Punjab News- ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਕਰੇਗੀ Bhagwant Mann ਦੀ ਰਿਹਾਇਸ਼ ਦਾ ਘਿਰਾਉ
Punjab News- ਸਰਕਾਰ ਦੀ ਵਾਅਦਾ ਖਿਲਾਫੀ ਨੀਤੀ ਤੋ ਤੰਗ ਆ ਕੇ ਮੁੜ ਸੰਘਰਸ਼ ਦਾ ਕੀਤਾ ਫੈਸਲਾ – ਵਿਕਾਸ ਸਾਹਨੀ
Punjab News- ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਜਾਰੀ ਪ੍ਰੈਸ ਨੋਟ ਰਾਹੀ ਦੱਸਿਆ ਕਿ ਸਾਡੀ ਜਥੇਵੰਦੀ ਵੱਲੋ ਕਾਫੀ ਲੰਬੇ ਸਮੇ ਤੋ ਆਪਣੀ ਬਹਾਲੀ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ।
ਜਥੇਬੰਦੀ ਦੀ ਲੁਧਿਆਣਾ ਜ਼ਿਮਨੀ ਚੋਣਾ ਦੋਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕਰਵਾਈ ਗਈ ਅਤੇ ਬਹਾਲੀ ਦੇ ਪ੍ਰੋਸੈਸ ਨੂੰ ਜਲਦ ਪੂਰਾ ਕਰਨ ਲਈ 15 ਦਿਨਾਂ ਦੇ ਅੰਦਰ-ਅੰਦਰ ਇੱਕ ਕਮੇਟੀ ਦਾ ਗਠਨ ਕਰਨ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਅਤੇ ਪੂਰਨ ਜਲਦ ਹੀ ਬਹਾਲ ਕਰਨ ਦਾ ਵਿਸ਼ਵਾਸ਼ ਦਿਵਾਇਆ ਗਿਆ ਸੀ।
ਪਰ ਅੱਜ 24 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋ ਲਾਰੇ ਹੀ ਲਗਾਏ ਜਾ ਰਹੇ ਹਨ ਅਤੇ ਇੰਝ ਜਾਪਦਾ ਹੈ ਕਿ ਸਰਕਾਰ ਸਿਰਫ ਵੋਟਾਂ ਲੈਣ ਲਈ ਉਸੇ ਸਮੇ ਹੀ ਢੋਗ ਕਰਦੀ ਹੈ ਤੇ ਵੋਟਾਂ ਵਟੋਰਨ ਤੋ ਬਾਅਦ ਉਹੀ ਪਹਿਲਾ ਵਾਲਾ ਹਾਲ ਹੋ ਜਾਂਦਾ ਹੈ ਮੀਟਿੰਗ ਦੋਰਾਨ ਜਥੇਵੰਦੀ ਵੱਲੋ ਮੁੱਖ ਮੰਤਰੀ ਨਾਲ ਵਾਅਦਾ ਕੀਤਾ ਸੀ ਕਿ ਧਰਨੇ, ਰੈਲੀਆਂ ਨਹੀ ਕੀਤੀਆ ਜਾਣਗੀਆ।
ਪਰ ਸਰਕਾਰ ਦੀ ਵਾਅਦਾ ਖਿਲਾਫੀ ਨੀਤੀ ਤੋ ਤੰਗ ਆ ਕੇ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਨੇ ਫੈਸਲਾ ਲਿਆ ਹੈ ਕਿ 15 ਜੁਲਾਈ 2025 ਨੂੰ ਸਿੱਖਿਆਂ ਵਿਭਾਗ ਮੋਹਾਲੀ ਤੋ ਚੱਲ ਕੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਉ ਕੀਤਾ ਜਾਵੇਗਾ।
ਇਸ ਮੋਕੇ ਤੇ ਲਖਵਿੰਦਰ ਕੋਰ, ਕਿਰਨਾ ਕੋਰ, ਅਮਨਦੀਪ ਕੋਰ, ਵਰੁਨ ਖੇੜਾ, ਗੁਰਪ੍ਰੀਤ ਸਿੰਘ, ਜਸਵਿੰਦਰ ਕੋਰ, ਮਨਿੰਦਰ ਮਾਨਸਾ, ਗੁਰਸੇਵਕ ਸਿੰਘ, ਕਾਂਤਾ ਰਾਣੀ, ਵਜ਼ੀਰ ਸਿੰਘ, ਹਰਮਨਜੀਤ ਕੌਰ, ਅੰਗਰੇਜ਼ ਸਿੰਘ, ਜਰਨੈਲ ਸਿੰਘ, ਦਰਸ਼ਨ ਸਿੰਘ ਅਤੇ ਰਕਿੰਦਰਜੀਤ ਕੌਰ ਆਦਿ ਹਾਜ਼ਰ ਸਨ।