ਪੱਤਰਕਾਰਾਂ ਦੇ ਪੀਲੇ ਕਾਰਡ ਨਾ ਬਨਣ ਸੰਬੰਧੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਦਿੱਤਾ ਡੀ.ਸੀ. ਨੂੰ ਮੰਗ ਪੱਤਰ
ਪੰਜਾਬ ਨੈੱਟਵਰਕ, ਫਾਜਿਲਕਾ
ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵੱਲੋਂ ਕਈ ਪੱਤਰਕਾਰਾਂ ਦੇ ਯੈਲੋ ਕਾਰਡ ਜਾਰੀ ਨਹੀਂ ਕੀਤੇ ਗਏ, ਜਿਸ ਦਾ ਪੱਤਰਕਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਖਿਲਾਫ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਕੌਂਸਲ ਵੱਲੋਂ ਸੰਘਰਸ਼ ਵਿੱਢਣ ਦਾ ਅੱਜ ਐਲਾਨ ਕੀਤਾ ਗਿਆ ਹੈ।
ਸੂਬਾ ਬਾਡੀ ਦੇ ਸੱਦੇ ਉਤੇ ਅੱਜ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਜਿਲਾ ਫਾਜਿਲਕਾ ਇਕਾਈ ਵੱਲੋਂ ਜਿਲਾ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੂੰ ਮੰਗ ਪੱਤਰ ਸੌੰਪਿਆ ਗਿਆ।
ਜਿਲਾ ਪ੍ਰਧਾਨ ਟੋਨੀ ਛਾਬੜਾ ਦੀ ਅਗੁਵਾਈ ਵਿੱਚ ਕੁਲਦੀਪ ਸਿੰਘ ਬਰਾੜ, ਪਰਮਜੀਤ ਸਿੰਘ ਢਾਬਾਂ, ਹਰਪ੍ਰੀਤ ਸਿੰਘ ਮਹਿਮੀ ਅਤੇ ਬਲਵਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਦੇ ਦਫਤਰ ਵਿੱਚ ਜਾ ਕੇ ਉਨ੍ਹਾਂ ਨੂੰ ਮੰਗ ਪੱਤਰ ਸੌੰਪਿਆ ਅਤੇ ਨਾਲ ਹੀ ਮੁੱਖ ਮੰਤਰੀ ਪੰਜਾਬ ਦੇ ਨਾਮ ਇਕ ਮੰਗ ਪੱਤਰ ਸੌੰਪਿਆ।
ਪੱਤਰਕਾਰਾਂ ਦੇ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਜਿਨਾਂ ਦੇ ਬਣਨ ਯੋਗ ਯੈਲੋ ਕਾਰਡ ਹਨ, ਉਹਨਾਂ ਦੇ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵੱਲੋਂ ਯੈਲੋ ਕਾਰਡ ਨਹੀਂ ਬਣਾਏ ਗਏ, ਉਹਨਾਂ ਦੇ ਯੈਲੋ ਕਾਰਡ ਤੁਰੰਤ ਜਾਰੀ ਕੀਤੇ ਜਾਣ।