ਪੰਚਕੂਲਾ: ਦਰਦਨਾਕ ਸੜਕ ਹਾਦਸੇ ‘ਚ ਕਈ ਵਿਦਿਆਰਥੀ ਜ਼ਖਮੀ
ਪੰਚਕੂਲਾ/ਪਿੰਜੌਰ
ਸੋਮਵਾਰ ਸਵੇਰੇ ਪੰਚਕੂਲਾ ਨੇੜੇ ਪਿੰਜੌਰ ਦੇ ਪਿੰਡ ਨੋਲਤਾ ਨੇੜੇ ਰੋਡਵੇਜ਼ ਦੀ ਬੱਸ ਪਲਟ ਗਈ। ਬੱਸ ਵਿੱਚ 100 ਦੇ ਕਰੀਬ ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਕੂਲੀ ਬੱਚੇ ਸਨ। ਹਾਦਸੇ ਦਾ ਕਾਰਨ ਓਵਰਲੋਡਿੰਗ ਅਤੇ ਖਰਾਬ ਸੜਕ ਦੱਸਿਆ ਜਾ ਰਿਹਾ ਹੈ।
ਇਸ ਹਾਦਸੇ ‘ਚ ਕਰੀਬ 30 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਪਹਿਲਾਂ ਪਿੰਜੌਰ ਦੇ ਸਰਕਾਰੀ ਹਸਪਤਾਲ ਇਲਾਜ ਲਈ ਲਿਜਾਇਆ ਗਿਆ, ਜਿੱਥੋਂ ਬਾਅਦ ‘ਚ ਕਰੀਬ 20 ਲੋਕਾਂ ਨੂੰ ਸੈਕਟਰ 6 ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਹਾਦਸੇ ਵਿੱਚ ਬੱਸ ਦਾ ਕੰਡਕਟਰ ਵੀ ਜ਼ਖ਼ਮੀ ਹੋ ਗਿਆ। ਲੋਕਾਂ ਮੁਤਾਬਕ ਬੱਸ ਆਪਣੀ ਸਮਰੱਥਾ ਤੋਂ ਵੱਧ ਲੋਕਾਂ ਨਾਲ ਭਰੀ ਹੋਈ ਸੀ। ਜਾਣਕਾਰੀ ਅਨੁਸਾਰ ਇਹ ਬੱਸ ਕਾਲਕਾ ਵੱਲ ਜਾ ਰਹੀ ਸੀ।
ਇਸ ਰੂਟ ‘ਤੇ ਚੱਲਣ ਵਾਲੀ ਇਹ ਇਕੱਲੀ ਬੱਸ ਹੈ, ਜਿਸ ਕਾਰਨ ਆਈ.ਟੀ.ਆਈ., ਸੀਨੀਅਰ ਸੈਕੰਡਰੀ ਸਕੂਲ ਅਤੇ ਕਾਲਜ ਦੇ ਵਿਦਿਆਰਥੀ ਵੀ ਇਸ ਵਿਚ ਸਫ਼ਰ ਕਰਦੇ ਹਨ। ਲੋਕਾਂ ਅਨੁਸਾਰ 34 ਯਾਤਰੀਆਂ ਦੀ ਸਮਰੱਥਾ ਵਾਲੀ ਇਸ ਬੱਸ ਵਿੱਚ 100 ਤੋਂ ਵੱਧ ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 80 ਦੇ ਕਰੀਬ ਵਿਦਿਆਰਥੀ ਸਨ।