Punjab News: ਗ਼ਰੀਬ ਵਿਦਿਆਰਥੀਆਂ ਦੀਆਂ ਫ਼ੀਸਾਂ ਦਾ ਮਾਮਲਾ; ਪੰਜਾਬ ਸਟੂਡੈਂਟਸ ਯੂਨੀਅਨ ਨੇ ਘੇਰਿਆ ਸਰਕਾਰੀ ਕਾਲਜ

All Latest NewsNews FlashPunjab News

 

Punjab News: ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੇ ਮੇਨ ਗੇਟ ਅੱਗੇ ਲੜੀਵਾਰ ਧਰਨਾ ਜਾਰੀ ਰਿਹਾ। ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲਾ ਕਨਵੀਨਰ ਅਰਵਿੰਦਰ ਕੌਰ ਨੇ ਕਿਹਾ ਕਿ ਵਿਦਿਆਰਥੀ ਕਾਲਜ ਗੇਟ ਅੱਗੇ ਪੀਟੀਏ ਫੀਸ ਮੁਆਫ ਕਰਵਾਉਣ ਲਈ ਧਰਨੇ ਵਿੱਚ ਬੈਠੇ ਹਨ।

ਕਾਲਜ ਦੇ ਪ੍ਰਸਾਸ਼ਨ ਨੇ ਪੀਟੀਏ ਫੀਸ ਮੁਆਫ ਕਰਨ ਤੇ ਚੁੱਪ ਧਾਰੀ ਹੋਈ ਹੈ ਜਿਸ ਕਰਕੇ ਵਿਦਿਆਰਥੀਆਂ ਨੇ ਕਾਲਜ ਪ੍ਰਸ਼ਾਸਨ ਦੇ ਖਿਲਾਫ ਜੋਰਦਾਰ ਨਾਅਰੇਬਾਜ਼ੀ ਜਾਰੀ ਰੱਖੀ।

ਕਾਲਜ ਦੇ ਇਕਾਈ ਆਗੂ ਸਾਹਿਬ ਕਮਲਪ੍ਰੀਤ ਸਿੰਘ ਭਾਟੀਆ ਨੇ ਕਿਹਾ SC/ST ਵਿਦਿਆਰਥੀਆਂ ਤੋਂ ਪੀਟੀਏ ਫੀਸ ਲੈ ਕੇ ਅਧਿਆਪਕਾਂ ਨੂੰ ਤਨਖ਼ਾਹਾਂ ਦੇਣੀਆਂ ਪੀਟੀਏ ਨਿਯਮਾਂ ਦੇ ਖਿਲਾਫ਼ ਹੈ।

ਇਕਾਈ ਆਗੂ ਦਲਜੀਤ ਕੌਰ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਤੋਂ ਜਬਰਨ ਪੀਟੀਏ ਫੀਸ ਭਰਾਉਣਾ ਗਰੀਬ ਪਰਿਵਾਰ ਦੇ ਵਿਦਿਆਰਥੀਆਂ ਦੀ ਲੁੱਟ ਹੈ। ਇਸ ਲੁੱਟ ਦੇ ਖਿਲਾਫ ਵਿਦਿਆਰਥੀ ਆਗੂ ਨਵਦੀਪ ਸਿੰਘ ਨੇ ਕਾਲਜ ਪ੍ਰਸ਼ਾਸਨ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ।

ਵਿਦਿਆਰਥੀਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਗੱਲਬਾਤ ਨਹੀਂ ਸੁਣਦਾ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਪ੍ਰਦੀਪ ਕੌਰ, ਸੁਖਜੀਤ ਕੌਰ, ਸਾਹਿਲਦੀਪ ਸਿੰਘ, ਸੁੱਖ , ਜੋਰਾਵਰ ਸਿੰਘ, ਅਰਸ, ਕਮਲਦੀਪ, ਜਤਿੰਦਰ ਸਿੰਘ, ਜਗਦੇਵ ਸਿੰਘ, ਨੂਰ ਸਿੰਘ ਸ਼ਾਮਿਲ ਸਨ।

 

Media PBN Staff

Media PBN Staff

Leave a Reply

Your email address will not be published. Required fields are marked *