Big News: ਭਾਰਤੀ ਫ਼ੌਜ ਅਤੇ ਅੱਤਵਾਦੀਆਂ ਵਿਚਾਲੇ ਭਿਆਨਕ ਗੋਲੀਬਾਰੀ, 3 ਅੱਤਵਾਦੀ ਢੇਰ

All Latest NewsNational NewsNews FlashTop BreakingTOP STORIES

 

Big News: ਆਪ੍ਰੇਸ਼ਨ ਮਹਾਦੇਵ ਤਹਿਤ ਜੰਮੂ-ਕਸ਼ਮੀਰ ਵਿੱਚ ਇੱਕ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਇਸ ਇਲਾਕੇ ਵਿੱਚ ਤਿੰਨ ਅੱਤਵਾਦੀਆਂ ਦੀ ਮੌਜੂਦਗੀ ਦਾ ਸ਼ੱਕ ਸੀ।

ਫੌਜ ਨੇ ਮੁਕਾਬਲੇ ਵਿੱਚ ਤਿੰਨੋਂ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਜੰਮੂ-ਕਸ਼ਮੀਰ ਪੁਲਿਸ ਅਤੇ ਸੀਆਰਪੀਐਫ ਦਾ ਸਾਂਝਾ ਆਪ੍ਰੇਸ਼ਨ ਚੱਲ ਰਿਹਾ ਹੈ।

ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਦੀ ਟੀਮ ਦਾਛੀਗਾਮ ਜੰਗਲ ਦੇ ਉੱਪਰਲੇ ਹਿੱਸੇ ਵਿੱਚ ਸਰਚ ਆਪ੍ਰੇਸ਼ਨ ਕਰ ਰਹੀ ਸੀ।

ਇਹ ਇਲਾਕਾ ਸ਼੍ਰੀਨਗਰ ਨੂੰ ਤਰਾਲ ਨਾਲ ਜੋੜਦਾ ਹੈ ਅਤੇ ਇੱਕ ਪਹਾੜੀ ਰਸਤੇ ਤੋਂ ਲੰਘਦਾ ਹੈ। ਆਪ੍ਰੇਸ਼ਨ ਦੌਰਾਨ ਅਚਾਨਕ ਗੋਲੀਬਾਰੀ ਦੀਆਂ ਆਵਾਜ਼ਾਂ ਸੁਣੀਆਂ ਗਈਆਂ, ਜਿਸ ਨਾਲ ਇਲਾਕੇ ਵਿੱਚ ਤਣਾਅ ਫੈਲ ਗਿਆ।

ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਇਸ ਇਲਾਕੇ ਵਿੱਚ ਅੱਤਵਾਦੀ ਗਰੁੱਪ TRF (The Resistance Front) ਦੇ ਅੱਤਵਾਦੀ ਲੁਕੇ ਹੋ ਸਕਦੇ ਹਨ।

ਖਾਸ ਕਰਕੇ ਦਾਛੀਗਾਮ ਨੈਸ਼ਨਲ ਪਾਰਕ ਨੂੰ ਟੀਆਰਐਫ ਅੱਤਵਾਦੀਆਂ ਦਾ ਮੁੱਖ ਟਿਕਾਣਾ ਮੰਨਿਆ ਜਾਂਦਾ ਹੈ। ਇਹ ਉਹੀ ਗਰੁੱਪ ਹੈ, ਜਿਸ ਨੂੰ ਪਹਿਲਗਾਮ ਵਿੱਚ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਜਨਵਰੀ ਦੇ ਸ਼ੁਰੂ ਵਿੱਚ ਦਾਛੀਗਾਮ ਦੇ ਸੰਘਣੇ ਜੰਗਲਾਂ ਵਿੱਚ ਇੱਕ TRF ਟਿਕਾਣਾ ਢਾਹ ਦਿੱਤਾ ਗਿਆ ਸੀ। ਉਸ ਕਾਰਵਾਈ ਦੌਰਾਨ ਵੀ ਸੁਰੱਖਿਆ ਬਲਾਂ ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਸੀ।

ਘਟਨਾ ਦੇ ਮੱਦੇਨਜ਼ਰ ਸੋਮਵਾਰ ਨੂੰ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਹਾਲਾਂਕਿ ਅਜੇ ਤੱਕ ਕਿਸੇ ਅੱਤਵਾਦੀ ਦੇ ਮਾਰੇ ਜਾਣ ਜਾਂ ਗ੍ਰਿਫ਼ਤਾਰ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਮੌਕੇ ‘ਤੇ ਸੁਰੱਖਿਆ ਬਲਾਂ ਦੀ ਵੱਡੀ ਗਿਣਤੀ ਮੌਜੂਦ ਹੈ।

 

Media PBN Staff

Media PBN Staff

Leave a Reply

Your email address will not be published. Required fields are marked *