All Latest NewsNews FlashPunjab News

ਪੰਜਾਬ ਸਰਕਾਰ ਵੱਲੋਂ ਕਈ ਪਿੰਡਾਂ ਨੂੰ ਕਰੋੜਾਂ ਦੀਆਂ ਗ੍ਰਾਂਟਾਂ ਦੇਣ ਦਾ ਐਲਾਨ

 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ: ਕੈਬਨਿਟ ਮੰਤਰੀ ਡਾ. ਬਲਜੀਤ ਕੌਰ

ਮਲੋਟ/ ਸ੍ਰੀ ਮੁਕਤਸਰ ਸਾਹਿਬ 

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਹਲਕਾ ਮਲੋਟ ਦੇ ਪਿੰਡਾਂ ਨੂੰ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦੇਣ ਦਾ ਐਲਾਨ ਕੀਤਾ ਗਿਆ।

ਅੱਜ ਆਪਣੇ ਸੋਸ਼ਲ ਮੀਡੀਆ ਖਾਤੇ ‘ਤੇ ਲਾਈਵ ਹੋ ਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸੇ ਵਚਨਬੱਧਤਾ ਤਹਿਤ ਪਿੰਡਾਂ ਦੇ ਲੋਕਾਂ ਖਾਸਕਰਕੇ ਐਸ.ਸੀ. ਭਾਈਚਾਰੇ ਨਾਲ ਸਬੰਧਤ ਵਰਗਾਂ ਨੂੰ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਅੱਜ ਐਲਾਨੀਆਂ ਗਈਆਂ ਗ੍ਰਾਂਟਾਂ ‘ਚ ਘੱਗਾ ਪਿੰਡ ਨੂੰ ਰਸਤਾ ਪੱਕਾ ਕਰਨ ਲਈ 50 ਲੱਖ ਰੁਪਏ, ਪਿੰਡ ਫਕਰਸਰ ਵਿਖੇ ਆਧੁਨਿਕ ਬੱਸ ਸਟਾਪ ਲਈ 10 ਲੱਖ ਰੁਪਏ ਜਦਕਿ ਈਨਾ ਖੇੜਾ, ਔਲਖ, ਚੱਕ ਦੂਹੇਵਾਲਾ,ਰੱਥੜੀਆ, ਰੁਪਾਣਾ, ਦਾਨੇਵਾਲਾ, ਅਬੁਲ ਖੁਰਾਣਾ ਅਤੇ ਜੰਡਵਾਲਾ ਪਿੰਡਾਂ ਨੂੰ ਬੱਸ ਅੱਡੇ ਦੇ ਮਾਡਰਨ ਸੈਡ ਲਈ 5-5 ਲੱਖ ਰੁਪਏ ਸ਼ਾਮਲ ਹਨ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸੇ ਹੀ ਤਰ੍ਹਾਂ ਹੀ ਚੱਕ ਦੂਹੇਵਾਲਾ ਦੇ ਛੱਪੜ ਅਤੇ ਐਸ.ਸੀ ਕਮਿਊਨਟੀ ਲਈ 10 ਲੱਖ ਰੁਪਏ, ਪਿੰਡ ਵਿਰਕ ਖੇੜਾ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਦੀਆਂ ਪਾਈਪ ਲਾਈਨ ਦੀ ਸਪਲਾਈ ਲਈ 4.5 ਲੱਖ ਰੁਪਏ, ਪਿੰਡ ਸੇਖੂ ਛੱਪੜ ਦੀ ਸਫਾਈ ਲਈ ਸੋਲਰ ਮੋਟਰ, ਲੇਕ ਪੂਰੀ ਕਰਨ ਤੇ ਪਾਣੀ ਦੀ ਨਿਕਾਸੀ ਲਈ 26 ਲੱਖ ਰੁਪਏ ਦੀ ਗਰਾਂਟ ਦਾ ਐਲਾਨ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਪਿੰਡ ਭੰਗਚੜੀ ‘ਚ ਸਾਫ ਸਫਾਈ ਅਤੇ ਪਾਣੀ ਦੀਅਂ ਪਾਈਪਾਂ ਲਈ 10 ਲੱਖ ਰੁਪਏ, ਪਿੰਡ ਲੱਕੜਵਾਲਾ ‘ਚ ਵੀ ਪਾਣੀ ਦੀਆਂ ਪਾਈਪਾਂ ਲਈ 3.50 ਲੱਖ ਰੁਪਏ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ 8.50 ਲੱਖ ਰੁਪਏ ਦਿੱਤੇ ਜਾ ਰਹੇ ਹਨ।

ਮੰਤਰੀ ਡਾ. ਬਲਜੀਤ ਕੌਰ ਨੇ ਅੱਗੇ ਦੱਸਿਆ ਕਿ ਪਿੰਡ ਮਹਿਰਾਜਵਾਲਾ ਵਿਖੇ ਪੀਣ ਵਾਲਾ ਪਾਣੀ ਲਈ 2 ਕਰੋੜ ਰੁਪਏ ਦੇ ਵਿਕਾਸ ਕੰਮ ਚੱਲ ਰਹੇ ਹਨ ਅਤੇ 13 ਲੱਖ ਰੁਪਏ ਦੀ ਲਾਗਤ ਲਈ ਛੱਪੜ ਦੀ ਮੁਰੰਮਤ ਲਈ ਜਾਰੀ ਕੀਤੇ ਹਨ।

ਉਨ੍ਹਾਂ ਕਿਹਾ ਕਿ ਪਿੰਡ ਭੁਲੇਰੀਆਂ 29 ਲੱਖ ਰੁਪਏ ਵਿਕਾਸ ਕੰਮਾਂ ਲਈ, ਪਿੰਡ ਲਖਮੀਰੇਆਣਾ ਵਿਖੇ ਗਲੀ ਲਈ 3 ਲੱਖ ਰੁਪਏ ਅਤੇ ਪਿੰਡ ਦੇ ਸਮੁੱਚੇ ਵਿਕਾਸ ਲਈ 13.5 ਲੱਖ ਰੁਪਏ ਜਾਰੀ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਪਿੰਡ ਖੂਨਣ ਕਲਾਂ ਵਿੱਚ ਪਾਣੀ ਦੀਆਂ ਪਾਈਪਾਂ ਲਈ 12.25 ਲੱਖ ਰੁਪਏ, ਪਿੰਡ ਦਬੜਾ ਦੀ ਫਿਰਨੀ ਅਤੇ ਗੁਰੂਘਰ ਤੱਕ ਇੰਟਰਲਾਕ ਲਈ 10 ਲੱਖ ਰੁਪਏ, ਪਿੰਡ ਉੜਾਂਗ ਦੀ ਮਾਡਰਨ ਸੱਥ ਲਈ 10 ਲੱਖ ਰੁਪਏ ਅਤੇ ਸਮਸ਼ਾਨ ਘਾਟ ਲਈ 5.25 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡ ਫੂਲੇਵਾਲਾ ਦੀ ਸ਼ਮਸ਼ਾਨਘਾਟ ਲਈ 5 ਲੱਖ ਰੁਪਏ, ਪਿੰਡ ਚੱਕ ਤਾਮਕੋਟ ਦੇ ਵਿਕਾਸ ਕਾਰਜਾਂ ਲਈ 20 ਲੱਖ ਰੁਪਏ, ਪਿੰਡ ਮਲਵਾਲਾ ਲਈ 20 ਲੱਖ ਰੁਪਏ ਅਤੇ ਪਿੰਡ ਰਾਮਨਗਰ ਦੇ ਐਸ.ਸੀ. ਭਾਈਚਾਰੇ ਦੇ ਪਲਾਟਾਂ ਲਈ 20 ਲੱਖ ਰੁਪਏ ਜਾਰੀ ਕੀਤੇ ਹਨ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪਿੰਡ ਸਾਉਂ ਕੇ ਦੇ ਵਿਕਾਸ ਕਾਰਜਾਂ ਲਈ 13 ਲੱਖ ਰੁਪਏ, ਪਿੰਡ ਰੱਥੜੀਆਂ ਦੀ ਸਹਿਕਾਰੀ ਸੋਸਾਇਟੀ ਦੀ ਇਮਾਰਤ ਲਈ 22 ਲੱਖ ਰੁਪਏ ਅਤੇ ਪਿੰਡ ਦੇ ਵਿਕਾਸ ਲਈ 13.5 ਲੱਖ ਰੁਪਏ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਪਿੰਡ ਤਾਮਕੋਟ ਦੀਆਂ ਪਾਣੀ ਵਾਲੀਆਂ ਪਾਈਪਾਂ ਲਈ 15 ਲੱਖ ਰੁਪਏ, ਪਿੰਡ ਕਿੰਗਰਾ ਦੇ ਵਿਕਾਸ ਕਾਰਜਾ ਲਈ 25 ਲੱਖ ਰੁਪਏ, ਪਿੰਡ ਆਬੁਲ ਖੁਰਾਣਾ ਦੇ ਸਮੁੱਚੇ ਵਿਕਾਸ ਲਈ 18.5 ਲੱਖ ਰੁਪਏ ਦੀ ਗ੍ਰਾਂਟ ਐਲਾਨੀ ਗਈ ਹੈ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਢਾਣੀ ਬਲਵੰਤ ਸਿੰਘ ਲਈ 13.50 ਲੱਖ ਰੁਪਏ, ਢਾਣੀ ਸਿੰਘ ਲਈ 13.50 ਲੱਖ ਰੁਪਏ ਅਤੇ ਢਾਣੀ ਥਾਣਾ ਸਿੰਘ ਲਈ 13.50 ਰੁਪਏ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਗਏ ਹਨ।

 

Leave a Reply

Your email address will not be published. Required fields are marked *