PUNJAB BREAKING: ਪੰਜਾਬ ਸਰਕਾਰ ਵੱਲੋਂ 2 ਅਧਿਕਾਰੀ ਸਸਪੈਂਡ
PUNJAB BREAKING: ਪੰਜਾਬ ਸਰਕਾਰ ਦੇ ਮੰਤਰੀ ਡਾ. ਰਵਜੋਤ ਨੇ ਵੱਡਾ ਐਕਸ਼ਨ ਲੈਂਦਿਆਂ ਹੋਇਆ ਨਗਰ ਕੌਂਸਲ ਮੋਰਿੰਡਾ ਦੇ ਜੇ.ਈ. ਅਤੇ ਸੈਨਿਟਰੀ ਇੰਸਪੈਕਟਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਨਗਰ ਕੌਂਸਲ ਦੇ ਈਓ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਡਾ. ਰਵਜੋਤ ਸਿੰਘ ਦੇ ਵੱਲੋਂ ਅਚਨਚੇਤ ਚੈਕਿੰਗ ਅੱਜ ਸਵੇਰੇ ਨਗਰ ਕੌਂਸਲ ਮੋਰਿੰਡਾ ਦੀ ਕੀਤੀ ਗਈ।
ਜਿੱਥੇ ਪਹਿਲਾਂ ਤੋਂ ਹੀ ਮੌਜੂਦ ਲੋਕਾਂ ਨੇ ਡਾ. ਰਵਜੋਤ ਸਿੰਘ ਨੂੰ ਈਓ, ਜੇ.ਈ ਅਤੇ ਸੈਨਿਟਰੀ ਇੰਸਪੈਕਟਰ ਖਿਲਾਫ਼ ਦਰਖ਼ਾਸਤ ਦਿੱਤੀ ਕਿ ਅਤੇ ਕਿਹਾ ਕਿ, ਸਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਸੀਵਰੇਜ ਸਮੱਸਿਆ ਦਾ ਹੱਲ ਨਹੀਂ ਹੋਇਆ।
ਇਸ ਦੌਰਾਨ ਡਾ. ਰਵਜੋਤ ਨੇ ਤੁਰੰਤ ਐਕਸ਼ਨ ਲੈਂਦਿਆਂ ਹੋਇਆ, ਜਿੱਥੇ ਜੇ.ਈ ਅਤੇ ਸੈਨਿਟਰੀ ਇੰਸਪੈਕਟਰ ਨੂੰ ਸਸਪੈਂਡ ਕਰ ਦਿੱਤਾ, ਉਥੇ ਹੀ ਈਓ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

