ਪੰਜਾਬ ‘ਚ ਸਰਕਾਰੀ ਮੁਲਾਜ਼ਮ ਦੀ ਬੱਲੇ-ਬੱਲੇ! ਨਿਕਲੀ 10 ਲੱਖ ਦੀ ਲਾਟਰੀ
ਫਾਜਿਲਕਾ
ਫਾਜ਼ਿਲਕਾ ‘ਚ ਫੂਡ ਸਪਲਾਈ ਵਿਭਾਗ ਦੇ ਇਕ ਮੁਲਾਜ਼ਮ ਦੀ 10 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਜਦੋਂ ਇਸ ਗੱਲ ਦਾ ਪਤਾ ਲਾਟਰੀ ਏਜੰਟ ਨੂੰ ਲੱਗਾ ਤਾਂ ਉਸ ਨੇ ਟਿਕਟ ਖਰੀਦਣ ਵਾਲੇ ਨੂੰ ਫੋਨ ਕੀਤਾ ਪਰ ਉਸ ਨੂੰ ਯਕੀਨ ਨਹੀਂ ਹੋਇਆ।
ਆਖਿਰਕਾਰ ਲਾਟਰੀ ਏਜੰਟ ਮਠਿਆਈ ਦਾ ਡੱਬਾ ਲੈ ਕੇ ਪਹੁੰਚ ਗਿਆ, ਜਿਸ ਤੋਂ ਬਾਅਦ ਉਸ ਨੂੰ ਯਕੀਨ ਹੋ ਗਿਆ ਕਿ ਉਹ 10 ਲੱਖ ਰੁਪਏ ਦਾ ਮਾਲਕ ਬਣ ਗਿਆ ਹੈ।
ਫੂਡ ਸਪਲਾਈ ਵਿਭਾਗ ਵਿੱਚ ਤਾਇਨਾਤ ਮੁਲਾਜ਼ਮ ਰਾਕੇਸ਼ ਕੁਮਾਰ ਵਾਸੀ ਕੈਂਟ ਰੋਡ ਫਾਜ਼ਿਲਕਾ ਨੇ ਦੱਸਿਆ ਕਿ ਉਹ ਫੂਡ ਸਪਲਾਈ ਵਿਭਾਗ ਵਿੱਚ ਤਾਇਨਾਤ ਹੈ। ਉਸ ਦੀ ਪਤਨੀ ਤੇਜਸ਼ਵੀ ਪਿੰਡ ਬਨਵਾਲਾ ਦੇ ਸਰਕਾਰੀ ਸਕੂਲ ਵਿੱਚ ਅਧਿਆਪਕ ਹੈ।
ਉਹ 2007 ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਹੇ ਹਨ, ਉਹ ਕਈ ਵਾਰ ਦੋ-ਤਿੰਨ ਹਜ਼ਾਰ ਰੁਪਏ ਤੱਕ ਦੇ ਇਨਾਮ ਜਿੱਤ ਚੁੱਕੇ ਹਨ, ਪਰ ਉਨ੍ਹਾਂ ਨੂੰ ਆਸ ਸੀ ਕਿ ਇੱਕ ਦਿਨ ਉਹ ਜ਼ਰੂਰ ਵੱਡਾ ਇਨਾਮ ਜਿੱਤਣਗੇ। ਹੁਣ ਇਸ ਵਾਰ ਉਨ੍ਹਾਂ ਨੂੰ ਰਾਖੀ ਬੰਪਰ ਪੰਜਾਬ ਰਾਜ ਤੋਂ 10 ਲੱਖ ਰੁਪਏ ਦਾ ਇਨਾਮ ਮਿਲਿਆ ਹੈ।