ਅਧਿਆਪਕ ਗ੍ਰਾਂਟਾਂ ਦੀ ਵਰਤੋਂ ਸਮੇਂ ਸਿਰ ਅਤੇ ਨਿਯਮਾਂ ਅਨੁਸਾਰ ਕਰਨ: BPEO ਦਾ ਆਦੇਸ਼
ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪੰਕਜ ਅਰੋੜਾ ਵੱਲੋਂ ਬਲਾਕ ਨਰੋਟ ਜੈਮਲ ਸਿੰਘ ਦੇ ਸੈਂਟਰ ਹੈੱਡ ਟੀਚਰਾਂ ਨਾਲ ਕੀਤੀ ਗਈ ਮੀਟਿੰਗ।
ਪਠਾਨਕੋਟ
ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਰੋਟ ਜੈਮਲ ਸਿੰਘ ਪੰਕਜ ਅਰੋੜਾ ਵੱਲੋਂ ਬਲਾਕ ਨਰੋਟ ਜੈਮਲ ਸਿੰਘ ਦੇ ਸੈਂਟਰ ਹੈੱਡ ਟੀਚਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਵੱਲੋਂ ਸਮੂਹ ਸਕੂਲਾਂ ਦਾ ਰਿਵਿਊ ਕੀਤਾ ਗਿਆ।
ਉਨ੍ਹਾਂ ਸੈਂਟਰ ਹੈੱਡ ਟੀਚਰਾਂ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਵਿਭਾਗ ਵੱਲੋਂ ਭੇਜਿਆ ਜਾਂਦਾ ਹਰ ਮਹੀਨੇ ਦਾ ਏਜੰਡਾ ਅਧਿਆਪਕਾਂ ਦੀ ਟੇਬਲ ਤੇ ਹੋਵੇ ਤੇ ਉਸ ਮੁਤਾਬਿਕ ਹੀ ਅਧਿਆਪਕ ਕੰਮ ਕਰਵਾਉਣ।
ਮਿਸ਼ਨ ਸਮਰੱਥ ਦੇ ਚਾਰਟ ਜਮਾਤ ਵਿੱਚ ਲੱਗੇ ਹੋਣ, ਮਿਸ਼ਨ ਆਰੰਭ ਪ੍ਰੀ-ਪ੍ਰਾਇਮਰੀ ਦਾ ਆਗਾਜ਼ ਅਗਸਤ ਮਹੀਨੇ ਹੋਣ ਜਾ ਰਿਹਾ ਹੈ ਉਸਦੇ ਗੂਗਲ ਫਾਰਮ ਭਰ ਕੇ ਤਿਆਰੀ ਕੀਤੀ ਜਾਵੇ, ਮਿਡ ਡੇਅ ਮੀਲ ਦਾ ਮੈਸੇਜ ਰੋਜ਼ਾਨਾ ਸਮੇਂ ਸਿਰ ਕੀਤਾ ਜਾਵੇ, ਪੰਜਵੀਂ ਵਿੱਚ ਪੜਦੇ ਸਾਰੇ ਵਿਦਿਆਰਥੀਆਂ ਦੀ ਜਵਾਹਰ ਨਵੋਦਿਆ ਵਿਦਿਆਲਿਆ ਦੇ ਦਾਖ਼ਲੇ ਲਈ ਰਜਿਸਟ੍ਰੇਸ਼ਨ ਕਾਰਵਾਈ ਜਾਵੇ।
ਐੱਸ.ਐੱਮ.ਸੀ ਦਾ ਗਠਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿੱਥੇ ਸਮੇਂ ਦੇ ਵਿੱਚ ਕੀਤਾ ਜਾਵੇ। ਹਰ ਅਧਿਆਪਕ ਰੋਜ਼ਾਨਾ ਅਧਿਆਪਕ ਡਾਇਰੀ ਲਿਖੇ, ਸਕੂਲਾਂ ਵਿੱਚ ਪਏ ਸਮਾਨ ਦੀ ਬੱਚਿਆਂ ਨੂੰ ਪੜ੍ਹਾਉਣ ਵਿੱਚ ਵਰਤੋਂ ਕੀਤੀ ਜਾਵੇ ਇਸਨੂੰ ਬੰਨ ਕੇ ਅਲਮਾਰੀਆਂ ਜਾਂ ਸਟੋਰਾਂ ਵਿੱਚ ਨਾ ਰੱਖਿਆ ਜਾਵੇ।
ਛੁੱਟੀ ਲੈਣ ਤੋਂ ਪਹਿਲਾਂ ਆਨਲਾਈਨ ਅਪਲਾਈ ਕੀਤੀ ਜਾਵੇ, ਸਰਕਾਰ ਦੀਆਂ ਹਦਾਇਤਾਂ ਅਨੁਸਾਰ ਐਚਡੀਐਫਸੀ ਬੈਂਕ ਦੇ ਖਾਤੇ ਬੰਦ ਕਰਕੇ ਸਰਕਾਰ ਵੱਲੋਂ ਦਿੱਤੀ ਗਈ 23 ਬੈਂਕਾਂ ਦੀ ਲਿਸਟ ਵਿੱਚ ਖਾਤੇ ਖੋਲ੍ਹੇ ਜਾਣ। ਇਸ ਮੌਕੇ ਕਲਰਕ ਨਰੇਸ਼ ਕੁਮਾਰ, ਸੀਐੱਚਟੀ ਪਵਨ ਕੁਮਾਰ, ਸੀਐਚਟੀ ਸਰਬਜੀਤ ਕੌਰ, ਸੀਐਚਟੀ ਅੰਜੂ ਬਾਲਾ, ਸੀਐਚਟੀ ਸ੍ਰਿਸ਼ਟਾ ਦੇਵੀ, ਬਲਜਿੰਦਰ ਕੁਮਾਰ, ਬਲਕਾਰ ਅੱਤਰੀ ਆਦਿ ਹਾਜ਼ਰ ਸਨ।