Punjab News: ਹੁਣ ਪੈਨਸ਼ਨਰਾਂ ਦੇ ਮਸਲੇ ਹੋਣਗੇ ਹੱਲ, ਸਰਕਾਰ ਨੇ ਚੁੱਕਿਆ ਵੱਡਾ ਕਦਮ
Punjab News: ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਜ਼ਿਲ੍ਹਾ ਪੱਧਰੀ ਅਦਾਲਤ ਦਾ ਆਯੋਜਨ 11 ਅਗਸਤ ਨੂੰ
Punjab News: ਪਟਿਆਲਾ ਵਿੱਚ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਨੂੰ ਸੁਣਨ ਅਤੇ ਨਿਪਟਾਰਾ ਕਰਨ ਲਈ ਇੱਕ ਵਿਸ਼ੇਸ਼ ਪੈਨਸ਼ਨ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਪੈਨਸ਼ਨ ਅਦਾਲਤ ਕਾਰਜ ਲਈ ਜ਼ਿਲ੍ਹਾ ਮਾਲ ਅਫ਼ਸਰ, ਨਵਦੀਪ ਸਿੰਘ ਨੋਡਲ ਅਫ਼ਸਰ ਵਜੋਂ ਨਿਯੁਕਤ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਇਹ ਪੈਨਸ਼ਨ ਅਦਾਲਤ 11 ਅਗਸਤ 2025 ਨੂੰ ਸਵੇਰੇ 11 ਵਜੇ ਤੋਂ ਦੁਪਿਹਰ 3 ਵਜੇ ਕਮੇਟੀ ਹਾਲ, ਬਲਾਕ, ਧਰਾਤਲ ਮੰਜਲ, ਮਿੰਨੀ ਸਕੱਤਰੇਤ , ਪਟਿਆਲਾ ਵਿਖੇ ਲਗਾਈ ਜਾਵੇਗੀ।
ਉਹਨਾਂ ਦੱਸਿਆ ਕਿ ਇਸ ਮੌਕੇ ਪੈਨਸ਼ਨਰਾਂ ਦੀਆਂ ਸਾਰੀਆਂ ਸ਼ਿਕਾਇਤਾਂ ਨੂੰ ਸੁਣਿਆ ਜਾਵੇਗਾ ਅਤੇ ਜਲਦੀ ਹੀ ਨਿਪਟਾਰਾ ਵੀ ਕੀਤਾ ਜਾਵੇਗਾ ।
ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਨੇ ਨਿਰਦੇਸ਼ ਦਿੱਤੇ ਹਨ ਕਿ ਸਬੰਧਤ ਵਿਭਾਗ ਆਪਣੇ ਆਪਣੇ ਪ੍ਰਤੀਨਿਧੀਆਂ ਨੂੰ ਨਿਸ਼ਚਿਤ ਮਿਤੀ ‘ ਤੇ ਪੈਨਸ਼ਨ ਅਦਾਲਤ ਵਿੱਚ ਭੇਜਣ ਤਾਂ ਜੋ ਸਮੇਂ ਸਿਰ ਸਮਾਧਾਨ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਕਿਸੇ ਵੀ ਸਹਾਇਤਾ ਜਾਂ ਜਾਣਕਾਰੀ ਲਈ ਉਹਨਾਂ ਨਾਲ 98764-23057 ਤੇ ਸੰਪਰਕ ਕੀਤਾ ਜਾ ਸਕਦਾ ਹੈ ।
ਉਹਨਾਂ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ ਵੇਲੇ ਸਾਰੇ ਜਰੂਰੀ ਦਸਤਾਵੇਜ ਜਿਵੇਂ ਪੈਨਸ਼ਨ ਪੱਤਰ, ਆਈ.ਡੀ.ਕਾਰਡ ਅਤੇ ਹੋਰ ਸਬੂਤ ਲੈ ਕੇ ਆਉਣ ਤਾਂ ਜੋ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਸਕੇ।

