Punjab News- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨਾਲ ਵਿਸ਼ੇਸ਼ ਮੁਲਾਕਾਤ, ਸਿੱਖਿਆ ਸ਼ਾਸਤਰੀ ਲੋਕ ਨਾਥ ਸ਼ਰਮਾ ਵੱਲੋਂ ਲਿਖੀਆਂ ਦੋ ਪੁਸਤਕਾਂ ਭੇਟ
Punjab News- ਸਿੱਖਿਆ ਦੇ ਖੇਤਰ ਵਿੱਚ ਲੇਖਕਾਂ ਅਤੇ ਅਵਾਰਡੀ ਅਧਿਆਪਕਾਂ ਦਾ ਵੱਡਾ ਯੋਗਦਾਨ- ਡਾ.ਅਮਰਪਾਲ ਸਿੰਘ
Punjab News- ਸਿੱਖਿਆ ਦੇ ਖੇਤਰ ਦੀ ਮਹਾਨ ਸ਼ਖਸ਼ੀਅਤ ਸਿੱਖਿਆ ਸ਼ਾਸਤਰੀ ਲੋਕ ਨਾਥ ਸ਼ਰਮਾ ਅਤੇ ਨੈਸ਼ਨਲ ਅਵਾਰਡੀ ਡਾ. ਬਲਰਾਮ ਸ਼ਰਮਾ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਿਖੇ ਬੋਰਡ ਦੇ ਚੇਅਰਮੈਨ ਡਾ.ਅਮਰਪਾਲ ਸਿੰਘ (ਸਾਬਿਕ ਆਈ.ਏ.ਐਸ.) ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਗਈ।
ਇਸ ਮੁਲਾਕਾਤ ਦੌਰਾਨ ਚੇਅਰਮੈਨ ਸਾਹਿਬ ਨਾਲ ਉਹਨਾਂ ਦੀ ਅਗਵਾਈ ਵਿੱਚ ਬੋਰਡ ਵੱਲੋਂ ਸਿੱਖਿਆ ਦੀ ਗੁਣਵੱਤਾ ਵਧਾਉਣ ਵਾਲੇ ਮੈਗਜੀਨ ‘ਪ੍ਰਾਇਮਰੀ ਸਿੱਖਿਆ’ ਅਤੇ ‘ਪੰਖੜੀਆਂ’ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਵਿਦਿਆਰਥੀ ਕਲਮਾ ਸ਼ੁਰੂ ਕਰਨ ਦੇ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ ਗਈ ।
ਮੀਟਿੰਗ ਦੌਰਾਨ ਓਪਨ ਸਕੂਲ ਪ੍ਰਣਾਲੀ ਵਿੱਚ ਸਾਇੰਸ ਸਟਰੀਮ ਸ਼ੁਰੂ ਕਰਨ, ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਿਦਿਅਕ ਮੁਕਾਬਲੇ ਮੁੜ ਸ਼ੁਰੂ ਕਰਨ, ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਹਿੱਤਾਂ ਲਈ ਬੋਰਡ ਦੇ ਅਹਿਮ ਕਾਰਜਾਂ ਵਿੱਚ ਲੇਖਕ ਅਧਿਆਪਕਾਂ, ਸਟੇਟ ਅਤੇ ਨੈਸ਼ਨਲ ਅਵਾਰਡੀ ਅਧਿਆਪਕਾਂ ਦੀਆਂ ਸੇਵਾਵਾਂ ਪ੍ਰਾਥਮਿਕ ਤੌਰ ਤੇ ਲੈਣ ਲਈ ਵੀ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਸਿੱਖਿਆ ਸ਼ਾਸਤਰੀ ਲੋਕ ਨਾਥ ਸ਼ਰਮਾ ਵੱਲੋਂ ਆਪਣੀਆਂ ਲਿਖੀਆਂ ਦੋ ਪੁਸਤਕਾਂ ‘ਜਿੰਦਗੀ ਦੇ ਅੰਗ-ਸੰਗ” ਅਤੇ ‘ਨੇੜਿਓਂ ਦੇਖੀ ਦੁਨੀਆ’ ਵੀ ਚੇਅਰਮੈਨ ਸਾਹਿਬ ਨੂੰ ਭੇਟ ਕੀਤੀਆਂ ਗਈਆਂ।
ਬੋਰਡ ਦੇ ਚੇਅਰਮੈਨ ਡਾ.ਅਮਰਪਾਲ ਸਿੰਘ ਨੇ ਕਿਹਾ ਕਿ ਲੇਖਕ ਅਧਿਆਪਕਾਂ ਅਤੇ ਅਵਾਰਡੀ ਅਧਿਆਪਕਾਂ ਦਾ ਸਿੱਖਿਆ ਦੇ ਖੇਤਰ ਵਿੱਚ ਵੱਡਾ ਯੋਗਦਾਨ ਹੈ, ਉਹਨਾਂ ਕਿਹਾ ਕਿ ਸਿੱਖਿਆ ਦੀ ਗੁਣਵੱਤਾ ਵਧਾਉਣ ਅਤੇ ਬੋਰਡ ਦੇ ਸੁਚੱਜੇ ਕਾਰਜਾਂ ਲਈ ਇਹਨਾਂ ਅਧਿਆਪਕਾਂ ਦਾ ਵਿਸ਼ੇਸ਼ ਸਹਿਯੋਗ ਲਿਆ ਜਾਵੇਗਾ ਉਹਨਾਂ ਸਿੱਖਿਆ ਸ਼ਾਸਤਰੀ ਲੋਕ ਨਾਥ ਸ਼ਰਮਾ ਨੂੰ ਆਪਣੀ ਜ਼ਿੰਦਗੀ ਦੇ ਅੱਧੀ ਸਦੀ ਤੋਂ ਵੱਧ ਤਜਰਬਿਆਂ ਨੂੰ ਪੁਸਤਕਾਂ ਰਾਹੀਂ ਵਿਦਿਆਰਥੀਆਂ ਅਤੇ ਪਾਠਕਾਂ ਸੰਗ ਪੇਸ਼ ਕਰਨ ਦੀ ਪਹਿਲ ਕਦਮੀ ਲਈ ਮੁਬਾਰਕਬਾਦ ਦਿੱਤੀ ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ.ਬਲਰਾਮ ਸ਼ਰਮਾ ਨੇ ਕਿਹਾ ਕਿ ਡਾ. ਅਮਰਪਾਲ ਸਿੰਘ ( ਰਿਟਾ. ਆਈ.ਏ.ਐਸ.) ਇਕ ਨੇਕ ਦਿਲ ਇਨਸਾਨ ਹੋਣ ਦੇ ਨਾਲ ਨਾਲ ਡੂੰਘੀ ਪ੍ਰਸ਼ਾਸ਼ਨਿਕ ਸਮਝ ਰੱਖਦੇ ਹਨ ਉਹਨਾਂ ਦੇ ਸਿੱਖਿਆ ਬੋਰਡ ਦੇ ਚੇਅਰਮੈਨ ਬਣਨ ਨਾਲ ਬੋਰਡ ਦੇ ਸਰਵਪੱਖੀ ਵਿਕਾਸ ਦੀ ਆਸ ਬੱਝੀ ਹੈ।

