Punjab News- ਗ਼ਦਰੀਆਂ ਦੇ ਸੁਪਨਿਆਂ ਦੀ ਆਜ਼ਾਦੀ ਦਾ ਸੰਦੇਸ਼ ਹੋ ਨਿੱਬੜਿਆ ਬੀਬੀ ਗੁਲਾਬ ਕੌਰ ਸ਼ਤਾਬਦੀ ਸਮਾਗਮ

All Latest NewsNews FlashPunjab News

 

Punjab News- ਲੋਕ ਹਿਤੈਸ਼ੀ ਲਹਿਰਾਂ ਨੂੰ ਗ਼ਦਰੀਆਂ ਦੇ ਸੱਚੇ ਸੁੱਚੇ ਕਿਰਦਾਰ ਤੋਂ ਸਿੱਖਣ ਦੀ ਲੋੜ 

Punjab News- “ਬੀਬੀ ਗੁਲਾਬ ਕੌਰ ਸਿਦਕ, ਸਿਰੜ, ਕੁਰਬਾਨੀ ਅਤੇ ਤਿਆਗ ਦਾ ਮੁਜੱਸਮਾ ਸਨ। ਸਾਨੂੰ ਅੱਜ ਦੇ ਸਮੇਂ ਵਿਚ ਸਮਾਜ ਵਿਚ ਇਨਕਲਾਬੀ ਤਬਦੀਲੀ ਲਿਆਉਣ ਲਈ ਯਤਨਸ਼ੀਲ ਤਾਕਤਾਂ ਨੂੰ ਸਾਡੇ ਮਹਾਨ ਗ਼ਦਰੀਆਂ ਦੀਆਂ ਸ਼ਖਸੀਅਤਾਂ ਤੋਂ ਸਿੱਖਣਾ ਚਾਹੀਦਾ ਹੈ ਕਿ ਯੁਗ-ਪਲਟਾਊ ਕਾਰਕੁਨਾਂ ਦਾ ਕਿਰਦਾਰ ਕਿਸ ਤਰ੍ਹਾਂ ਦਾ ਸੱਚਾ-ਸੁੱਚਾ ਹੋਣਾ ਚਾਹੀਦਾ ਹੈ।”

ਇਹ ਵਿਚਾਰ ਅੱਜ ਬੀਬੀ ਅਮਰ ਕੌਰ ਯਾਦਗਾਰੀ ਹਾਲ, ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਵੱਲੋਂ ਬੀਬੀ ਗੁਲਾਬ ਕੌਰ ਸ਼ਤਾਬਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਦੇਸ਼ਭਗਤ ਯਾਦਗਾਰ ਕਮੇਟੀ ਦੀ ਟਰੱਸਟੀ ਅਤੇ ਦੇਸ਼ਭਗਤ ਲਹਿਰਾਂ ਦੀ ਮਹਾਨ ਵਿਰਾਸਤ ਦੀ ਝੰਡਾਬਰਦਾਰ ਬੀਬੀ ਸੁਰਿੰਦਰ ਕੁਮਾਰੀ ਕੋਛੜ ਨੇ ਪ੍ਰਗਟ ਕੀਤੇ। ਸ਼ਹੀਦੀ ਯਾਦਗਾਰ ਕਮੇਟੀ ਬੰਗਾ, ਤਰਕਸ਼ੀਲ ਸੁਸਾਇਟੀ ਪੰਜਾਬ,ਪ੍ਰਗਤੀਸ਼ੀਲ ਲੇਖਕ ਸੰਘ ਅਤੇ ਹੋਰ ਅਗਾਂਹਵਧੂ ਸੰਸਥਾਵਾਂ ਦੇ ਸਹਿਯੋਗ ਨਾਲ ਆਯੋਜਤ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਦੇ ਭਾਣਜਾ ਪ੍ਰੋਫੈਸਰ ਜਗਮੋਹਣ ਸਿੰਘ, ਦੇਸ਼ਭਗਤ ਯਾਦਗਾਰ ਦੇ ਟਰੱਸਟੀ ਰਣਜੀਤ ਸਿੰਘ ਔਲੱਖ, ਸੁਸਾਇਟੀ ਦੀ ਪ੍ਰਧਾਨ ਮਨਜੀਤ ਕੌਰ ਬੋਲਾ, ਰਣਜੀਤ ਕੌਰ ਮਹਿਮੂਦਪੁਰ, ਸਾਬਕਾ ਪਿ੍ਰੰਸੀਪਲ ਚਰਨਜੀਤ ਕੌਰ, ਕਿਸਾਨ ਆਗੂ ਤਲਵਿੰਦਰ ਹੀਰ ਨੇ ਕਿਹਾ ਕਿ ਬੀਬੀ ਗੁਲਾਬ ਕੌਰ 1914-15 ’ਚ ਵਿਦੇਸ਼ਾਂ ਤੋਂ ਆਪਣੇ ਵਤਨ ਨੂੰ ਆਜ਼ਾਦ ਕਰਾਉਣ ਲਈ ਆਏ 8000 ਦੇ ਕਰੀਬ ਗ਼ਦਰੀਆਂ ਵਿਚ ਇਕੱਲੀ ਔਰਤ ਸੀ।

ਇਕ ਸਦੀ ਪਹਿਲਾਂ ਸਮਾਜਿਕ ਰਿਸ਼ਤਿਆਂ ਦੀਆਂ ਜ਼ੰਜੀਰਾਂ ਤੋੜਕੇ ਇਕ ਔਰਤ ਲਈਦੇਸ਼ ਦੀ ਆਜ਼ਾਦੀ ਲਈ ਵਤਨ ਵਾਪਸ ਪਰਤਣਾ ਅਤੇ ਤਾਉਮਰ ਆਜ਼ਾਦੀ ਸੰਗਰਾਮ ਦੇ ਲੇਖੇ ਲਾਉਣਾ ਆਪਣੇ ਆਪ ਵਿਚ ਇਤਿਹਾਸ ਦਾ ਸੁਨਹਿਰੀ ਪੰਨਾ ਹੈ।

ਬੁਲਾਰਿਆਂ ਨੇ ਕਿਹਾ ਮਹਾਨ ਗ਼ਦਰੀ ਵੀਰਾਂਗਣਾਂ ਦੀ ਕੁਰਬਾਨੀ ਤੋਂ ਪ੍ਰੇਰਣਾ ਲੈ ਕੇ ਹੋਰ ਵੀ ਧੜੱਲੇ ਅਤੇ ਗੰਭੀਰਤਾ ਨਾਲ ਸ਼ਹੀਦਾਂ ਦੇ ਸੁਪਨਿਆਂ ਦੀ ਸੱਚੀ ਆਜ਼ਾਦੀ ਲਈ ਜੂਝਣ ਦੀ ਜ਼ਰੂਰਤ ਹੈ। ਸਮਾਗਮ ਨੂੰ ਹਰੀ ਕਿ੍ਰਸ਼ਨ, ਮੁਲਾਜ਼ਮ ਆਗੂ ਸ਼ਕੁੰਤਲਾ ਦੇਵੀ, ਸੱਤਪਾਲ ਸਲੋਹ, ਰਾਜ ਕੁਮਾਰ ਮਾਹਲ ਖ਼ੁਰਦ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦਾ ਸੰਦੇਸ਼ ਵੀ ਸਾਂਝਾ ਕੀਤਾ ਗਿਆ। ਗੁਰਮਿੰਦਰ ਕੌਰ, ਧਰਮਿੰਦਰ ਮਸਾਣੀ, ਬਲਵਿੰਦਰ ਕੌਰ ਸਲੋਹ, ਮਾਸਟਰ ਬਲਵੀਰ ਕੁਮਾਰ, ਸੱਤਪਾਲ ਸਲੋਹ,ਸਰਬਜੀਤ ਮੰਗੂਵਾਲ ਅਤੇ ਹਾਜ਼ਰ ਬੱਚੀਆਂ ਵੱਲੋਂ ਗੀਤਾਂ ਤੇ ਕਵਿਤਾਵਾਂ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ ਗਈ। ਸੁਸਾਇਟੀ ਵੱਲੋਂ ਮੁੱਖ ਵਕਤਾ ਬੀਬੀ ਸੁਰਿੰਦਰ ਕੁਮਾਰੀ ਅਤੇ ਹੋਰ ਸ਼ਖ਼ਸੀਅਤਾਂ ਨੂੰ ਯਾਦ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਦਾ ਸੰਚਾਲਨ ਅਮਰਦੀਪ ਸਿੰਘ ਨੇ ਕੀਤਾ।

ਇਸ ਮੌਕੇ ਜੁਗਿੰਦਰ ਕੁੱਲੇਵਾਲ ਮੁਖੀ ਸੱਭਿਆਚਾਰਕ ਵਿਭਾਗ ਤਰਕਸ਼ੀਲ ਸੁਸਾਇਟੀ, ਕਮਲਜੀਤ ਕੌਰ ਕੁੱਲੇਵਾਲ, ਰਾਜਿੰਦਰ ਸਿੰਘ ਹੁਸ਼ਿਆਰਪੁਰ, ਲੋਕ ਕਵੀ ਤਲਵਿੰਦਰ ਸ਼ੇਰਗਿੱਲ, ਦੀਪ ਕਲੇਰ,ਜਸਵੰਤ ਖਟਕੜ, ਪੱਤਰਕਾਰ ਦੀਦਾਰ ਸ਼ੇਤਰਾ, ਰਾਜ ਹੀਓਂ, ਜਸਬੀਰ ਸਿੰਘ ਖਟਕੜ, ਕੁਲਵਿੰਦਰ ਖਟਕੜ, ਰੇਸ਼ਮ ਕਲੇਰ, ਖ਼ੁਸ਼ੀ ਰਾਮ ਗੁਣਾਚੌਰ, ਤੀਰਥ ਰਸੂਲਪੁਰੀ,ਨੰਦਲਾਲ, ਪਰਮਜੀਤ ਕੌਰ ਰਾਏਪੁਰ ਡੱਬਾ,ਕਮਲੇਸ਼ ਕੁਮਾਰੀ, ਡਾ.ਬਲਦੇਵ ਬੀਕਾ, ਐਡਵੋਕੇਟ ਪਰਮਜੀਤ ਸਿੰਘ ਖਟੜਾ,ਜਸਵੀਰ ਮੋਰੋਂ, ਜਸਵੀਰ ਬੇਗਮਪੁਰੀ, ਸੁਖਵਿੰਦਰ ਲੰਗੇਰੀ, ਆਸ਼ਾ ਵਰਕਰਜ਼ ਆਗੂ ਰਾਜਵਿੰਦਰ ਕੌਰ, ਪੇਂਡੂ ਮਜ਼ਦੂਰ ਯੂਨੀਅਨ ਦੀ ਆਗੂ ਕਿਰਨ, ਡਾ. ਦਲਬੀਰ ਮਾਹਲ, ਮਦਨ ਲਾਲ, ਕੁਲਵਿੰਦਰ ਖਟਕੜ, ਰੁਪਿੰਦਰ ਮਾਹਲ ਸਮੇਤ ਇਲਾਕੇ ਦੀਆਂ ਬਹੁਤ ਸਾਰੀਆਂ ਅਗਾਂਹਵਧੂ ਸ਼ਖ਼ਸੀਅਤਾਂ, ਸਮਾਜ ਸੇਵੀ, ਸਾਹਿਤਕਾਰ ਅਤੇ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *