Punjab News: ਮਿਡ ਡੇ ਮੀਲ ਵਰਕਰਾਂ ਨੂੰ ਦੋ ਮਹੀਨੇ ਤੋਂ ਮਾਣ ਭੱਤਾ ਨਾ ਦੇਣ ਦਾ ਵਿਰੋਧ

All Latest NewsNews FlashPunjab News

 

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ ਸਿੱਖਿਆ ਮੰਤਰੀ ਨੂੰ ਭੇਜਿਆ ਮੰਗ ਪੱਤਰ…

ਅੰਮ੍ਰਿਤਸਰ

ਮਿਡ ਡੇ ਮੀਲ ਵਰਕਰਜ਼ ਯੂਨੀਅਨ ਦੇ ਸੂਬਾਈ ਫੈਸਲੇ ਅਨੁਸਾਰ ਜ਼ਿਲ੍ਹਾ ਕਮੇਟੀ ਅੰਮ੍ਰਿਤਸਰ ਵੱਲੋਂ ਕੁੱਕ ਵਰਕਰਾਂ ਦੀਆਂ ਫੌਰੀ ਅਤੇ ਭਖਦੀਆਂ ਮੰਗਾਂ ਦਾ ਮੰਗ ਪੱਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ ਸਿੱਖਿਆ ਮੰਤਰੀ ਨੂੰ ਭੇਜਿਆ ਗਿਆ।

ਇਸ ਮੌਕੇ ਇਕੱਠੇ ਹੋਏ ਜ਼ਿਲ੍ਹਾ ਕਮੇਟੀ ਅਤੇ ਬਲਾਕ ਕਮੇਟੀਆਂ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਮਮਤਾ ਸ਼ਰਮਾਂ ਨੇ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੀਆਂ ਹਜ਼ਾਰਾਂ ਮਿਡ ਡੇ ਮੀਲ ਵਰਕਰਾਂ ਦੇ ਕੇਨਰਾ ਬੈਂਕ ਵਿੱਚ ਖ਼ਾਤੇ ਖੋਲ੍ਹਣ ਦੇ ਬਹਾਨੇ ਹੇਠ ਪਿਛਲੇ ਦੋ ਮਹੀਨੇ ਤੋਂ ਰੋਕੇ ਗਏ ਨਿਗੂਣੇ ਮਾਣ ਭੱਤੇ ਨੂੰ ਤੁਰੰਤ ਜਾਰੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਮੂਹ ਵਰਕਰਾਂ ਨੂੰ ਕੇਨਰਾ ਬੈਂਕ ਸਮੇਤ ਘੱਟੋ ਘੱਟ ਹੋਰ 5 ਬੈਂਕਾਂ ਵਿੱਚ ਖ਼ਾਤੇ ਖੋਲ੍ਹਣ ਦੀ ਸਹੂਲਤ ਦਿੱਤੀ ਜਾਵੇ ਕਿਉਂਕਿ ਪੰਜਾਬ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਕੇਨਰਾ ਬੈਂਕ ਦੀਆਂ ਬ੍ਰਾਂਚਾਂ ਦੀ ਗਿਣਤੀ ਨਿਗੂਣੀ ਹੈ ਅਤੇ ਘਰਾਂ ਤੋਂ 25-30 ਕਿਲੋਮੀਟਰ ਦੂਰ ਖਾਤੇ ਖੋਲ੍ਹਣ ਦੇ ਫੁਰਮਾਨ ਨਾਲ ਕੁੱਕ ਵਰਕਰਾਂ ਦੇ ਸ਼ੋਸ਼ਣ ਵਿੱਚ ਹੋਰ ਵਾਧਾ ਹੋ ਰਿਹਾ ਹੈ।

ਜਥੇਬੰਦੀ ਦੀਆਂ ਜ਼ਿਲ੍ਹਾ ਆਗੂ ਸਰਬਜੀਤ ਕੌਰ ਭੋਰਛੀ, ਹਰਜਿੰਦਰ ਕੌਰ ਗਹਿਰੀ ਅਤੇ ਜਸਵਿੰਦਰ ਕੌਰ ਮਹਿਤਾ ਨੇ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੀ ਚੋਣ ਗਾਰੰਟੀ ਮੁਤਾਬਿਕ ਮਿਡ ਡੇ ਮੀਲ ਵਰਕਰਾਂ ਅਤੇ ਸਫਾਈ ਵਰਕਰਾਂ ਦਾ ਮਾਣ ਭੱਤਾ 3 ਹਜ਼ਾਰ ਰੁਪਏ ਤੋਂ ਵਧਾ ਕੇ ਦੁੱਗਣਾ ਕਰਕੇ 6 ਹਜ਼ਾਰ ਰੁਪਏ ਕੀਤਾ ਜਾਵੇ, ਹਰੇਕ ਕੁੱਕ ਵਰਕਰ ਦਾ 5 ਲੱਖ ਰੁਪਏ ਦਾ ਮੁਫ਼ਤ ਬੀਮਾਂ ਕੀਤਾ ਜਾਵੇ, ਕੋਈ ਦੁਰਘਟਨਾ ਹੋ ਜਾਣ ‘ਤੇ ਸਾਰਾ ਇਲਾਜ਼ ਸਰਕਾਰ ਵੱਲੋਂ ਕੀਤਾ ਜਾਵੇ ਅਤੇ 100 ਤੋਂ ਘੱਟ ਬੱਚਿਆਂ ਵਾਲੇ ਸਕੂਲਾਂ ‘ਚੋਂ ਛਾਂਟੀ ਕੀਤੇ ਗਏ ਸਫਾਈ ਵਰਕਰਾਂ ਨੂੰ ਫੌਰੀ ਬਹਾਲ ਕੀਤਾ ਜਾਵੇ ਕਿਉਂਕਿ 100 ਤੋਂ ਘੱਟ ਗਿਣਤੀ ਵਾਲੇ ਸਕੂਲਾਂ ਨੂੰ ਵੀ ਸਫਾਈ ਦੀ ਬਰਾਬਰ ਲੋੜ ਹੁੰਦੀ ਹੈ।

ਉਕਤ ਵਫ਼ਦ ਵਿੱਚ ਖੁਸ਼ਬੂ ਗੋਪਾਲ ਨਗਰ, ਪਰਮਜੀਤ ਕੌਰ ਲਹਿਰਕਾ, ਕਵਲਜੀਤ ਕੌਰ ਲਸ਼ਕਰੀ ਨੰਗਲ, ਗੁਰਜੀਤ ਕੌਰ ਮਹਿਤਾ, ਹਰਜੀਤ ਕੌਰ ਛੇਹਰਟਾ, ਨਿਰਮਲ ਫੈਜ਼ਪੁਰ, ਸਤਵੰਤ ਕੌਰ ਕੋਟ ਬਾਬਾ ਦੀਪ ਸਿੰਘ ਅਤੇ ਗੁਰਦੀਪ ਸਿੰਘ ਛੱਜਲਵੱਡੀ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *