ਅਹਿਮ ਖ਼ਬਰ: ਅਧਿਆਪਕ ਜਥੇਬੰਦੀ ਨੇ ਡਾਇਰੈਕਟਰ SCERT ਨਾਲ ਕੀਤੀ ਮੁਲਾਕਾਤ
ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਵਫ਼ਦ ਨੇ ਡਾਇਰੈਕਟਰ ਨੂੰ ਮਿਲ ਕੇ ਦਿੱਤਾ ਮੰਗ ਪੱਤਰ
ਮਿਸ਼ਨ ਸਮਰੱਥ ਤਹਿਤ ਕੈਂਪਾਂ ਦੀ ਰਾਸ਼ੀ ਜਾਰੀ ਕਰਨ ਦੀ ਕੀਤੀ ਮੰਗ-ਅਮਨਦੀਪ ਸ਼ਰਮਾ
Punjab News- ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦਾ ਇਕ ਵਫਦ ਸੂਬਾ ਸਕਤੱਰ ਰਾਕੇਸ਼ ਗੋਇਲ ਬਰੇਟਾ ਦੀ ਅਗਵਾਈ ਵਿੱਚ ਡਾਇਰੈਕਟਰ ਐਸ. ਸੀ. ਈ. ਆਰ. ਟੀ. ਮੈਮ ਕਿਰਨ ਸ਼ਰਮਾ ਨੂੰ ਮਿਲਿਆ।
ਜਥੇਬੰਦੀ ਵੱਲੋਂ ਮੰਗ ਰੱਖੀ ਗਈ ਕਿ 2024 ਵਿੱਚ ਮਿਸਨ ਸਮਰੱਥ ਦੇ ਕੈਂਪ ਜਿਹੜੇ ਬਲਾਕ ਪੱਧਰ ਤੇ ਲਾਏ ਗਏ ਹਨ ਉਹਨਾਂ ਦੀ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ ਕਿਉਂਕਿ ਅਧਿਆਪਕਾਂ ਵੱਲੋਂ ਖਰਚ ਕੀਤੀ ਨੂੰ ਡੇਢ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ।
ਉਹਨਾਂ ਕਿਹਾ ਕਿ ਬਹੁਤੇ ਜਿਲਿਆਂ ਨੂੰ ਰਾਸ਼ੀ ਮਿਲ ਚੁੱਕੀ ਹੈ ਪਰੰਤੂ 6-7 ਜਿਲੇ ਅਜੇ ਵੀ ਪੈਡਿੰਗ ਹਨ। ਇਸ ਲੀਏ ਇਹਨਾਂ ਜਿਲਿਆਂ ਨੂੰ ਤੁਰੰਤ ਰਾਸ਼ੀ ਜਾਰੀ ਕੀਤੀ ਜਾਵੇ, ਤਾਂ ਜੋ ਅਧਿਆਪਕ ਦੀਆਂ ਜੇਬਾਂ ਵਿੱਚੋਂ ਖਰਚ ਰਾਸ਼ੀ ਉਹਨਾਂ ਨੂੰ ਮਿਲ ਸਕੇ। ਇਸ ਮੌਕੇ ਰਾਕੇਸ਼ ਕੁਮਾਰ, ਅਮਰੀਕ ਸਿੰਘ ਆਦਿ ਅਧਿਆਪਕ ਸਾਥੀ ਹਾਜ਼ਰ ਸਨ।

