Teachers Jobs: ਪੰਜਾਬ ਸਰਕਾਰ ਨੇ 725 ਸਕੂਲ ਅਧਿਆਪਕਾਂ ਲਈ ਕੱਢੀਆਂ ਨੌਕਰੀਆਂ, ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਅਪਲਾਈ

All Latest NewsNews FlashPunjab News

 

Teachers Jobs: ਪੰਜਾਬ ਸਰਕਾਰ ਨੇ ਪਹਿਲੀ ਵਾਰ ਸਰਕਾਰੀ ਸਕੂਲਾਂ ਵਿੱਚ 725 ਸਪੈਸ਼ਲ ਐਜੂਕੇਟਰ (ਵਿਸ਼ੇਸ਼ ਅਧਿਆਪਕ) ਦੀ ਭਰਤੀ ਕਰਨ ਦਾ ਫੈਸਲਾ ਲਿਆ ਹੈ। ਇਨ੍ਹਾਂ ਵਿੱਚੋਂ 393 ਪਦ ਪ੍ਰਾਈਮਰੀ ਕੈਡਰ ਲਈ ਅਤੇ 332 ਪਦ ਮਾਸਟਰ ਕੈਡਰ ਲਈ ਰੱਖੇ ਗਏ ਹਨ।

ਸਰਕਾਰੀ ਸਕੂਲਾਂ ਵਾਸਤੇ 725 ਅਧਿਆਪਕਾਂ ਦੀਆਂ ਅਸਾਮੀਆਂ ਕੱਢੀਆਂ ਗਈਆਂ ਹਨ। ਸਰਕਾਰ ਵੱਲੋਂ ਅਧਿਆਪਕਾਂ ਦੀ ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਇਸ ਲਿੰਕ ਤੇ ਕਲਿੱਕ ਕਰਕੇ ਕਰੋ ਅਪਲਾਈ

ਸਕੂਲ ਸਿੱਖਿਆ ਵਿਭਾਗ ਪੰਜਾਬ ਅਧੀਨ ਸਪੈਸ਼ਲ ਐਜੂਕੇਟਰ ਟੀਚਰ (ਪ੍ਰਾਇਮਰੀ ਕਾਡਰ) ਅਤੇ ਮਾਸਟਰ ਕਾਡਰ ਲਈ ਕੱਢੀਆਂ ਗਈਆਂ ਹਨ। ਯੋਗ ਉਮੀਦਵਾਰ 28 ਜੁਲਾਈ 2025 ਤੋਂ 27 ਅਗਸਤ 2025 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਸਰਕਾਰ ਦੀ ਕੋਸ਼ਿਸ਼ ਹੈ ਕਿ ਇਹ ਭਰਤੀ ਪ੍ਰਕਿਰਿਆ ਅਗਲੇ ਇੱਕ ਤੋਂ ਡੇਢ ਮਹੀਨੇ ਦੇ ਅੰਦਰ ਪੂਰੀ ਕਰ ਲਈ ਜਾਵੇ। ਦੱਸ ਦਈਏ ਕਿ ਹਾਲ ਹੀ ਵਿੱਚ ਹੋਈ ਕੈਬਿਨੇਟ ਮੀਟਿੰਗ ਵਿੱਚ ਕੁੱਲ 4000 ਸਪੈਸ਼ਲ ਐਜੂਕੇਟਰ ਦੇ ਪਦਾਂ ‘ਤੇ ਭਰਤੀ ਦੀ ਮਨਜ਼ੂਰੀ ਦਿੱਤੀ ਗਈ ਸੀ।

ਇਸ ਲਿੰਕ ਤੇ ਕਲਿੱਕ ਕਰਕੇ ਕਰੋ ਅਪਲਾਈ

ਇਨ੍ਹਾਂ ਵਿੱਚ ਪ੍ਰਾਈਮਰੀ ਕੈਡਰ ਦੇ 1950 ਅਤੇ ਮਾਸਟਰ ਕੈਡਰ ਦੇ 1650 ਪਦ ਸ਼ਾਮਲ ਹਨ। ਇਸ ਮਨਜ਼ੂਰੀ ਦੇ ਤਹਿਤ ਪਹਿਲੇ ਪੜਾਅ ਵਿੱਚ 725 ਪਦਾਂ ‘ਤੇ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਫੈਸਲੇ ਨਾਲ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ 47 ਹਜ਼ਾਰ ਤੋਂ ਵੱਧ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਸਿੱਧਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਇਹਨਾਂ ਬੱਚਿਆਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਪੜ੍ਹਾਈ ਅਤੇ ਸਹਾਇਤਾ ਮਿਲ ਸਕੇਗੀ।

ਇਸ ਲਿੰਕ ਤੇ ਕਲਿੱਕ ਕਰਕੇ ਕਰੋ ਅਪਲਾਈ

ਇਹ ਭਰਤੀਆਂ ਵਿਆਵਸਾਇਕ ਅਧਿਆਪਕ, ਆਰਟ ਐਂਡ ਕਰਾਫਟ ਅਧਿਆਪਕ ਅਤੇ ETT ਦੇ ਪਦਾਂ ਨੂੰ ਬਦਲ ਕੇ ਕੀਤੀਆਂ ਜਾ ਰਹੀਆਂ ਹਨ, ਜਿਸ ਲਈ ਗਵਰਨਰ ਵਲੋਂ ਵੀ ਮਨਜ਼ੂਰੀ ਮਿਲ ਚੁੱਕੀ ਹੈ। ਸਰਕਾਰ ਦਾ ਇਹ ਕਦਮ ਸਿੱਖਿਆ ਖੇਤਰ ਵਿੱਚ ਸਮਾਵੇਸ਼ੀਤਾ ਵੱਲ ਇੱਕ ਵੱਡੀ ਪਹੁੰਚ ਮੰਨੀ ਜਾ ਰਹੀ ਹੈ।

ਪ੍ਰਾਇਮਰੀ ਕਾਡਰ ਦੀ ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ

ਮਾਸਟਰ ਕਾਡਰ ਦੀਆਂ ਅਸਾਮੀਆਂ ਲਈ ਹੋਰ ਜਾਣਕਾਰੀ ਵਾਸਤੇ ਇੱਥੇ ਕਲਿੱਕ ਕਰੋ

Media PBN Staff

Media PBN Staff

Leave a Reply

Your email address will not be published. Required fields are marked *