ਪੰਜਾਬ ਦੇ ਸਰਕਾਰੀ ਅਧਿਆਪਕਾਂ ਵੱਲੋਂ ਮੋਗਾ ‘ਚ ਸੂਬਾਈ ਕਨਵੈਨਸ਼ਨ ਦਾ ਐਲਾਨ!
Punjab News: ਮੋਗਾ ਕਨਵੈਂਸ਼ਨ ਵਿੱਚ ਪੰਜਾਬ ਭਰ ਤੋਂ ਅਧਿਆਪਕ ਹੋਣਗੇ ਸ਼ਾਮਿਲ, ਅਧਿਆਪਕਾਂ ਦੇ ਅਹਿਮ ਮਸਲਿਆਂ ਤੇ ਹੋਵੇਗੀ ਗੱਲਬਾਤ- ਸਤਿੰਦਰ ਸਿੰਘ ਦੁਆਬੀਆ, ਭਗਵੰਤ ਭਟੇਜਾ
Punjab News: ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ 12 ਜੁਲਾਈ ਨੂੰ ਮੋਗਾ ਵਿਖੇ ਨਛੱਤਰ ਸਿੰਘ ਹਾਲ ਵਿੱਚ ਕਰਵਾਈ ਜਾ ਰਹੀ ਜਥੇਬੰਦੀ ਦੀ ਕਨਵੈਂਸ਼ਨ ਵਿੱਚ ਪੰਜਾਬ ਭਰ ਤੋਂ ਅਧਿਆਪਕ ਭਾਗ ਲੈਣਗੇ।
ਜਥੇਬੰਦੀ ਪੰਜਾਬ ਦੇ ਸੂਬਾ ਜਰਨਲ ਸਕੱਤਰ ਸਤਿੰਦਰ ਸਿੰਘ ਦੁਆਬੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਕਨਵੈਂਸ਼ਨ ਵਿੱਚ ਅਧਿਆਪਕਾਂ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਡੀਏ ਦੀਆਂ 13% ਕਿਸਤਾਂ ਜਾਰੀ ਕਰਨਾ, ਪੇਡੂ ਭੱਤਾ ਬਹਾਲ ਕਰਨਾ ,ਹੈਡ ਟੀਚਰ ਦੀ ਪੋਸਟ ਪ੍ਰਬੰਧਕੀ ਪੋਸਟ ਬਣਾਉਣਾ, ਸੈਂਟਰ ਪੱਧਰ ਤੇ ਡਾਟਾ ਆਪਰੇਟਰ ਦੀ ਭਰਤੀ ਕਰਨਾ।
ਅਨਾਮਲੀ ਦੀ ਸਮੱਸਿਆ ਨੂੰ ਹੱਲ ਕਰਨਾ, ਪੰਜਾਬ ਭਰ ਦੇ ਅਧਿਆਪਕਾਂ ਦੀਆਂ ਤਰੱਕੀਆਂ ਨੂੰ ਸਮਾਂ ਵੱਧ ਕਰਨਾ, ਦੂਰ ਦਰਾਡੇ ਬੈਠੇ ਅਧਿਆਪਕਾਂ ਨੂੰ ਬਦਲੀਆਂ ਦਾ ਮੌਕਾ ਦੇਣਾ ਆਦਿ ਅਹਿਮ ਮਸਲਿਆਂ ਤੇ ਗੱਲਬਾਤ ਕੀਤੀ ਜਾਵੇਗੀ।
ਜਥੇਬੰਦੀ ਪੰਜਾਬ ਦੇ ਸਲਾਹਕਾਰ ਭਗਵੰਤ ਭਟੇਜਾ ਨੇ ਕਿਹਾ ਕਿ ਅਧਿਆਪਕਾਂ ਦੀਆਂ ਬੇਲੋੜੀਆਂ ਡਿਊਟੀਆਂ ਨੂੰ ਤੁਰੰਤ ਕੱਟਣਾ, ਖਾਲੀ ਪਈਆਂ ਅਧਿਆਪਕਾਂ ਦੀਆਂ ਪੋਸਟਾਂ ਦੀ ਭਰਤੀ ਕਰਨਾ, ਪ੍ਰਾਇਮਰੀ ਤੋਂ ਹੈਡ ਟੀਚਰ, ਸੈਂਟਰ ਹੈਡ ਟੀਚਰ,ਬਲਾਕ ਸਿੱਖਿਆ ਅਫਸਰਾਂ ਅਤੇ ਮਾਸਟਰ ਕਾਡਰ ਦੀਆਂ ਤਰੱਕੀਆਂ ਕਰਨਾ ਆਦਿ ਅਹਿਮ ਮਸਲਿਆਂ ਤੇ ਗੱਲਬਾਤ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਕਨਵੈਂਸ਼ਨ ਉਪਰੰਤ ਸੀਆਈਡੀ ਵਿਭਾਗ ਰਾਹੀਂ ਪੰਜਾਬ ਸਰਕਾਰ ਵੱਲੋਂ ਗਠਤ ਕੈਬਨਿਟ ਸਬ ਕਮੇਟੀ ਨੂੰ ਮੀਟਿੰਗ ਲਈ ਮੰਗ ਪੱਤਰ ਵੀ ਭੇਜਿਆ ਜਾਵੇਗਾ।