ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ 10ਵਾ ਚਾਰਟਰ ਦਿਵਸ ਕੰਮ ਇੰਸਟਾਲਾਸ਼ਨ ਪ੍ਰੋਗਰਾਮ ਮਨਾਇਆ -ਅਮਨ ਸ਼ਰਮਾ

All Latest NewsGeneral NewsNews FlashPunjab News

 

ਪੰਜਾਬ ਨੈੱਟਵਰਕ, ਅੰਮ੍ਰਿਤਸਰ

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਪ੍ਰਧਾਨ ਅਮਨ ਸ਼ਰਮਾ ਅਤੇ ਅਗਲੇ ਪ੍ਰਧਾਨ ਡਾ ਰਣਵੀਰ ਬੇਰੀ ਪ੍ਰਧਾਨਗੀ ਵਿੱਚ ਦੀ ਚਾਰਟਰ -ਕਮ ‘ਇੰਸਟਾਲੇਸ਼ਨ ਸੈਰੇਮਨੀ ਸਥਾਨਕ ਸਰਵਿਸ ਕਲੱਬ ਦੇ ਕ੍ਰਾਊਨ ਹਾਲ ਵਿਖੇ ਕੀਤੀ ਗਈ। ਇਸ ਮੌਕੇ 10ਵਾ ਚਾਰਟਰ ਦਿਵਸ ਮਨਾਉਂਦੇ ਹੋਏ ਕੇਕ ਕੱਟਿਆ ਗਿਆ ਅਤੇ ਚਾਰਟਰ ਪ੍ਰਧਾਨ ਐਚ. ਐਸ. ਜੋਗੀ ਨੇ ਕਲੱਬ ਦੀ ਸਥਾਪਨਾ ਅਤੇ ਇਤਿਹਾਸ ਬਾਰੇ ਦੱਸਿਆ |

ਗਵਰਨਰ ਰੋਹਿਤ ਓਬਰਾਏ ਨੇ ਡਾ ਰਣਵੀਰ ਬੇਰੀ ਨੂੰ ਪ੍ਰਧਾਨ ਅਤੇ ਅੰਦੇਸ਼ ਭੱਲਾ ਨੂੰ ਸਕੱਤਰ 2024-25 ਅਤੇ ਇਸ ਸਾਲ ਦਾ ਪੁਰਾ ਬੋਰਡ ਇੰਸਟਾਲ ਕੀਤਾ | ਇਸ ਮੌਕੇ ਅਰੁਣਾ ਓਬਰਾਏ ਜੀ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ |ਇਸ ਮੌਕੇ ‘ਮਾਸਟਰ ਆਫ਼ ਸੈਰੇਮਨੀ ’ ਸਹਾਇਕ ਗਵਰਨਰ ਅਸ਼ੋਕ ਸ਼ਰਮਾ ਸਨ। ਮੁੱਖ ਮਹਿਮਾਨ ਕਮ ਇੰਸਟਾਲਾਸ਼ਨ ਅਧਿਕਾਰੀ ਵਜੋਂ ਡੀ.ਜੀ. ਰੋਹਿਤ ਓਬਰਾਏ ਸ਼ਾਮਲ ਸਨ ਉਹਨਾਂ ਨਾਲ ਸਹਾਇਕ ਗਵਰਨਰ ਵਿਜੇ ਭਸੀਨ, ਸਹਾਇਕ ਗਵਰਨਰ ਰਾਕੇਸ਼ ਕੁਮਾਰ, ਚੀਫ਼ ਡਿਸਟ੍ਰਿਕਟ ਕੋਰਡੀਨੇਟਰ ਰਾਕੇਸ਼ ਕਪੂਰ ਹਾਜਰ ਸਨ |

ਅਮਨ ਸ਼ਰਮਾ, ਰਣਵੀਰ ਬੇਰੀ, ਅੰਦੇਸ਼ ਭੱਲਾ ਅਤੇ ਹੋਰਾਂ ਨੇ ਚੰਗੇ ਵਾਤਾਵਰਣ ਦੇ ਉਦੇਸ਼ ਨਾਲ ਮੁੱਖ ਮਹਿਮਾਨ ਡਿਸਟ੍ਰਿਕਟ ਗਵਰਨਰ, ਅਤੇ ਸੀਨੀਅਰ ਰੋਟੇਰਿਅਨ ਦਾ ਪੌਦਿਆਂ ਦੇ ਗੁਲਦਸਤੇ ਨਾਲ ਸਵਾਗਤ ਅਤੇ ਸਨਮਾਨ ਕੀਤਾ ਗਿਆ | ਇਸ ਮੌਕੇ ਅਮਨ ਸ਼ਰਮਾ ਨੇ ਸਫ਼ਲਤਾਪੂਰਵਕ ਆਪਣਾ ਕਾਰਜਕਾਲ ਪੂਰਾ ਕਰਨ ’ਤੇ ਜਿੱਥੇ ਨਵੀਂ ਟੀਮ ਨੂੰ ਵਧਾਈ ਦਿੱਤੀ, ਉੱਥੇ ਪੁਰਾਨੀ ਟੀਮ ਦੇ ਮੈਂਬਰ ਸਾਹਿਬਾਨਾਂ ਦਾ ਧੰਨਵਾਦ ਕੀਤਾ |

ਪ੍ਰਧਾਨ ਅਮਨ ਸ਼ਰਮਾ ਨੇ ਰੋਟਰੀ ਕਲੱਬ ਆਸਥਾ ਵਲੋਂ ਮੌਜੂਦਾ ਸਾਲ ’ਚ ਕਰਵਾਈਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਫ਼ਤ ਮੈਡੀਕਲ ਅਤੇ ਖੂਨਦਾਨ ਕੈਂਪ ਲਗਾਏ ਗਏ। ਰੋਟੇਰਿਅਨ ਬਲਦੇਵ ਸਿੰਘ ਸੰਧੂ ਲੁਹਾਰਕਾ ਖੁਰਦ ਅਤੇ ਰੋਟੇਰਿਅਨ ਪ੍ਰਿੰ ਦਵਿੰਦਰ ਸਿੰਘ ਨੇ ਸਰਕਾਰੀ ਸਕੂਲਾਂ ਵਿੱਚ ਇਨਵਰਟਰ ਅਤੇ ਸਕੂਲ ਬੈਗ ਸਟੇਸ਼ਨਰੀ ਆਦਿ ਦਾਨ ਕੀਤੇ ਅਤੇ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਲਈ ‘ਬੂਟੇ ਲਗਾਓ’ ਮੁਹਿੰਮ ਤਹਿਤ ਤਕਰੀਬਨ 3000 ਛਾਂਦਾਰ ਅਤੇ ਫ਼ਲਦਾਰ ਬੂਟੇ ਸੇੰਟ ਸੋਲਜਰ ਇਲਾਇਟ ਸਕੂਲ ਜੰਡਿਆਲਾ ਗੁਰੁੂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਲਚੀਆਂ ਅਤੇ ਸੋਹੀਆਂ ਕਲਾਂ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰਾਂ ’ਚ ਲਗਾਏ ਗਏ।

ਸੇਵਾ ਸਾਡਾ ਮਿਸ਼ਨ ਨਾਲ ਮਿਲ ਕੇ ਕਈ ਲੋੜਵੰਦਾ ਦੇ ਇਲਾਜ,ਮੀਂਹ,ਅੱਗ ਨਾਲ ਨੁਕਸਾਨੇ ਘਰਾਂ ਦੀ ਮੁਰੰਮਤ ਕਰਵਾਈ ਅਤੇ ਯੋਗ ਅਤੇ ਲੋੜਵੰਦ ਬੱਚਿਆਂ ਦੀ ਫੀਸ ਅਦਾ ਕੀਤੀ |ਗਰੀਬ ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਰੋਟੇਰਿਅਨ ਅਮਨ ਸ਼ਰਮਾ ਅਤੇ ਰਣਵੀਰ ਬੇਰੀ, ਅੰਦੇਸ਼ ਭੱਲਾ ਨੇ ਦੱਸਿਆ ਕਿ ਸਾਡੀ ਸੰਸਥਾ ਭਵਿੱਖ ’ਸਿੱਖਿਆ ਅਤੇ ਸਿਹਤ ਸਹੂਲਤਾਂ ਸਬੰਧਤ ਬਹੁਤ ਸਾਰੇ ਪ੍ਰੋਜੈਕਟ ਕਰੇਗੀ, ਅਤੇ ਆਪਣੇ ਸਮਾਜ ਸੇਵਾ ਦੇ ਅਭਿਆਨ ਨੂੰ ਇਸੇ ਤਰਾਂ ਨਿਰੰਤਰ ਜਾਰੀ ਰੱਖੇਗੀ। ਮੁੱਖ ਮਹਿਮਾਨ ਦਾ ਬਾਇਓ ਡਾਟਾ ਪਾਸਟ ਪ੍ਰੇਜ਼ੀਡੈਂਟ ਕੇ. ਐੱਸ. ਚੱਠਾ ਨੇ ਪੜ੍ਹਿਆ ਅਤੇ ਵੋਟ ਆਫ ਥੈਂਕਸ ਪਾਸਟ ਪ੍ਰਧਾਨ ਮਨਮੋਹਣ ਸਿੰਘ ਨੇ ਕੀਤਾ |

ਪਾਸਟ ਪ੍ਰਧਾਨ ਰੋਟੇਰਿਅਨ ਪਰਮਜੀਤ ਸਿੰਘ, ਹਰਦੇਸ਼ ਸ਼ਰਮਾ ਅਤੇ ਰਾਜੇਸ਼ ਬਧਵਾਰ ਦੀ ਸੇਵਾਵਾਂ ਦੀ ਸਲਾਘਾ ਕੀਤੀ ਗਈ |ਇਸ ਮੌਕੇ ਜੋਨਲ ਚੇਅਰਮੈਨ ਜਤਿੰਦਰ ਸਿੰਘ,ਅਸ਼ਵਨੀ ਅਵਸਥੀ, ਪਾਸਟ ਪ੍ਰਧਾਨ ਪਰਮਜੀਤ ਸਿੰਘ,ਅਸ਼ੋਕ , ਡਾ ਗਗਨਦੀਪ ਸਿੰਘ,ਹਰਦੇਸ਼ ਸ਼ਰਮਾ, ਪ੍ਰਦੀਪ ਸ਼ਰਮਾ,ਰਾਮਿੰਦਰ ਸੋਢੀ, ਸਤੀਸ਼ ਸ਼ਰਮਾ ਡੀ ਡੀ ਪੀ. ਓ, ਰਾਕੇਸ਼ ਕੁਮਾਰ,ਰੁਪਿੰਦਰ ਕਟਾਰੀਆ ਨਰਿੰਦਰਪਾਲ ਸਿੰਘ,ਗੁਰਮੀਤ ਸਿੰਘ ਹੀਰਾ,ਵਨੀਤਾ ਖੰਨਾ, ਰਾਜੇਸ਼ ਖੰਨਾ, ਬਲਦੇਵ ਮੰਨਣ, ਗੁਰਬਿੰਦਰ ਖ਼ੈਰਾ, ਹਰਜਾਪ ਬੱਲ, ਸਰਬਦੀਪ ਸਿੰਘ ਰਮਨ ਕਾਲੀਆ,ਡਾ ਰਮਣਾ ਬੇਰੀ,ਮਨੀਸ਼ਾ ਭੱਲਾ, ਸਤਪਾਲ ਕੌਰ, ਭੁਪਿੰਦਰ ਕੌਰ ਸਤਪਰਭਾ ਸ਼ਰਮਾ,ਰਚਨਾ ਸਿੰਗਲਾ, ਮਮਤਾ ਅਰੋੜਾ, ਸਿੰਮੀ ਬੇਦੀ, ਪ੍ਰਮੋਦ ਕਪੂਰ, , ਕੰਵਲਜੀਤ ਸਿੰਘ, ਚੰਦਰਮੋਹਨ ਬਲਦੇਵ ਸਿੰਘ, ਮਨਿੰਦਰ ਸਿੰਘ ਸਿਮਰਨ,ਪ੍ਰਦੀਪ ਕੁਮਾਰ, ਵਿਨੋਦ ਕਪੂਰ ਅਤੇ ਪ੍ਰਮੋਦ ਕਪੂਰ, ਜੇ. ਐਸ. ਲਿਖਾਰੀ ਅਤੇ ਕਈ ਅੰਮ੍ਰਿਤਸਰ ਦੇ ਕਲੱਬਾਂ ਦੇ ਪ੍ਰਧਾਨ ਅਤੇ ਸਕੱਤਰ ਸਾਹਿਬਾਨ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *