All Latest NewsNews FlashPunjab NewsTOP STORIES

ਗੱਲਾਂ ਦਾ ਕੜਾਹ, ਤਨਖਾਹ ਦੇਣ ਤੋਂ ਨਾਂਹ! ਪੰਜਾਬ ਦੀਆਂ ਸੈਂਕੜੇ ਮਿਡ-ਡੇ-ਮੀਲ ਵਰਕਰਾਂ ਨੂੰ ਸਰਕਾਰ ਨੇ ਨਹੀਂ ਜਾਰੀ ਕੀਤੀ ਸੈਲਰੀ!

ਵਰਕਰਾਂ ਨੂੰ ਤਨਖਾਹ ਨਸੀਬ ਨਾ ਹੋਣ ‘ਤੇ ਮਿਡ ਡੇ ਮੀਲ ਯੂਨੀਅਨ ਵਿੱਚ ਭਾਰੀ ਰੋਸ

ਸਰਕਾਰ ਤਨਖ਼ਾਹ ਦੇਣ ਵਿੱਚ ਅਸਮਰਥ, ਨਿਗੁਣੀ ਤਨਖ਼ਾਹ ਲੈਣ ਨੂੰ ਮਜ਼ਬੂਰ- ਮਿਡ ਡੇ ਮੀਲ ਯੂਨੀਅਨ

Amritsar News – 

ਅੱਜ ਮਿਡ ਡੇਅ ਮੀਲ ਵਰਕਰ ਯੂਨੀਅਨ ਦੀ ਮੀਟਿੰਗ ਕਸਬਾ ਰਈਆ ਵਿਖੇ ਹੋਈ, ਜਿਸ ਵਿੱਚ ਗੱਲ ਕਰਦਿਆਂ ਸੂਬਾਈ ਆਗੂ ਮਮਤਾ ਸ਼ਰਮਾ ਨੇ ਕਿਹਾ ਕਿ ਸਿਖਿਆ ਕ੍ਰਾਂਤੀ ਮੁਹਿੰਮ ਦੋਰਾਨ ਵੱਡੇ ਭਾਸ਼ਣ ਐਮ.ਐਲ.ਏ ਮੰਤਰੀਆਂ ਵੱਲੋਂ ਦਿੱਤੇ ਗਏ ਅਸੀਂ ਸਕੂਲਾਂ ਲਈ ਆਹ ਕਰਤਾ, ਔਹ ਕਰਤਾ, ਪਰ ਸਕੂਲਾਂ ਵਿੱਚ ਬੱਚਿਆਂ ਲਈ ਦੁਪਹਿਰ ਦਾ ਖਾਣਾ ਤਿਆਰ ਕਰਨ ਵਾਲੀਆਂ ਮਿਡ ਡੇਅ ਮੀਲ ਵਰਕਰਾਂ ਦੀ ਵਿੱਚ ਅੱਜ ਤੱਕ ਨਾ ਤਾਂ ਕੋਈ ਵਾਧਾ ਕੀਤਾ, ਨਾ ਹੀ ਜੂਨ ਮਹੀਨੇ ਦੀ ਤਨਖਾਹ ਅੱਜ ਤੱਕ ਜਾਰੀ ਕੀਤੀ।

ਗੱਲਾਂ ਦੇ ਕੜਾਹ ਬਣਾਉਣ ਵਾਲੀ ਸਰਕਾਰ ਨੇ ਨਿਗੂਣਾ ਤਿੰਨ ਤਿੰਨ ਹਜ਼ਾਰ ਵਰਕਰਾਂ ਦੇ ਖਾਤਿਆਂ ਵਿੱਚ ਨਹੀਂ ਪਾਇਆ, ਆਪਣੇ ਖਜ਼ਾਨੇ ਭਰਨ ਲਈ ਪਿਛਲੇ ਮਹੀਨੇ ਕਰੋੜਾਂ ਦਾ ਕਰਜ਼ ਲੈ ਲਿਆ ਸਿਖਿਆ ਕ੍ਰਾਂਤੀ ਦੀ ਨਵੀਂ ਮਿਸਾਲ ਵੀ ਸਰਕਾਰ ਨੇ ਪੇਸ਼ ਕੀਤੀ, ਜਿਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਇੱਕ ਸੋ ਤੋ ਘੱਟ ਹੋ ਗਈ, ਉੱਥੇ ਸਫ਼ਾਈ ਸੇਵਕ ਭੈਣਾਂ ਨੂੰ ਨੋਕਰੀ ਤੋਂ ਕੱਢ ਦਿੱਤਾ, ਸਰਕਾਰ ਨੇ ਉਨ੍ਹਾਂ ਭੈਣਾਂ ਦੇ ਪਿਛਲੇ ਤਿੰਨ ਮਹੀਨਿਆਂ ਦੇ ਪੈਸੇ ਵੀ ਖਾਂ ਲਏ।

ਸਰਕਾਰ ਨੇ ਪੱਤਰ ਜਾਰੀ ਕਰਕੇ ਇਹ ਨਹੀਂ ਦੱਸਿਆ, ਕਿ ਉਨ੍ਹਾਂ ਸਕੂਲਾਂ ਵਿੱਚ ਸਫ਼ਾਈ ਕਰੂ ਕੌਣ? ਕੀ ਉਨ੍ਹਾਂ ਸਕੂਲਾਂ ਵਿੱਚ ਸਫ਼ਾਈ ਦੀ ਲੋੜ ਨਹੀਂ ? ਸਰਕਾਰ ਗਰੀਬ ਵਰਗ ਨਾਲ ਧੱਕਾ ਕਰ ਰਹੀ ਹੈ। ਜੇਕਰ ਮਿਡ ਡੇਅ ਮੀਲ ਵਰਕਰਾਂ ਦੀ ਤਨਖਾਹ ਸਫ਼ਾਈ ਸੇਵਕ ਭੈਣਾਂ ਨੂੰ ਉਨ੍ਹਾਂ ਦੇ ਰਹਿੰਦੇ ਬਕਾਏ ਜਲਦ ਜਾਰੀ ਨਾ ਕੀਤੇ ਗਏ ਤਾਂ ਬਲਾਕ ਵਿੱਚ ਸਰਕਾਰ ਦੇ ਪੁਤਲੇ ਫੂਕ ਮੁਜ਼ਾਹਰੇ ਕੀਤੇ ਜਾਣਗੇ।

ਇਸ ਮੌਕੇ ਜਸਵਿੰਦਰ ਕੌਰ ਮਹਿਤਾ ਵਰਿੰਦਰ ਕੌਰ ਡੇਅਰੀ ਵਾਲ ਪਰਮਜੀਤ ਨਰਿੰਦਰ ਕੌਰ ਰਈਆ ਰਾਜ਼ ਬਿਬਮਲਜੀਤ ਕੁਲਦੀਪ ਕੌਰ ਗੁਰਜੀਤ ਕੌਰ ਮਹਿਤਾ ਚੌਂਕ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *