ਵੱਡੀ ਖ਼ਬਰ: ਪੰਜਾਬ ਵਿਜੀਲੈਂਸ ਵੱਲੋਂ ਲੇਡੀ ਅਫ਼ਸਰ 1 ਲੱਖ ਰੁਪਏ ਰਿਸ਼ਵਤ ਲੈਂਦੀ ਗ੍ਰਿਫ਼ਤਾਰ!
ਵੱਡੀ ਖ਼ਬਰ: ਪੰਜਾਬ ਵਿਜੀਲੈਂਸ ਵੱਲੋਂ ਲੇਡੀ ਅਫ਼ਸਰ 1 ਲੱਖ ਰੁਪਏ ਰਿਸ਼ਵਤ ਲੈਂਦੀ ਗ੍ਰਿਫ਼ਤਾਰ!
ਜ਼ਿਲ੍ਹਾ ਟਾਊਨ ਪਲਾਨਰ ਰਿਤਿਕਾ ਅਰੋੜਾ ਇਕ ਲੱਖ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੋ ਗ੍ਰਿਫ਼ਤਾਰ
ਸ਼ਿਕਾਇਤ ‘ਤੇ ਵਿਜੀਲੈਂਸ ਬਿਊਰੋ ਵੱਲੋਂ ਟਰੈਪ ਲਗਾ ਕੇ ਕੀਤਾ ਗਿਆ ਗ੍ਰਿਫਤਾਰ
ਰੋਹਿਤ ਗੁਪਤਾ, ਗੁਰਦਾਸਪੁਰ
ਜ਼ਿਲ੍ਹਾ ਟਾਊਨ ਪਲਾਨਰ ਗੁਰਦਾਸਪੁਰ ਰਿਤਿਕਾ ਅਰੋੜਾ ਨੂੰ 100000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸਦੇ ਖਿਲਾਫ ਐਫ.ਆਈ.ਆਰ ਨੰ. 02 ਮਿਤੀ 19-01-2026 ਅਧੀਨ ਧਾਰਾ 7 ਪੀ.ਸੀ. ਐਕਟ 1988 (ਪੀ.ਸੀ. ਐਕਟ ਸੋਧ 2018 ਅਨੁਸਾਰ), ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਵਿਖੇ ਦਰਜ ਕਰ ਲਏ ਗਈ ਹੈ।
ਸ਼ਿਕਾਇਤਕਰਤਾ ਗੁਰਜੀਤ ਸਿੰਘ ਪੁੱਤਰ ਮੰਨਾ ਸਿੰਘ, ਵਾਸੀ ਪਿੰਡ ਲੇਹਲ, ਜ਼ਿਲ੍ਹਾ ਗੁਰਦਾਸਪੁਰ ਨੇ ਦੋਸ਼ ਲਗਾਇਆ ਸੀ ਕਿ ਉਸਨੇ ਪਿੰਡ ਲੇਹਲ ਵਿੱਚ 7 ਕਨਾਲ 17.5 ਮਰਲੇ ਦੀ ਜ਼ਮੀਨ 15 ਅਪ੍ਰੈਲ 2025 ਨੂੰ ਖਰੀਦੀ ਸੀ।
ਇਸ ਜ਼ਮੀਨ ਉੱਤੇ ਉਸਨੇ ਪਲਾਟ ਤਿਆਰ ਕਰਵਾਏ ਅਤੇ ਉਨ੍ਹਾਂ ਦੀ ਰਜਿਸਟਰੀ ਲਈ ਤਹਿਸੀਲ ਵਿੱਚ ਕਿਸਮ ਬਦਲਵਾ ਕੇ ਜ਼ਿਲ੍ਹਾ ਟਾਊਨ ਪਲਾਨਰ ਦੇ ਦਫ਼ਤਰ ਵਿੱਚ ਅਰਜ਼ੀ ਦਿੱਤੀ। ਜਦੋਂ ਉਹ ਇਸ ਮਾਮਲੇ ਸਬੰਧੀ ਰਿਤਿਕਾ ਅਰੋੜਾ, ਜ਼ਿਲ੍ਹਾ ਟਾਊਨ ਪਲਾਨਰ, ਗੁਰਦਾਸਪੁਰ ਨੂੰ ਮਿਲਿਆ, ਤਾਂ ਉਨ੍ਹਾਂ ਵੱਲੋਂ ਫਾਈਲ ਨੂੰ ਕਾਰਵਾਈ ਵਿੱਚ ਨਹੀਂ ਲਿਆਂਦਾ ਗਿਆ ਅਤੇ ਮਾਮਲੇ ਨੂੰ ਟਾਲਿਆ ਜਾਣ ਲੱਗਾ।
ਜਦੋਂ ਸ਼ਿਕਾਇਤਕਰਤਾ ਨੇ ਦੇਰੀ ਬਾਰੇ ਪੁੱਛਿਆ, ਤਾਂ ਆਰੋਪੀ ਨੇ ਕਿਹਾ ਕਿ ਦਸਤਾਵੇਜ਼ ਠੀਕ ਹਨ, ਪਰ ਕਾਲੋਨੀ ਦਾ ਕੰਮ ਮੁਫ਼ਤ ਵਿੱਚ ਨਹੀਂ ਹੋ ਸਕਦਾ ਅਤੇ ਪਲਾਟ ਮਨਜ਼ੂਰ ਕਰਵਾਉਣ ਲਈ ਪ੍ਰਤੀ ਪਲਾਟ 1 ਲੱਖ ਰੁਪਏ ਰਿਸ਼ਵਤ ਦੇਣੀ ਪਵੇਗੀ।
ਸ਼ਿਕਾਇਤਕਰਤਾ ਰਿਸ਼ਵਤ ਦੇ ਕੇ ਕੰਮ ਕਰਵਾਉਣ ਲਈ ਤਿਆਰ ਨਹੀਂ ਸੀ, ਇਸ ਲਈ ਉਸਨੇ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਦੇ ਦਫ਼ਤਰ ਵਿੱਚ ਸੰਪਰਕ ਕੀਤਾ ਅਤੇ 1,00,000 ਰੁਪਏ ਰਿਸ਼ਵਤ ਦੀ ਰਕਮ ਪੇਸ਼ ਕਰਕੇ ਡੀਐਸਪੀ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ।
ਇਸ ਤੋਂ ਬਾਅਦ ਟ੍ਰੈਪ ਲਗਾਇਆ ਗਿਆ ਅਤੇ ਰਿਤਿਕਾ ਅਰੋੜਾ, ਜ਼ਿਲ੍ਹਾ ਟਾਊਨ ਪਲਾਨਰ, ਗੁਰਦਾਸਪੁਰ ਨੂੰ ਉਸਦੇ ਦਫ਼ਤਰ ਵਿੱਚ 1,00,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕਰ ਲਿਆ ਗਿਆ।

