Heavy rain forecast: ਪੰਜਾਬ ‘ਚ ਹੜ੍ਹਾਂ ਦੇ ਖ਼ਤਰੇ ਵਿਚਾਲੇ ਭਾਰੀ ਮੀਂਹ ਦੀ ਚੇਤਾਵਨੀ!
Heavy rain forecast: ਕਈ ਇਲਾਕਿਆਂ ਲਈ ਤੂਫਾਨ ਦੀ ਚੇਤਾਵਨੀ
Heavy rain forecast: ਪਹਾੜੀ ਰਾਜਾਂ ਦੇ ਵਿੱਚ ਹੋ ਰਹੀ ਭਾਰੀ ਬਰਸਾਤ ਦੇ ਕਾਰਨ ਜਿੱਥੇ ਮੈਦਾਨੀ ਰਾਜਾਂ ਵਿੱਚ ਹੜ੍ਹ ਆ ਰਹੇ ਹਨ, ਉੱਥੇ ਹੀ ਪੰਜਾਬ ਸੂਬੇ ਦੇ ਅੰਦਰ ਵੀ ਹੜ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ। ਜਾਣਕਾਰੀ ਇਹ ਹੈ ਕਿ ਅਗਲੇ 6-7 ਦਿਨਾਂ ਦੇ ਲਈ ਪੰਜਾਬ ਦੇ ਅੰਦਰ ਬਾਰਿਸ਼ ਨੂੰ ਲੈ ਕੇ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਦੀ ਮੰਨੀਏ ਤਾਂ, ਸੂਬੇ ਅੰਦਰ 8 ਜੁਲਾਈ ਤੱਕ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਉੱਥੇ ਹੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਕਈ ਥਾਵਾਂ ਤੇ ਬਰਸਾਤ ਹੋਣ ਦੀਆਂ ਖ਼ਬਰਾਂ ਹਨ।
ਦੱਸਣਾ ਬਣਦਾ ਹੈ ਕਿ ਦੇਸ਼ ਭਰ ਵਿੱਚ ਮੌਸਮ ਲਗਾਤਾਰ ਬਦਲ ਰਿਹਾ ਹੈ। ਬੀਤੀ ਰਾਤ ਦਿੱਲੀ ਵਿੱਚ ਕਈ ਥਾਵਾਂ ‘ਤੇ ਮੀਂਹ ਪਿਆ। ਇਸ ਦੇ ਨਾਲ ਹੀ ਹੁਣ ਮੌਸਮ ਵਿਭਾਗ ਨੇ ਦਿੱਲੀ ਵਿੱਚ ਗਰਜ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਇਸ ਤੋਂ ਇਲਾਵਾ, ਚਮੋਲੀ ਪੁਲਿਸ ਨੇ ਦੱਸਿਆ ਕਿ ਨੰਦਪ੍ਰਯਾਗ ਅਤੇ ਭਾਨੇਰਪਾਣੀ ਦੇ ਨੇੜੇ ਪਹਾੜੀ ਤੋਂ ਮਲਬਾ ਡਿੱਗਿਆ ਹੈ, ਜਿਸ ਕਾਰਨ ਬਦਰੀਨਾਥ ਰਾਸ਼ਟਰੀ ਰਾਜਮਾਰਗ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਹਿਮਾਚਲ ਵਿੱਚ ਸਥਿਤੀ ਅਜੇ ਵੀ ਆਮ ਨਹੀਂ ਹੈ, ਤਬਾਹੀ ਤੋਂ ਬਾਅਦ ਮਲਬਾ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਮੌਸਮ ਵਿਭਾਗ ਨੇ ਦਿੱਲੀ ਦੇ ਕਈ ਇਲਾਕਿਆਂ ਲਈ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਹੈ। ਜਿਨ੍ਹਾਂ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਉਨ੍ਹਾਂ ਵਿੱਚ ਰੋਹਿਣੀ, ਮਾਡਲ ਟਾਊਨ, ਕਰਾਵਲ ਨਗਰ, ਆਜ਼ਾਦਪੁਰ, ਪੀਤਮਪੁਰਾ, ਦਿੱਲੀ ਯੂਨੀਵਰਸਿਟੀ, ਸਿਵਲ ਲਾਈਨਜ਼, ਦਿਲਸ਼ਾਦ ਗਾਰਡਨ, ਸੀਮਾਪੁਰੀ, ਮੁੰਡਕਾ, ਪੱਛਮੀ ਵਿਹਾਰ, ਪੰਜਾਬੀ ਬਾਗ, ਕਸ਼ਮੀਰੀ ਗੇਟ, ਸੀਲਮਪੁਰ ਅਤੇ ਸ਼ਾਹਦਰਾ ਸ਼ਾਮਲ ਹਨ।
ਉਤਰਾਖੰਡ ਵਿੱਚ ਸਥਿਤੀ ਕਿਵੇਂ ਹੈ?
ਉਤਰਾਖੰਡ ਵਿੱਚ ਭਾਰੀ ਬਾਰਿਸ਼ ਥੋੜ੍ਹੀ ਘੱਟ ਗਈ ਹੈ। ਮੌਸਮ ਵਿਭਾਗ ਨੇ ਦੇਹਰਾਦੂਨ, ਟਿਹਰੀ ਅਤੇ ਬਾਗੇਸ਼ਵਰ ਵਿੱਚ ਕੁਝ ਥਾਵਾਂ ‘ਤੇ ਭਾਰੀ ਬਾਰਿਸ਼ ਅਤੇ ਬਿਜਲੀ ਡਿੱਗਣ ਲਈ ਪੀਲਾ ਅਲਰਟ ਜਾਰੀ ਕੀਤਾ ਹੈ। ਹਾਲਾਂਕਿ, ਮੀਂਹ ਕਾਰਨ ਪਹਾੜਾਂ ਤੋਂ ਡਿੱਗੇ ਮਲਬੇ ਕਾਰਨ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਚਮੋਲੀ ਪੁਲਿਸ ਨੇ ਬਦਰੀਨਾਥ ਰਾਸ਼ਟਰੀ ਰਾਜਮਾਰਗ ਨੂੰ ਬੰਦ ਕਰਨ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਐਕਸ ‘ਤੇ ਲਿਖਿਆ ਸੀ ਕਿ ਨੰਦਪ੍ਰਯਾਗ ਅਤੇ ਭਾਨੇਰਪਾਣੀ ਦੇ ਨੇੜੇ ਪਹਾੜੀ ਤੋਂ ਆਉਣ ਵਾਲੇ ਮਲਬੇ ਕਾਰਨ ਸੜਕ ਬੰਦ ਕਰ ਦਿੱਤੀ ਗਈ ਹੈ। ਹਿਮਾਚਲ ਪ੍ਰਦੇਸ਼ ਵਿੱਚ ਵੀ ਮੀਂਹ ਜਾਰੀ ਰਹੇਗਾ। ਕਈ ਸ਼ਹਿਰਾਂ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।