ਭਗਵੰਤ ਮਾਨ ਸਰਕਾਰ ਨੇ ਆਈਈਵੀ ਅਧਿਆਪਕਾਂ ਨੂੰ ਚਪੜਾਸੀ ਬਣਾ ਕੇ ਛੱਡਿਆ!
Punjab News: ਆਈਈਵੀ ਜਥੇਬੰਦੀ ਦਾ ਵੱਡਾ ਐਲਾਨ, 31 ਜੁਲਾਈ ਨੂੰ ਸੁਨਾਮ ‘ਚ ਕੀਤਾ ਜਾਵੇਗਾ ਮੁੱਖ ਮੰਤਰੀ ਦਾ ਘਿਰਾਓ
Punjab News: ਆਈ ਈ ਵੀ ਅਧਿਆਪਕ ਜਥੇਬੰਦੀ, ਪੰਜਾਬ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਫੈਸਲਾ ਕੀਤਾ ਗਿਆ ਕਿ 31 ਜੁਲਾਈ ਨੂੰ ਸੁਨਾਮ ਵਿਚ ਮੁੱਖ ਮੰਤਰੀ ਦਾ ਘਿਰਾਓ ਕੀਤਾ ਜਾਵੇ। ਜਥੇਬੰਦੀ ਦੀ ਪ੍ਰਧਾਨ ਪਰਮਜੀਤ ਕੌਰ ਪੱਖੋਵਾਲ ਅਤੇ ਹੋਰਨਾ ਕਮੇਟੀ ਮੈਂਬਰਾਂ ਅਤੇ ਸੀਨੀਅਰ ਆਗੂਆਂ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਪਿਛਲੇ 16-17 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ” ਸਾਡੇ ਸਾਥੀ ਆਈਈਵੀ ਅਧਿਆਪਕ” ਬਹੁਤ ਹੀ ਨਿਗੁਣੀਆ ਤਨਖਾਹਾਂ /ਮਾਨਭੱਤਿਆ ‘ਤੇ ਕੰਮ ਕਰ ਰਹੇ ਸਨ, ਜਿੰਨਾ ਨੂੰ ਸਰਕਾਰ ਨੇ 28/07/2023 ਨੂੰ ਪੱਕੇ ਕਰਨ ਦਾ ਢਿੰਡੋਰਾ ਪੂਰੀ ਦੁਨੀਆ ਵਿੱਚ ਪਿਟਿਆ ਸੀ। ਨਾਲ ਹੀ ਸੂਬਾ ਸਰਕਾਰ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਸਿਰਫ਼ ਛੇ ਮਹੀਨੇ ਦੇ ਅੰਦਰ ਅੰਦਰ ਕੀਤੇ ਵਾਅਦੇ ਅਨੁਸਾਰ ਤੁਹਾਡੀ ਤਨਖਾਹ 36000 ਕਰ ਦਿੱਤੀ ਜਾਵੇਗੀ।
ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਵਾਅਦੇ ਕੀਤੇ ਸਨ, ਪਰੰਤੂ ਸਾਨੂੰ “ਆਈ ਈ ਵੀ ਅਧਿਆਪਕਾਂ” ਨੂੰ ਬਹੁਤ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ,ਕਿ ਜੋ ਸੀਐਮ ਭਗਵੰਤ ਮਾਨ ਕਹਿੰਦੇ ਸਨ, ਕਿ ਮੈਂ ਪੜੇ ਲਿਖੇ ਵਰਗ ਨੂੰ ਚਪੜਾਸੀ ਦੀ ਪੋਸਟ ‘ਤੇ ਨਹੀਂ ਲੱਗਣ ਦੇਵਾਂਗਾ। ਪਰ ਸਾਨੂੰ ਸਾਡੇ “ਆਈਈਡੀ ਕੰਪੋਨੈਂਟ” ਦੇ ਮਹਿਕਮੇ ਵੱਲੋਂ ਸਕੂਲਾਂ ਵਿੱਚ ਚਪੜਾਸੀ ਬਣਾ ਦਿੱਤਾ ਗਿਆ ਹੈ, ਸਾਡੀਆਂ ਸਾਰੀਆਂ ਉੱਚ ਪ੍ਰੋਫੈਸ਼ਨਲ ਡਿਗਰੀਆਂ ਕੂੜੇ ਦੇ ਢੇਰ ਵਿੱਚ ਬਦਲ ਦਿੱਤੀਆਂ ਗਈਆਂ ਹਨ , ਜਿਲਾ ਲੈਵਲ ‘ਤੇ ਬਣੀਆਂ ਕਮੇਟੀਆਂ ਨੇ ਵੈਰੀਫਿਕੇਸ਼ਨ ਕਰਨ ਸਮੇਂ ਸਾਡੀਆਂ ਸਾਰੀਆਂ ਡਿਗਰੀਆਂ ਡਿਪਲੋਮੇ ਵੈਰੀਫਾਈ ਕੀਤੇ ਸਨ, ਪਰ ਉਹ ਸਟੇਟ ਵਿੱਚ ਜਾ ਕੇ ਕਿੱਥੇ ਚਲੇ ਗਏ? ਇਸ ਗੱਲ ਦਾ ਜਵਾਬ, ਸਾਡਾ ਮਹਿਕਮਾ ਸਾਨੂੰ ਦੇਣ ਲਈ ਤਿਆਰ ਨਹੀਂ ਹੈ।
ਅਸੀਂ “ਆਈਈਡੀ ਕੰਪੋਨੈਂਟ ਮਹਿਕਮੇ” ਨਾਲ ਕਈ ਮੀਟਿੰਗਾਂ ਕਰ ਚੁੱਕੇ ਹਾਂ, ਪਰ ਉਹ ਸਾਡੇ ਨਾਲ ਮੀਟਿੰਗ ਕਰਨ ਤੋਂ ਕੰਨੀ ਕਤਰਾਉਂਦਾ ਹੈ, ਅਤੇ ਸਾਡੇ ਖਿਲਾਫ ਉੱਚ ਅਧਿਕਾਰੀਆਂ ਅਤੇ ਸਰਕਾਰ ਨੂੰ ਗਲਤ ਜਾਣਕਾਰੀਆਂ ਦੇਣ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ, ਜਦਕਿ ਅਸੀਂ ਨਾ ਭਰਤੀ ਵੇਲੇ ਪਲੱਸ ਟੂ ਸੀ ਅਤੇ ਨਾ ਹੀ ਅੱਜ ਪਲੱਸ ਟੂ ਹਾਂ, ਸਾਨੂੰ ਜਾਣਬੁੱਝ ਕੇ ਬਿਨਾਂ ਕਿਸੇ ਜਾਂਚ ਪੜਤਾਲ ਤੋਂ “ਆਈਈਡੀ ਕੰਪੋਨੈਂਟ ਦਾ ਮਹਿਕਮਾ” ਸਾਡੀ ਭਰਤੀ ਨੂੰ” ਪਲਸ ਟੂ ਬੇਸ ਭਰਤੀ” ਦੱਸਕੇ ਸਾਡੇ ਭਵਿੱਖ ਨਾਲ ਖਿਲਵਾੜ ਕਰ ਰਿਹਾ ਹੈ।
28 ਜੁਲਾਈ 2023 ਨੂੰ ਸਾਡੇ ਨਾਲ ਦੇ ਵਲੰਟੀਅਰਜ ਦੀਆਂ ਮੌਜੂਦਾ ਵਿਦਿਅਕ ਯੋਗਤਾਵਾਂ ਚੱਕੀਆਂ ਗਈਆਂ, ਅਤੇ ਮੌਜੂਦਾ ਵਿੱਦਿਅਕ ਯੋਗਤਾਵਾਂ ਦੇ ਅਨੁਸਾਰ ਹੀ ਬਣਦੀ ਤਨਖਾਹ ਦਿੱਤੀ ਗਈ ਅਤੇ ਉਹਨਾਂ ਨੂੰ ਪਿਛਲੀ ਸਰਵਿਸ ਦੇ 10 ਨੰਬਰ ਤਜਰਬੇ ਦੇ ਵੀ ਦਿੱਤੇ ਗਏ , ਜਦ ਕਿ ਸਾਡੇ ਨਾਲ ਹਰ ਪੱਖੋਂ ਹੀ ਅਨਿਆਂ ਕੀਤਾ ਗਿਆ ਹੈ। ਸਾਡਾ ਪਿਛਲਾ ਤਜਰਬਾ ਖਤਮ ਕਰ ਦਿੱਤਾ ਗਿਆ ਅਤੇ ਸਾਡੀ ਸਾਰੀ ਉੱਚ ਵਿੱਦਿਅਕ ਯੋਗਤਾ ਆਈਈਡੀ ਕੰਪੋਨੈਂਟ ਨੇ ਲਕੋ ਲਈ , ਫਿਰ ਸਾਡੀ ਤਰੱਕੀ ਦਾ ਰਸਤਾ ਕੀ ਰਹਿ ਗਿਆ ਹੈ ?
ਅਸੀਂ ਤਿੰਨ ਸਾਲ ਤੋਂ ਲਗਾਤਾਰ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ, ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਕੋਲ ਜਾ ਕੇ ਆਪਣਾ ਦੁੱਖ ਰੋ ਰਹੇ ਹਾਂ , ਪਰ ਮੰਤਰੀ ਕਹਿ ਦਿੰਦੇ ਹਨ ਕਿ ਅਸੀਂ ਤੁਹਾਡੇ “ਆਈਈਡੀ ਕੰਪੋਨੈਂਟ “ਦੇ ਅਮਲੇ ਨਾਲ ਗੱਲਬਾਤ ਕਰਕੇ ਤੁਹਾਡਾ ਮਸਲਾ ਹੱਲ ਕਰਾਂਗੇ, ਅਤੇ ਜਦੋਂ ਅਸੀਂ ” ਆਈਈਡੀ ਕੰਪੋਨੈਂਟ ਦੇ ਅਮਲੇ” ਨਾਲ ਗੱਲਬਾਤ ਕਰਦੇ ਹਾਂ, ਤਾਂ ਉਹ ਕਹਿੰਦੇ ਹਨ ਕਿ ਇਹ ਮਸਲਾ ਮੰਤਰੀ ਹੱਲ ਕਰਨਗੇ।
ਇਸ ਪ੍ਰਕਾਰ ਸਾਨੂੰ ਪਿਛਲੇ ਤਿੰਨ ਸਾਲਾਂ ਤੋਂ ਲਾਰੇ ਲੱਪੇ ਲਾਏ ਜਾ ਰਹੇ ਹਨ ਅਤੇ ਸਾਡੇ ਮਸਲੇ ਵੱਲ ਗੰਭੀਰਤਾ ਨਾਲ ਧਿਆਨ ਨਹੀਂ ਦਿੱਤਾ ਜਾ ਰਿਹਾ, ਸਾਡੇ ਨਾਲ ਜੋ ਇਹ 3 ਸਾਲਾਂ ਤੋਂ ਬੇਇਨਸਾਫੀ ਹੋ ਰਹੀ ਹੈ। ਇਹ ਸਹਿਣਯੋਗ ਨਹੀਂ ਹੈ ਅਤੇ ਹੁਣ ਅਸੀਂ ਆਪਣੀ ਹੱਦ ਤੋੜ ਚੁੱਕੇ ਹਾਂ ਕਿਉਂਕਿ ਮੁੱਖ ਮੰਤਰੀ ਸਾਹਿਬ ਅਤੇ ਸਿੱਖਿਆ ਮੰਤਰੀ ਸਾਹਿਬ ਵੱਲੋਂ ਸਾਨੂੰ ਕਈ ਮੀਟਿੰਗਾਂ ਦੇ ਕੇ ਮੌਕੇ ਤੇ ਪੋਸਟਪੋਨ ਕਰ ਦਿੱਤੀਆਂ ਗਈਆਂ ਹਨ, ਸਾਡੀਆਂ ਉੱਚ ਪ੍ਰੋਫੈਸ਼ਨਲ ਯੋਗਤਾਵਾਂ ਨੂੰ ਰੋਲ ਕੇ ਰੱਖ ਦਿੱਤਾ ਗਿਆ ਹੈ, ਪੰਜਾਬ ਸਰਕਾਰ ਨੇ ਇੱਕ ਵਾਰੀ ਵੀ ਸਾਡੀਆਂ ਵਿਦਿਅਕ ਯੋਗਤਾਵਾਂ ਦੀ ਜਾਂਚ ਪੜਤਾਲ ਦੁਬਾਰਾ ਮੁੜ ਕੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ।
“ਆਈਈਡੀ ਕੰਪੋਨੈਂਟ” ਆਪਦੇ ਸਪੈਸ਼ਲ ਕੰਪੋਨੈਂਟ ਨੂੰ ਚਲਾਉਣ ਲਈ “ਆਈ ਈ ਵੀ ਅਧਿਆਪਕਾਂ” ਦੀਆਂ ਜਨਰਲ ਪ੍ਰੋਫੈਸ਼ਨਲ ਡਿਗਰੀਆਂ ਐਡ ਨਹੀਂ ਹੋਣ ਦੇ ਰਿਹਾ, ਅਤੇ ਨਾ ਹੀ ਸਾਡੇ 2364 ਪੇਪਰ ਦੇ ਚੁੱਕੇ ਸਾਥੀਆਂ ਨੂੰ 10 ਨੰਬਰ ਤਜਰਬੇ ਦੇ ਦਿੱਤੇ ਜਾ ਰਹੇ ਹਨ ਅਤੇ ਨਾ ਹੀ 89 ਸਪੈਸ਼ਲ ਡਿਗਰੀਆਂ ਵਾਲੇ ਸਾਥੀਆਂ ਨੂੰ 3600 ਆ ਰਹੀ ਨਵੀਂ ਸਪੈਸ਼ਲ ਭਰਤੀ ਦੇ ਵਿੱਚ ਵਿਚਾਰਿਆ ਜਾ ਰਿਹਾ ਹੈ।
ਸਾਡੇ 06 ਦੇ ਕਰੀਬ ਆਈਈਵੀ ਅਧਿਆਪਕ 5500 ਤਨਖਾਹ ਤੇ ਆਪਣੀ ਨੌਕਰੀ ਕਰ ਰਹੇ ਹਨ,ਜਿਨਾਂ ਦੇ 28 ਜੁਲਾਈ 2023 ਨੂੰ ਆਰਡਰ ਮਿਲਣ ਸਮੇਂ ਸਿਰਫ ਕੁਝ ਕੁਝ ਦਿਨਾਂ ਦਾ ਹੀ ਗੈਪ ਸੀ ਜੋ ਕਿ ਅੱਜ ਆਪਣੇ ਸਰਵਿਸ ਗੈਪ ਨੂੰ ਦੋ ਸਾਲ ਪਹਿਲਾਂ ਪੂਰਾ ਕਰ ਚੁੱਕੇ ਹਨ, ਇਹਨਾਂ ਨੂੰ ਵੀ ਮੁੜ ਕੇ ਸਰਕਾਰ ਨੇ ਆਰਡਰ ਨਹੀਂ ਦਿੱਤੇ ਹਨ।
ਸਾਡੇ ਆਈ ਈ ਵੀ ਅਧਿਆਪਕ ਬਦਲੀਆਂ ਤੋਂ ਵੀ ਵਾਂਝੇ ਹਨ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਗਿਣਤੀ ਦੀਆਂ ਸ਼ਰਤਾਂ ਥੋਪ ਕੇ ਸਾਡੇ ਅਧਿਆਪਕਾਂ ਨੂੰ ਬਦਲੀ ਦੇ ਮੌਕੇ ਵੀ ਨਹੀਂ ਦਿੱਤੇ ਜਾ ਰਹੇ ਜੋ ਕਿ ਬਹੁਤ ਅਧਿਆਪਕ ਰੋਜ਼ਾਨਾ 50 ਤੋਂ 60 ਕਿਲੋਮੀਟਰ ਦੀ ਦੂਰੀ ਆਪਣੇ ਘਰ ਤੋਂ ਤੈਅ ਕਰਦੇ ਹਨ।
ਸਾਡੇ ਨਾਲ ਸਾਡਾ ਆਈਈਡੀ ਕੰਪੋਨੈਂਟ ਹੀ ਨਜਾਇਜ਼ ਧੱਕਾ ਕਰ ਰਿਹਾ ਹੈ ਅਤੇ ਇਸ ਵਿੱਚ ਅਸੀਂ ਸਰਕਾਰ ਨੂੰ ਵੀ ਸ਼ਾਮਿਲ ਸਮਝਦੇ ਹਾਂ ਜਿੰਨਾਂ ਨੇ ਤਿੰਨ ਸਾਲ ਲੰਘਾ ਕੇ ਵੀ ਸਾਡੀ ਵੈਰੀਫਿਕੇਸ਼ਨ ਨਹੀਂ ਕੀਤੀ ਅਤੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਵੀ ਨਹੀਂ ਦਿੱਤੀ , ਜਿਨਾਂ ਨੇ ਸਾਡੇ ਭਵਿੱਖ ਨਾਲ ਖਿਲਵਾੜ ਕੀਤਾ ਹੈ।
ਅਸੀਂ ਆਪਣਾ ਦੁੱਖ ਸੀਐਮ ਸਾਹਿਬ ਨੂੰ ਇੱਕ ਪੈਨਲ ਮੀਟਿੰਗ ਵਿੱਚ ਸੁਣਾਉਣ ਲਈ, ਮੀਟਿੰਗ ਕਈ ਵਾਰ ਲਈ ਹੈ ਪਰ ਮੌਕੇ ਤੇ ਆਕੇ ਮੀਟਿੰਗ ਪੋਸਟਪੋਨ ਕਰ ਦਿੱਤੀ ਜਾਂਦੀ ਹੈ , ਜਿਸਦੇ ਰੋਸ ਵਜੋਂ ਅਸੀਂ 31 ਜੁਲਾਈ 2025 ਨੂੰ ਸੁਨਾਮ ਵਿਖੇ ਰੱਖੇ ਸਮਾਰੋਹ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦਾ ਘਿਰਾਓ ਕਰਾਂਗੇ ਅਤੇ ਗੁਪਤ ਐਕਸ਼ਨ ਵੀ ਕਰਾਂਗੇ । ਇਸ ਸਮੇਂ ਦੌਰਾਨ ਜੇਕਰ ਕੋਈ ਵੀ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸਦੀ ਜਿੰਮੇਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੋਵੇਗੀ ਜੇਕਰ 29/07/2025 ਨੂੰ ਸਿੱਖਿਆ ਮੰਤਰੀ ਦੀ ਮੀਟਿੰਗ ਵਿੱਚ ਕੋਈ ਸਾਰਥਕ ਹੱਲ ਨਹੀਂ ਨਿਕਲਦਾ ਤਾਂ ਜਥੇਬੰਦੀ ਹੋਰ ਤਿੱਖਾ ਸੰਘਰਸ਼ ਕਰੇਗੀ।
ਇਸ ਮੌਕੇ ਤੇ ਜਥੇਬੰਦੀ ਦੀ ਸਟੇਟ ਕਮੇਟੀ ਆਗੂ ਸਾਹਿਬਾਨ ਅਤੇ ਜ਼ਿਲਾ ਪ੍ਰਧਾਨ ਸ਼ਾਮਿਲ ਸਨ, ਸਟੇਟ ਵਾਈਸ ਪ੍ਰਧਾਨ ਗੁਰਦੇਵ ਸਿੰਘ ਅੰਮ੍ਰਿਤਸਰ, ਕੁਲਦੀਪ ਕੌਰ ਪਟਿਆਲਾ, ਸਟੇਟ ਵਿਤ ਸਕੱਤਰ ਸ਼੍ਰੀਮਤੀ ਪ੍ਰੀਆ ਸ਼ਰਮਾ ਫਤਿਹਿਗੜ੍ਹ ਸਾਹਿਬ ਅਤੇ ਸ੍ਰੀਮਤੀ ਕੁਲਵਿੰਦਰ ਕੌਰ ਨਵਾਂ ਸ਼ਹਿਰ ਅਤੇ ਸਟੇਟ ਕਮੇਟੀ ਆਗੂ, ਬੂਟਾ ਸਿੰਘ ਮਾਨਸਾ, ਗੁਰਤੇਜ ਸਿੰਘ ਲੁਧਿਆਣਾ, ਕੁਲਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਬੀਲਾ ਬਰਨਾਲਾ, ਧਿਆਨ ਸਿੰਘ, ਮੈਡਮ ਮਮਤਾ ਫਿਰੋਜ਼ਪੁਰ, ਹੈਪੀ ਸਿੰਘ ਬਠਿੰਡਾ, ਬੇਅੰਤ ਸਿੰਘ ਅਤੇ ਧਰਵਿੰਦਰ ਸਿੰਘ ਭੰਗੂ ਪਟਿਆਲਾ, ਮੈਡਮ ਸੁਮਿਤਰਾ ਕੰਬੋਜ ਫਾਜਿਲਕਾ, ਸੁਭਾਸ਼ ਗਨੋਟਾ ਸੰਗਰੂਰ, ਸੋਹਣ ਸਿੰਘ ਰੋਪੜ, ਬਲਵਿੰਦਰ ਸਿੰਘ ਹੁਸ਼ਿਆਰਪੁਰ, ਭੁਪਿੰਦਰ ਕੌਰ ਜਲੰਧਰ, ਸ਼ਮਾ ਪਾਹਵਾ ਅਤੇ ਪ੍ਰਭਜਿੰਦਰ ਸਿੰਘ ਬਾਠ ਤਰਨ ਤਾਰਨ, ਨਰਿੰਦਰ ਕੌਰ ਅਤੇ ਹਰਦੇਵ ਸਿੰਘ ਸੰਘਲਾ ਮੋਗਾ , ਵਰਿੰਦਰ ਕੁਮਾਰ ਮੁਕਤਸਰ, ਗੁਰਪ੍ਰੀਤ ਸਿੰਘ ਮੋਹਾਲੀ, ਸਰਬਜੀਤ ਕੌਰ ਅਤੇ ਹਰਮਨ ਜੋਤ ਕੌਰ ਫਰੀਦਕੋਟ, ਅੰਮ੍ਰਿਤਪਾਲ ਕੌਰ ਮਲੇਰ ਕੋਟਲਾ, ਕਪਿਲ ਜੋਸ਼ੀ ਗੁਰਦਾਸਪੁਰ, ਇੰਦਰਜੀਤ ਕੌਰ ਪਠਾਨਕੋਟ , ਮੈਡਮ ਰਮਨ ਕਪੂਰਥਲਾ ਆਦਿ ਸਾਥੀ ਮੌਕੇ ਤੇ ਹਾਜ਼ਰ ਸਨ।

