All Latest NewsNews FlashPunjab News

ਮਿਹਨਤੀ, ਇਮਾਨਦਾਰ ਅਤੇ ਕਰਮਯੋਗੀ ਅਧਿਆਪਕ ਸਨ ਰਣਧੀਰ ਕੁਮਾਰ ਪਰਾਸ਼ਰ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਕੁਝ ਮਾਣਮੱਤੀਆਂ ਸ਼ਖਸ਼ੀਅਤਾਂ ਅਜਿਹੀਆਂ ਹੁੰਦੀਆਂ ਹਨ ਜਿਨਾਂ ਦਾ ਸਾਥ ਖੁਸ਼ਬੂ ਦੀ ਤਰ੍ਹਾਂ ਹੁੰਦਾ ਹੈ ਜੋ ਸਸਨੂੰ ਥੋੜੇ ਚਿਰ ਲਈ ਮਾਨਣ ਨੂੰ ਮਿਲਦਾ ਹੈ ਅਜੇਹੀ ਹੀ ਅਤਿ ਮਨਮੋਣੀ ਬੇਹਦ ਨਿਰਮਲ ਅਤੇ ਕੋਮਲ ਭਾਵੀ ਸ਼ਖਸ਼ੀਅਤ ਦੇ ਮਾਲਕ ਸਨ ਰਣਧੀਰ ਕੁਮਾਰ ਪਰਾਸ਼ਰ ਜੋ ਇਕ ਮਿਹਨਤੀ, ਇਮਾਨਦਾਰ ਅਤੇ ਕਰਮਯੋਗੀ ਅਧਿਆਪਕ ਹੋਣ ਦੇ ਨਾਲ ਨਾਲ ਬਹੁਪੱਖੀ ਅਤੇ ਸਰਬਸਾਂਝੀ ਸ਼ਖਸ਼ੀਅਤ ਦੇ ਮਾਲਕ ਸਨ। ਰਣਧੀਰ ਕੁਮਾਰ ਨੇ ਆਪਣੇ ਸਰਕਾਰੀ ਸਫਰ ਦੀ ਸ਼ੁਰੂਆਤ ਮਾਂ ਬੋਲੀ ਪੰਜਾਬੀ ਦੇ ਅਧਿਆਪਕ ਵਜੋਂ 2008 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੋਹ ਜ਼ਿਲ੍ਹਾ ਪਠਾਨਕੋਟ ਤੋਂ ਕੀਤੀ।

ਅੱਜ ਕੱਲ ਉਹ ਸ਼ਹੀਦ ਮੇਜਰ ਦੀਪਕ ਕੁਮਾਰ ਪੱਡਾ (ਸ਼ੋਰਿਯਾ ਚੱਕਰ)ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਦੌਲਤਪੁਰ ਪਠਾਨਕੋਟ ਵਿਖੇ ਸੇਵਾ ਨਿਭਾ ਰਹੇ ਸਨ। ਬਹੁਤ ਥੋੜੇ ਸਮੇਂ ਵਿੱਚ ਹੀ ਉਹਨਾਂ ਨੇ ਆਪਣੀ ਮਿਹਨਤ ਲਗਨ ਅਤੇ ਕਲਾ ਕੁਸ਼ਲਤਾ ਨਾਲ ਸਿੱਖਿਆ ਜਗਤ ਵਿੱਚ ਇੱਕ ਵੱਖਰੀ ਪਹਿਚਾਣ ਸਥਾਪਿਤ ਕਰ ਲਈ ਸੀ। ਉਹ ਵਿਦਿਆਰਥੀਆਂ ਅਧਿਆਪਕਾਂ ਅਤੇ ਮਾਪਿਆਂ ਦੇ ਹਰਮਨ ਪਿਆਰੇ ਅਧਿਆਪਕ ਸਨ। ਕਾਲਜ ਸਮੇਂ ਤੋਂ ਹੀ ਉਹਨਾਂ ਨੂੰ ਸੰਗੀਤ ਦਾ ਬਹੁਤ ਸ਼ੌਕ ਸੀ। ਉਹ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਨੂੰ ਮਹਿਫਲਾਂ ਅਤੇ ਸੈਮੀਨਾਰਾਂ ਵਿੱਚ ਬੜੀ ਸ਼ਿੱਦਤ,ਡੁੰਘਾਈ ਅਤੇ ਦਿਲ ਦੀਆਂ ਗਹਿਰਾਈਆਂ ਤੋਂ ਗਾਉਂਦੇ ਸਨ।

ਸ਼ਿਵ ਦੇ ਗੀਤਾਂ ਨੂੰ ਮਾਨਣ ਗਾਉਣ ਅਤੇ ਜਿਉਣ ਵਾਲੇ ਰਣਧੀਰ ਕੁਮਾਰ ਵੀ ਭਰ ਜਵਾਨੀ ਵਿੱਚ ਸ਼ਿਵ ਕੁਮਾਰ ਬਟਾਲਵੀ ਵਾਂਗ ਹੀ ਜ਼ਿੰਦਗੀ ਦੀ ਸਿਖਰ ਦੁਪਹਿਰੇ ਆਪਣਾ ਸਫ਼ਰ ਮੁਕਾ ਕੇ ਚਲੇ ਗਏ। ਆਪਣੇ ਪਿੱਛੇ ਛੱਡ ਗਏ ਮਾਤਾ ਨਿਰਦੋਸ਼, ਪਤਨੀ ਵੰਦਨਾ ਸ਼ਰਮਾ, ਪੁੱਤਰੀ ਪ੍ਰਗਤੀ, ਪੁੱਤਰ ਕ੍ਰਿਸ਼ਨਾਗ ,ਭੈਣ ਕਵਿਤਾ ਸ਼ਰਮਾ ਅਤੇ ਜੀਜਾ ਡਾ. ਬਲਰਾਮ ਸ਼ਰਮਾ। ਰਣਧੀਰ ਕੁਮਾਰ ਪਰਾਸ਼ਰ ਦੀ ਬੇਵਕਤੀ ਮੌਤ ਤੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ, ਤਰਨਪ੍ਰੀਤ ਸਿੰਘ ਸੌਂਦ, ਡਾ.ਬਲਵੀਰ ਸਿੰਘ, ਸਾਬਿਕ ਕੈਬਨਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਮਾਸਟਰ ਮੋਹਨ ਲਾਲ, ਸਾਬਿਕ ਐਮ.ਪੀ ਸ਼ਮਸ਼ੇਰ ਸਿੰਘ ਦੂਲੋ, ਯਾਦਵਿੰਦਰ ਸਿੰਘ ਜਾਦੂ,ਦਵਿੰਦਰ ਪਾਲ ਸ਼ਰਮਾ ਸਰਪ੍ਰਸਤ ਪੀ.ਪੀ.ਟੀ.ਯੂ.ਪੰਜਾਬ,ਕਰਮ ਚੰਦ ਸ਼ਰਮਾ,ਅਮਰਿੰਦਰ ਸਿੰਘ ਚਹਿਲ, ਅਮਰੀਸ਼ ਕਾਲੀਆ, ਰਮਨ ਕੁਮਾਰ ਵਿੱਤ ਸਕੱਤਰ,ਜਗਜੀਤ ਸਿੰਘ ਉਪ ਪ੍ਰਧਾਨ,ਮਾਸਟਰ ਕੇਡਰ ਯੂਨੀਅਨ ਪੰਜਾਬ,ਪ੍ਰਿੰਸੀਪਲ ਆਦਰਸ਼ ਕੁਮਾਰ, ਜਤਿੰਦਰ ਕੁਮਾਰ, ਸੰਜੀਵ ਮੋਦਗਿਲ, ਡਾ. ਜੇ.ਐਸ ਖੰਨਾ, ਮਾਨਵ ਕਲਿਆਣ ਮਿਸ਼ਨ ਪੰਜਾਬ ਦੇ ਚੇਅਰਮੈਨ ਸੰਤ ਬਾਬਾ ਕਰਨੈਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਾਹਿਤਿਕ ਸਮਾਜਿਕ ਅਤੇ ਰਾਜਨੀਤਿਕ ਸ਼ਖਸ਼ੀਅਤਾਂ ਨੇ ਪਰਿਵਾਰ ਨਾਲ ਡੂੰਘਾ ਸ਼ੋਕ ਵਿਅਕਤ ਕੀਤਾ ਹੈ।

Leave a Reply

Your email address will not be published. Required fields are marked *