏਸ਼ਨ, ਬਲਵੰਤ ਸਿੰਘ ਸੰਧੂ ਪ੍ਰਧਾਨ ਪੰਜਾਬ ਪੈਨਸ਼ਨਰ, ਰਾਮ ਪ੍ਰਸਾਦ ਪ੍ਰਧਾਨ ਕਲਾਸ ਫੋਰ ਯੂਨੀਅਨ ਅਤੇ ਮੀਤ ਪ੍ਰਧਾਨ ਪ.ਸ.ਸ.ਫ ਫਿਰੋਜ਼ਪੁਰ, ਨਰਿੰਦਰ ਸ਼ਰਮਾ ਹੈਲਥ ਵਿਭਾਗ ਪੈਰਾਮੈਡੀਕਲ ਐਸੋਸੀਏਸ਼ਨ, ਗੁਰਦੇਵ ਸਿੰਘ ਸਿੱਧੂ ਪ.ਸ.ਸ.ਫ ਫਿਰੋਜ਼ਪੁਰ ਯੁਨਿਟ, ਕਸ਼ਮੀਰ ਸਿੰਘ ਥਿੰਦ ਸੂਬਾ ਜਨਰਲ ਸਕੱਤਰ ਜੇਲ ਵਿਭਾਗ ਪੈਨਸ਼ਨਰ ਐਸੋਸੀਏਸ਼ਨ, ਬਲਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ ਗੌਰਮਿੰਟ ਐਸੋਸੀਏਸ਼ਨ ਆਦਿ ਨੇ ਸਰਕਾਰ ਦੀਆਂ ਨੀਤੀਆਂ ਦੀ ਕੜੇ ਸ਼ਬਦਾ ਵਿਚ ਆਲੋਚਨਾ ਕੀਤੀ। ਇਸ ਤੋਂ ਇਲਾਵਾ ਸ. ਖਜਾਨ ਸਿੰਘ ਮੁੱਖ ਸਲਾਹਕਾਰ ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ, ਮਲਕੀਤ ਸਿੰਘ ਪਾਸੀ ਪੰਜਾਬ ਪੈਨਸ਼ਨਰ, ਜਗਦੀਪ ਸਿੰਘ ਮਾਂਗਟ ਜਨਰਲ ਸਕੱਤਰ ਵੀ ਹਾਜ਼ਰ ਸਨ। ਸੰਤੋਸ਼ ਕੁਮਾਰ ਆਸ਼ਾ ਵਰਕਰ ਯੂਨੀਅਨ ਅਤੇ ਮਹਿੰਦਰ ਸਿੰਘ ਧਾਲੀਵਾਲ ਫੋਰੈਸਟ ਯੂਨੀਅਨ ਆਦਿ ਨੇ ਵੀ ਸੰਬੋਧਨ ਕੀਤਾ।