ਦੇਸ਼ ਵਿਆਪੀ ਹੜਤਾਲ ਦੇ ਸਮਰਥਨ ‘ਚ ਮੁਲਾਜਮ ਜਥੇਬੰਦੀਆਂ ਨੇ ਦਿੱਤਾ ਰੋਸ ਧਰਨਾ
ਜਲਾਲਾਬਾਦ (ਰਣਬੀਰ ਕੌਰ ਢਾਬਾਂ)
ਅੱਜ ਜਲਾਲਾਬਾਦ ਤਹਿਸੀਲ ਕੰਪਲੈਕਸ ਜਲਾਲਾਬਾਦ ਵਿਖੇ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ’ਚ ਸਾਂਝੇ ਮੋਰਚੇ ਵਲੋਂ ਇੱਕ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਅਗੁਵਾਈ ਬਲਬੀਰ ਸਿੰਘ ਪੁਆਰ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ,ਸੁਰਿੰਦਰ ਕੁਮਾਰ ਕੰਬੋਜ ਸੂਬਾ ਜਨਰਲ ਸਕੱਤਰ ਗੌਰਮਿੰਟ ਟੀਚਰ ਯੂਨੀਅਨ ਪੰਜਾਬ, ਸ੍ਰੀਮਤੀ ਸਰੋਜ ਰਾਣੀ ਛੱਪੜੀ ਵਾਲਾ ਸੂਬਾ ਪ੍ਰਧਾਨ ਆਂਗਨਵਾੜੀ ਵਰਕਰਜ਼ ਹੈਲਪਰਜ ਯੂਨੀਅਨ, ਕੰਸਟਰਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ( ਰਜਿ:) ਏਟਕ ਦੇ ਸੂਬਾ ਮੀਤ ਸਕੱਤਰ ਐਡਵੋਕੇਟ ਪਰਮਜੀਤ ਸਿੰਘ ਢਾਬਾਂ, ਕਾਮਰੇਡ ਨੱਥਾ ਸਿੰਘ ਸੂਬਾ ਆਗੂ ਕੁਲ ਹਿੰਦ ਮਜਦੂਰ ਯੂਨੀਅਨ ਨੇ ਕੀਤੀ।
ਇਸ ਰੋਸ ਧਰਨੇ ਵਿੱਚ ਸ਼ਾਮਲ ਵੱਖ ਵੱਖ ਜੱੱਥੇਬੰਦੀਆਂ ਦੇ ਆਗੂਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ, ਪੈਨਸ਼ਨਰਜ, ਕਿਸਾਨ, ਮਜਦੂਰ ਮਾਰੂ ਨੀਤੀਆਂ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਧਰਨੇ ਨੂੰ ਸੰਬੋਧਿਤ ਕਰਦਿਆ ਨਿਰਮਲਜੀਤ ਸਿੰਘ ਬਰਾੜ, ਨੱਥਾ ਸਿੰਘ,ਸਰੋਜ ਛੱਪੜੀਵਾਲਾ, ਦੇਸ ਰਾਜ ਗਾਂਧੀ, ਦੁਨੀ ਚੰਦ ਬੱਤਰਾ, ਪ੍ਰੇਮ ਪ੍ਰਕਾਸ਼ ਕਾਨੂੰਗੋ, ਸੁਭਾਸ਼ ਮਦਾਨ, ਗੁਰਮੀਤ ਸਿੰਘ ਸੀ.ਮੀਤ ਪ੍ਰਧਾਨ ਭਾਕਿਯੂ ਏਕਤਾ ਉਗਰਾਹ, ਡਾ.ਪ੍ਰਕਾਸ਼ ਦੋਸ਼ੀ, ਸਤੀਸ਼ ਚਰਾਇਆ, ਕ੍ਰਿਸ਼ਨ ਬਲਦੇਵ ਵਾਟਰ ਸਪਲਾਈ, ਫੁੰਮਣ ਸਿੰਘ ਕਾਠਗੜ੍ਹ, ਸੁਨੀਲ ਕੌਰ ਬੇਦੀ, ਦਰਸ਼ਨ ਭੁੱਲਰ, ਸੁਖਚੈਨ ਸਿੰਘ, ਦਰਸ਼ਨ ਸਿੰਘ ਭੁੱਲਰ, ਮਦਨ ਲਾਲ ਕਿੱਕਰ ਖੇੜਾ, ਪ੍ਰਵੇਸ਼ ਖੰਨਾ, ਰਾਜ ਕੁਮਾਰ, ਰਾਜ ਕੁਮਾਰ ਮਾਹਮੂ ਜੋਈਆ, ਹਰਭਜਨ ਸਿੰਘ ਠਠੇਰਾ, ਨਰਿੰਦਰ ਖੁੰਗਰ, ਪਰਮਜੀਤ ਸਿੰਘ ਸੋਹਣਾ ਸਾਂਦੜ, ਅਰਜਨ ਸਿੰਘ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਦੀ ਅੰਲੋਚਨਾ ਕੀਤੀ ਅਤੇ ਸਮੂਹ ਮੰਗਾਂ ਮਸਲਿਆ ਦਾ ਹੱਲ ਤੁਰੰਤ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਸਟੇਜ ਦੀ ਕਾਰਵਾਈ ਪ੍ਰਵੇਸ਼ ਖੰਨਾ ਨੇ ਬਾਖੂਬੀ ਨਿਭਾਈ। ਧਰਨੇ ਦੇ ਅੰਤ ਵਿੱਚ ਬਲਬੀਰ ਸਿੰਘ ਪੁਆਰ ਨੇ ਸਾਰੀਆਂ ਜੱਥੇਬੰਦੀਆਂ ਨੂੰ ਇਕ ਸਾਂਝੀ ਕੋਆਰਡੀਨੇਸ਼ਨ ਕਮੇਟੀ ਬਣਾਉਣ ਦੀ ਅਪੀਲ ਕੀਤੀ ਅਤੇ ਆਏ ਹੋਏ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ। ਅਧਿਆਪਕ ਆਗੂ ਸੁਰਿੰਦਰ ਕੰਬੋਜ ਅਤੇ ਹੋਰ ਆਗੂਆਂ ਨੇ ਮੰਗ ਕੀਤੀ ਕਿ ਚਾਰ ਲੇਬਰ ਕੋਡ ਰੱਦ ਕੀਤੇ ਜਾਣ, ਕਿਸਾਨਾਂ ਦੀਆਂ ਮੰਦਾਂ ਜਾ ਹੱਲ ਕੀਤਾ ਜਾਵੇ, ਕਿਰਤੀਆਂ ਦੇ ਹੱਕਾਂ ਤੇ ਡਾਕੇ ਮਾਰਨੇ ਬੰਦ ਕੀਤੇ ਜਾਣ, ਸਕੂਲਾਂ ਵਿੱਚ ਖਾਲੀ ਪਈਆਂ ਪੋਸਟਾਂ ਭਰੀਆ ਜਾਣ, ਹਰੇਕ ਵਿਭਾਗ ’ਚ ਸੇਵਾਵਾਂ ਦੇ ਰਹੇ ਹਰ ਕੈਟਾਗਿਰੀ ਦੇ ਕੱਚੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ, ਪੰਜਾਬ ਦੇ ਹਲਾਤ ਸੁਖਾਵੇ ਬਣਾਏ ਜਾਣ।