ਵੱਡੀ ਖ਼ਬਰ: ਸਰਪੰਚ ਦਾ ਗੋਲੀਆਂ ਮਾਰ ਕੇ ਕਤਲ
ਹਰਿਆਣਾ
ਹਰਿਆਣਾ ਦੇ ਵਿੱਚ ਰੋਜ਼ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
ਮੀਡੀਆ ਰਿਪੋਰਟਾਂ ਅਨੁਸਾਰ, ਹਰਿਆਣਾ ਦੇ ਜੀਂਦ ‘ਚ ਪਿੰਡ ਚਾਬਰੀ ਦੇ ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਰਾਹ ‘ਚ ਅਣਪਛਾਤਿਆਂ ਨਾਲ ਕਿਸੇ ਗੱਲ ‘ਤੇ ਬਹਿਸ ਹੋਈ, ਜਿਸ ਦੌਰਾਨ ਬਦਮਾਸ਼ਾਂ ਨੇ ਸਰਪੰਚ ਦੀ ਹੀ ਲਾਇਸੈਂਸੀ ਪਿਸਤੌਲ ਖੋਹ ਕੇ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ।
ਸਰਪੰਚ ਦੇਰ ਰਾਤ ਜੀਂਦ ਤੋਂ ਆਪਣੇ ਘਰ ਆ ਰਿਹਾ ਸੀ। ਰਾਹ ‘ਚ ਅਣਪਛਾਤਿਆਂ ਨਾਲ ਕਿਸੇ ਗੱਲ ‘ਤੇ ਹੋਈ ਬਹਿਸ ਹੋਈ।
ਧੱਕਾ-ਮੁੱਕੀ ਦੌਰਾਨ ਅਣਪਛਾਤਿਆਂ ਨੇ ਸਰਪੰਚ ਤੋਂ ਪਿਸਤੌਲ ਖੋਹ ਕੇ ਸਰਪੰਚ ਦਾ ਹੀ ਕਤਲ ਕਰ ਦਿੱਤਾ।

