ਬੇਰੁਜ਼ਗਾਰ ਅਧਿਆਪਕਾਂ ਨਾਲ ਸਿੱਖਿਆ ਮੰਤਰੀ ਹਰਜੋਤ ਬੈਂਸ ਮੀਟਿੰਗ ਕਰਨ ਤੋਂ ਭੱਜੇ!
ਪਰਮਜੀਤ ਸਿੰਘ, ਫਾਜ਼ਿਲਕਾ
ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਨਾਲ ਕਈ ਵਾਰ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਸਮਾਂ ਤੈਅ ਕਰਨ ਦੇ ਬਾਵਜੂਦ ਪੈਨਲ ਮੀਟਿੰਗਾਂ ਨਾ ਕਰਨ ਦੇ ਰੋਸ ਵਜੋਂ ਫਾਜ਼ਿਲਕਾ ਦੇ ਪਿੰਡ ਕਾਲੂ ਵਾਲਾ ਸਥਿਤ ਜਗਦੀਪ ਕੰਬੋਜ ਗੋਲਡੀ ਦੀ ਕੋਠੀ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਲੰਮਾ ਸਮਾਂ ਪ੍ਰਦਰਸ਼ਨ ਕਰਨ ਤੋਂ ਬਾਅਦ ਜਦੋਂ ਬੇਰੁਜਗਾਰ ਅਧਿਆਪਕਾਂ ਕੋਲ ਕੋਈ ਵੀ ਸੱਤਾ ਧਿਰ ਦਾ ਆਗੂ ਨਾ ਬਹੁੜਿਆ ਤਾਂ ਬੇਰੁਜ਼ਗਾਰਾਂ ਅਧਿਆਪਕਾਂ ਵੱਲੋ ਕੌਮੀ ਮਾਰਗ ਫਾਜ਼ਿਲਕਾ ਫਿਰੋਜ਼ਪੁਰ ਜਾਮ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਜਗਦੀਪ ਕੰਬੋਜ ਗੋਲਡੀ ਵੱਲੋਂ ਫੋਨ ਰਾਹੀਂ ਯੂਨੀਅਨ ਦੇ ਆਗੂਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੇ ਬੇਰੁਜ਼ਗਾਰਾਂ ਦੇ ਮਸਲੇ ਜਲਦੀ ਹਲ ਕਰਵਾਉਣ ਦਾ ਭਰੋਸਾ ਦਿੱਤਾ।
ਵਿਧਾਇਕ ਵੱਲੋਂ ਪਹੁੰਚੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੇਵ ਰਾਜ ਸ਼ਰਮਾ ਨੇ 6 ਅਗਸਤ ਨੂੰ ਮੀਟਿੰਗ ਕਰਵਾਉਣ ਲਈ ਵਿਸ਼ਵਾਸ ਦਿਵਾਇਆ।
ਸੂਬਾ ਪ੍ਰਧਾਨ ਜਸਵੰਤ ਘੁਬਾਇਆ ਨੇ ਦੱਸਿਆ ਕਿ 55% ਮਾਸਟਰ ਕੇਡਰ ਦੀ ਭਰਤੀ, ਲੈਕਚਰਾਰ ਦੀ ਭਰਤੀ ਉਮਰ ਹੱਦ ਵਾਧਾ ਕਰਨ ਅਤੇ ਭਰਤੀ ਦਾ ਇਸ਼ਤਿਹਾਰ ਜਾਰੀ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ।

