Punjab News: ਅਮਨ ਅਰੋੜਾ ਤੁਰੰਤ ਮੁਆਫੀ ਮੰਗੇ, ਨਹੀਂ ਤਾਂ ਕਰਾਂਗਾ ਮਾਣਹਾਨੀ ਮੁਕੱਦਮਾ, ਪੜ੍ਹੋ ਮੰਤਰੀ ਸਿਰਸਾ ਨੇ ਕਿਉਂ ਦਿੱਤੀ ਚੇਤਾਵਨੀ

All Latest NewsNews FlashPunjab News

 

Punjab News: ਸਰਕਾਰ ਦੇ ਬੰਦੇ ਕੱਟ-ਕੱਟ ਕੇ ਉਹਨਾਂ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕਰ ਰਹੇ ਹਨ- ਸਿਰਸਾ 

Punjab News: ਦਿੱਲੀ ਦੇ ਕੈਬਨਿਟ ਮੰਤਰੀ ਤੇ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੂੰ ਆਖਿਆ ਹੈ ਕਿ, ਜੇਕਰ ਉਹਨਾਂ ਗੈਂਗਸਟਰਾਂ ਨਾਲ ਸੰਬੰਧਾਂ ਨੂੰ ਲੈ ਕੇ ਉਹਨਾਂ ਤੋਂ 24 ਘੰਟਿਆਂ ਅੰਦਰ ਮੁਆਫੀ ਨਾ ਮੰਗੀ ਤਾਂ ਉਹ ਉਹਨਾਂ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨਗੇ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜਦੋਂ ਤੋਂ ਉਹਨਾਂ ਨੇ ਬੀਤੇ ਕੱਲ੍ਹ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕੀਤੀ ਹੈ, ਉਦੋਂ ਤੋਂ ਆਪ ਲੀਡਰਸ਼ਿਪ ਬੌਖਲਾਹਟ ਵਿਚ ਹੈ।

ਉਹਨਾਂ ਕਿਹਾ ਕਿ ਉਹ ਮੁੜ ਦੁਹਰਾਉਂਦੇ ਹਨ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੇ ਰਾਜ ਵਿਚ ਪੰਜਾਬ ਨੂੰ ਪੁਲਿਸ ਸਟੇਟ ਵਿਚ ਬਦਲ ਦਿੱਤਾ ਗਿਆ ਹੈ ਤੇ ਇਥੇ ਝੂਠੇ ਪੁਲਿਸ ਮੁਕਾਬਲੇ ਕੀਤੇ ਜਾ ਰਹੇ ਹਨ।

ਉਹਨਾਂ ਕਿਹਾ ਕਿ ਆਪ ਸਰਕਾਰ ਦੇ ਬੰਦੇ ਕੱਟ-ਕੱਟ ਕੇ ਉਹਨਾਂ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਅਮਨ ਅਰੋੜਾ ਨੇ ਜਨਤਕ ਤੌਰ ’ਤੇ ਮੁਆਫੀ ਨਾ ਮੰਗੀ ਤਾਂ ਉਹ ਅਮਨ ਅਰੋੜਾ ਦੇ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨਗੇ।

ਉਹਨਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਵਪਾਰੀ ਸੰਜੇ ਵਰਮਾ ਦੇ ਕਤਲ ਵਿਚ ਜੋ ਲੋਕ ਸ਼ਾਮਲ ਹਨ, ਉਹਨਾਂ ਦੇ ਸਿੱਧੇ ਆਪ ਆਗੂਆਂ ਨਾਲ ਸੰਬੰਧ ਹਨ। ਉਹਨਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਸ਼ਾਮਲ ਅਫਸਰਾਂ ਨੂੰ ਵੀ ਚੇਤਾਵਨੀ ਦਿੱਤੀ ਕਿ ਉਹ ਉਹਨਾਂ ਦੀਆਂ ਪਰਤਾਂ ਦਰ ਪਰਤਾਂ ਖੋਲ੍ਹ ਕੇ ਰੱਖ ਦੇਣਗੇ।

ਉਹਨਾਂ ਕਿਹਾ ਕਿ ਸੱਚਾਈ ਸਾਹਮਣੇ ਆਉਣ ਤੋਂ ਰੋਕਣ ਵਾਸਤੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਖੁਦ ਮੁਕਾਬਲੇ ਕਰਵਾਏ ਜਾ ਰਹੇ ਹਨ।

ਉਹਨਾਂ ਕਿਹਾ ਕਿ ਜੇਕਰ ਅਮਨ ਅਰੋੜਾ ਨੇ ਜਨਤਕ ਮੁਆਫੀ ਨਾ ਮੰਗੀ ਤਾਂ ਉਹਨਾਂ ਖਿਲਾਫ ਮਾਣਹਾਨੀ ਦਾ ਕੇਸ ਵੀ ਕਰਨਗੇ ਤੇ ਫੌਜਦਾਰੀ ਕੇਸ ਦਾਇਰ ਕਰ ਕੇ ਅਜਿਹਾ ਸਬਕ ਸਿਖਾਉਣਗੇ ਕਿ ਜ਼ਿੰਦਗੀ ਵਿਚ ਦੁਬਾਰਾ ਕਦੇ ਉਹ ਅਜਿਹੀ ਫਰਾਡ ਵੀਡੀਓ ਪਾਉਣ ਦਾ ਯਤਨ ਨਹੀਂ ਕਰਨਗੇ।

 

Media PBN Staff

Media PBN Staff

Leave a Reply

Your email address will not be published. Required fields are marked *