Punjab News: ਪੰਜਾਬ ਵਿਧਾਨ ਸਭਾ ਸੈਸ਼ਨ ਦੋ ਦਿਨ ਹੋਰ ਵਧਾਉਣ ਦਾ ਫ਼ੈਸਲਾ!
Punjab News: ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਦੋ ਦਿਨਾਂ ਲਈ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਨਾਲ ਹੁਣ ਸਦਨ 14 ਅਤੇ 15 ਜੁਲਾਈ ਨੂੰ ਵੀ ਲੱਗੇਗਾ।
ਇਹ ਫੈਸਲਾ ਮਹੱਤਵਪੂਰਨ ਮੁੱਦਿਆਂ ‘ਤੇ ਵਿਚਾਰ-ਵਟਾਂਦਰੇ ਅਤੇ ਬਕਾਇਆ ਕਾਰਜਾਂ ਨੂੰ ਪੂਰਾ ਕਰਨ ਲਈ ਲਿਆ ਗਿਆ ਹੈ।
ਸੂਤਰਾਂ ਮੁਤਾਬਕ, ਇਸ ਵਾਧੇ ਨਾਲ ਵਿਧਾਇਕਾਂ ਨੂੰ ਰਾਜ ਦੇ ਵਿਕਾਸ ਅਤੇ ਜਨਤਕ ਮੁੱਦਿਆਂ ‘ਤੇ ਡੂੰਘੀ ਚਰਚਾ ਕਰਨ ਦਾ ਮੌਕਾ ਮਿਲੇਗਾ।