MP arrested: ਇੱਕ ਹੋਰ ਸੰਸਦ ਮੈਂਬਰ ਗ੍ਰਿਫ਼ਤਾਰ, 3200 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਦਾ ਦੋਸ਼
MP arrested:ਆਂਧਰਾ ਪ੍ਰਦੇਸ਼ ਵਿੱਚ 3200 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਵਿੱਚ ਜਗਨ ਰੈਡੀ ਦੀ ਪਾਰਟੀ ਵਾਈਐਸਆਰਸੀਪੀ ਦੇ ਸੰਸਦ ਮੈਂਬਰ ਮਿਧੁਨ ਰੈਡੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਦਾ ਦਾਅਵਾ ਹੈ ਕਿ ਸੰਸਦ ਮੈਂਬਰ ‘ਤੇ ਜਗਨ ਰੈਡੀ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਸ਼ਰਾਬ ਘੁਟਾਲੇ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ।
ਇਸੇ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ (MP arrested) ਕੀਤਾ ਗਿਆ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਸੰਸਦ ਮੈਂਬਰ ਮਿਧੁਨ ਰੈਡੀ ਕੌਣ ਹੈ?
ਮਿਧੁਨ ਰੈਡੀ ਨੂੰ ਪੇਡੀਰੇਡੀ ਵੈਂਕਟ ਮਿਧੁਨ ਰੈਡੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਮਿਧੁਨ ਰਾਜਮਪੇਟ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਨ।
ਉਹ ਪਿਛਲੇ ਦੋ ਵਾਰ ਰਾਜਮਪੇਟ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ (MP arrested) ਚੁਣੇ ਗਏ ਹਨ।
ਵਾਈਐਸਆਰ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰਦੇ ਹੋਏ, ਮਿਧੁਨ ਲੋਕ ਸਭਾ ਵਿੱਚ ਪੈਨਲ ਸਪੀਕਰ ਅਤੇ ਲੋਕ ਸਭਾ ਵਿੱਚ ਸਦਨ ਦੇ ਨੇਤਾ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ।
ਦੱਸਿਆ ਜਾ ਰਿਹਾ ਹੈ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਐਸਆਈਟੀ ਟੀਮ ਨੇ ਸੰਸਦ ਮੈਂਬਰ (MP arrested) ਤੋਂ ਕਈ ਘੰਟੇ ਪੁੱਛਗਿੱਛ ਕੀਤੀ।
ਇਸ ਤੋਂ ਬਾਅਦ ਸ਼ਾਮ ਨੂੰ ਉਨ੍ਹਾਂ ਨੂੰ ਵਿਜੇਵਾੜਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਆਂਧਰਾ ਪ੍ਰਦੇਸ਼ ਦੇ ਗ੍ਰਹਿ ਮੰਤਰੀ ਵੰਗਲਪੁਡੀ ਅਨੀਤਾ ਨੇ ਸੰਸਦ ਮੈਂਬਰ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।
