ਵੱਡੀ ਖ਼ਬਰ: ਲੈਂਡਸਲਾਈਡ ਕਾਰਨ ਭਾਰੀ ਤਬਾਹੀ, ਚੰਡੀਗੜ੍ਹ-ਮਨਾਲੀ ਹਾਈਵੇ ਬੰਦ (ਵੇਖੋ ਵੀਡੀਓ)
ਚੰਡੀਗੜ੍ਹ/ਮਨਾਲੀ
ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ (NH-3) ਸਵੇਰੇ ਤੜਕੇ ਪੰਡੋਹ ਡੈਮ ਦੇ ਨੇੜੇ ਲੈਂਡਸਲਾਈਡ ਕਾਰਨ ਬੰਦ ਹੋ ਗਿਆ।
ਇਹ ਘਟਨਾ ਸਵੇਰੇ 4 ਵਜੇ ਦੇ ਕਰੀਬ ਵਾਪਰੀ ਜਦੋਂ ਵੱਡੇ-ਵੱਡੇ ਪੱਥਰ ਅਤੇ ਮਲਬਾ ਸੜਕ ‘ਤੇ ਡਿੱਗ ਗਿਆ, ਜਿਸ ਨਾਲ ਹਾਈਵੇਅ ਦੇ ਇੱਕ ਹਿੱਸੇ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਸਤ੍ਹਾ ‘ਤੇ ਤਰੇੜਾਂ ਆ ਗਈਆਂ।
#WATCH | Mandi, Himachal Pradesh: Chandigarh-Manali National Highway (NH-3) blocked near the Pandoh Dam in Mandi district after a fresh landslide struck the area early morning. The incident occurred around 4 AM, when large boulders and debris fell onto the road, severely damaging… pic.twitter.com/KwJfcVEiyL
— ANI (@ANI) August 2, 2025
ਦੂਜੇ ਪਾਸੇ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਅਗਲੇ ਕੁੱਝ ਦਿਨਾਂ ਲਈ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ। ਬੀਤੇ ਕੱਲ੍ਹ ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਮੀਂਹ ਪਿਆ।
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਮਲਾਨਾ ਵਿੱਚ ਭਾਰੀ ਮੀਂਹ ਨੇ ਬਹੁਤ ਤਬਾਹੀ ਮਚਾਈ। ਨਦੀ ਹੜ੍ਹ ਵਿੱਚ ਵਹਿ ਰਹੀ ਹੈ, ਜਿਸ ਨਾਲ ਪੁਲ ਵੀ ਵਹਿ ਗਿਆ।
ਇੱਕ ਕਾਰ, ਜੇਸੀਬੀ ਅਤੇ ਟਰੱਕ ਵੀ ਵਹਿ ਗਿਆ। ਮਲਾਨਾ ਨਦੀ ‘ਤੇ ਬਣਿਆ ਮਲਾਨਾ ਪਣ-ਬਿਜਲੀ ਪ੍ਰੋਜੈਕਟ ਵੀ ਨੁਕਸਾਨਿਆ ਗਿਆ ਹੈ।
ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ 7 ਦਿਨਾਂ ਲਈ ਉੱਤਰ-ਪੂਰਬ ਅਤੇ ਪੂਰਬੀ ਭਾਰਤ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

