ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲੀ ਦਾ ਮਾਮਲਾ! ਜੰਤਰ-ਮੰਤਰ ਸਟੇਡੀਅਮ ‘ਚ ਦੇਸ਼ ਪੱਧਰੀ ਰੈਲੀ
ਪੰਜਾਬ ਨੈੱਟਵਰਕ, ਚੰਡੀਗੜ੍ਹ/ ਦਿੱਲੀ-
AINPSEF(NMOPS Bharat) ਵੱਲੋਂ ਯੂ.ਪੀ.ਐੱਸ ਖ਼ਿਲਾਫ਼ ਪੈਨਸ਼ਨ ਜੈਘੋਸ਼ ਰੈਲੀ ਦੇ ਨਾਅਰੇ ਹੇਠ ਜੰਤਰ-ਮੰਤਰ ਦਿੱਲੀ ਵਿਖੇ ਕੀਤੀ ਦੇਸ਼ ਪੱਧਰੀ ਰੈਲੀ ਦੇ ਸਮਰਥਨ ਵਿੱਚ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੂਬਾਈ ਵਫਦ ਵੱਲੋਂ ਭਰਾਤਰੀ ਸ਼ਮੂਲੀਅਤ ਕੀਤੀ ਗਈ। ਇਸ ਰੈਲੀ ਵਿੱਚ ਵੱਖ-ਵੱਖ ਸੂਬਿਆਂ ਤੋਂ ਮੁਲਾਜ਼ਮ ਸਾਮਿਲ ਹੋਏ।
ਰੈਲੀ ਵਿੱਚ ਜੀ.ਪੀ.ਐੱਫ ਵਾਂਗ ਮੁਲਾਜ਼ਮਾਂ ਦੀ ਸਮੁੱਚੀ ਜਮਾਂ ਰਾਸ਼ੀ ਨੂੰ ਵਿਆਜ ਸਮੇਤ ਮਿਲਣਾ ਯਕੀਨੀ ਕਰਨ ਅਤੇ ਡੀ.ਏ. ਸਮੇਤ 50 ਪ੍ਰਤੀਸ਼ਤ ਪੈਨਸ਼ਨ ਲਈ 25 ਸਾਲ ਦੀ ਸੇਵਾ ਸ਼ਰਤ ਨੂੰ 20 ਸਾਲ ਕਰਨ ਦੀ ਮੰਗ ਮੁੱਖ ਰੂਪ ਵਿੱਚ ਉਭਾਰੀ ਗਈ।
ਪੀ. ਪੀ. ਪੀ. ਐੱਫ ਵੱਲੋਂ ਪੰਜਾਬ ਦੀ ਆਪ ਸਰਕਾਰ ਦੁਆਰਾ ਪੈਨਸ਼ਨ ਦੇ ਮੁੱਦੇ ਤੇ ਕੀਤੀ ਜਾ ਰਹੀ ਵਾਅਦਾ ਖਿਲਾਫ਼ੀ ਵਿਰੁੱਧ ਸੰਘਰਸ਼ ਤੇਜ਼ ਕਰਨ ਅਤੇ ਕੇਂਦਰ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਲਾਗੂ ਹੋਣ ਵਿੱਚ ਖੜੇ ਕੀਤੇ ਜਾ ਰਹੇ ਅੜੀਕਿਆਂ ਖਿਲਾਫ ਕੌਮੀ ਪੱਧਰ ਤੇ ਸੰਘਰਸ਼ਾਂ ਨਾਲ ਤਾਲਮੇਲ ਕਰਨ ਦੇ ਯਤਨ ਵਿੱਡੇ ਜਾਣਗੇ।
ਸੂਬਾਈ ਵਫਦ ਵਿੱਚ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ ਤੋਂ ਇਲਾਵਾ ਮੁਲਾਜ਼ਮ ਆਗੂ ਹਰਦੀਪ ਟੋਡਰਪੁਰ, ਜਗਜੀਤ ਜਟਾਣਾ, ਰਮਨਦੀਪ ਸਿੰਗਲਾ ਅਤੇ ਬਲਜੀਤ ਸਿੰਘ ਸ਼ਾਮਿਲ ਰਹੇ। ਇਸ ਮੌਕੇ ਮੋਗੇ ਤੋਂ ਮੈਡਮ ਅਮਰਜੀਤ ਕੌਰ ਕੈਂਥ ਅਤੇ ਕਪੂਰਥਲਾ ਤੋਂ ਦੀਪਕ ਆਨੰਦ ਵੀ ਹਾਜ਼ਰ ਰਹੇ।