All Latest NewsPunjab News

ਬਦਲੀਆਂ ਦੀ ਲੰਮੀ ਉਡੀਕ ਤੋਂ ਬਾਅਦ ਵੀ ਅਧਿਆਪਕਾਂ ਦੇ ਚਿਹਰੇ ਮੁਰਝਾਏ, ਸਟੇਸ਼ਨ ਚੋਣ ਪ੍ਰਕਿਰਿਆ ‘ਚ ਹੋ ਰਿਹੈ ਹਜ਼ਾਰਾਂ ਯੋਗ ਟੀਚਰਾਂ ਨਾਲ ਧੱਕਾ

 

ਜ਼ਿਲ੍ਹਾ ਪ੍ਰੀਸ਼ਦ ਦੇ ਅਧਿਆਪਕਾਂ ਦਾ ਡਾਟਾ ਵੱਡੇ ਪੱਧਰ ਤੇ ਮਿਸ ਮੈਚ, ਡਾਟਾ ਠੀਕ ਕਰਨ ਲਈ ਅਧਿਆਪਕਾਂ ਨੂੰ ਵਿਸ਼ੇਸ਼ ਮੌਕਾ ਦਿੱਤਾ ਜਾਵੇ

ਪੰਜਾਬ ਨੈੱਟਵਰਕ, ਪਟਿਆਲਾ-

ਲੰਬੀ ੳਡੀਕ ਤੋਂ ਬਾਅਦ 24 ਅਗਸਤ ਦੇਰ ਸ਼ਾਮ ਨੂੰ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਬਦਲੀਆਂ ਲਈ ਸਟੇਸ਼ਨ ਚੋਣ ਕਰਨ ਦਾ ਮੌਕਾ ਦਿੱਤਾ ਗਿਆ ਜਿਸ ਵਿਚ ਵੱਖ ਵੱਖ ਸਮੇਂ ਤੇ ਹੋਈਆਂ ਭਰਤੀਆਂ ਸਮੇਤ 3704 ਮਾਸਟਰ ਕੇਡਰ, 2392 ਮਾਸਟਰ ਕੇਡਰ, 873 ਡੀ.ਪੀ.ਈ, 53 ਡੀ.ਪੀ.ਈ, 3582 ਮਾਸਟਰ ਕੇਡਰ ਵੇਟਿੰਗ, 180 ਈ.ਟੀ.ਟੀ ਅਤੇ 4161 ਮਾਸਟਰ ਕੇਡਰ, ਸਪੈਸ਼ਲ ਕੈਟਾਗਿਰੀ ਅਧਿਆਪਕ ਵਰਗ ਵਿਚੋਂ ਬਦਲੀਆਂ ਦੇ ਚਾਹਵਾਨ ਅਧਿਆਪਕਾਂ ਲਈ ਪਹਿਲੇ ਗੇੜ (ਜ਼ਿਲੇ ਦੇ ਅੰਦਰ) ਲਈ ਸਟੇਸ਼ਨ ਚੋਣ ਦੀ ਆਪਸ਼ਨ ਖੋਲ੍ਹੀ ਗਈ ਪਰ ਇਸ ਆਪਸ਼ਨ ਦੇ ਖੁੱਲਦਿਆਂ ਹੀ ਬਦਲੀਆਂ ਦੀ ਆਸ ਵਿੱਚ ਬੈਠੇ ਵੱਖ ਵੱਖ ਕੈਗਾਗਿਰੀ ਦੇ ਅਧਿਆਪਕਾਂ ਵਿੱਚ ਭਾਈ ਨਿਰਾਸ਼ਾ ਅਤੇ ਬੇਚੈਨੀ ਦਾ ਆਲਮ ਪੈਦਾ ਹੋ ਗਿਆ ਹੈ।

ਗੋਰਮਿੰਟ ਟੀਚਰਜ਼ ਯੂਨੀਅਨ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਪਰਮਜੀਤ ਸਿੰਘ ਪਟਿਆਲਾ ਨੇ ਕਿਹਾ ਕਿ ਕੱਲ੍ਹ ਜਦੋਂ ਬਦਲੀਆਂ ਲਈ ਸਟੇਸ਼ਨ ਚੋਣ ਪੋਰਟਲ ਖੁੱਲਿਆ ਤਾਂ ਹਜ਼ਾਰਾਂ ਅਧਿਆਪਕਾਂ ਨੂੰ ਡਾਟਾ ਮਿਸਮੈਚ, ਸਰਵਿਸ ਹਿਸਟਰੀ ਮਿਸਮੈਚ, ਰਿਜ਼ਲਟ ਮਿਸਮੈਚ ਆਦਿ ਜਿਹੇ ਇਤਰਾਜ਼ ਲਾ ਕੇ ਬਲਦੀਆਂ ਤੋਂ ਅਯੋਗ ਠਹਿਰਾ ਦਿੱਤਾ ਗਿਆ ਹੈ। ਇਥੋਂ ਤੱਕ ਕਿ ਵਿਸ਼ੇਸ਼ ਰਾਖਵਾਂਕਰਨ ਦੇ ਹੱਕਦਾਰ ਵਿਧਵਾ/ਵਿਧੁਰ, ਅੰਗਹੀਣ ਅਤੇ ਉਹ ਅਧਿਆਪਕਾਵਾਂ ਜਿੰਨਾਂ ਦੇ ਪਤੀ ਸੈਨਾ ਵਿੱਚ ਨੌਕਰੀ ਕਰ ਰਹੇ ਹਨ, ਇਹਨਾਂ ਸਭ ਲਈ ਸਿੱਖਿਆ ਵਿਭਾਗ ਦੀ ਟਰਾਂਸਫ਼ਰ ਪਾਲਿਸੀ ਲਈ ਪ੍ਰੋਬੇਸ਼ਨ ਪੀਰੀਅਡ ਪੂਰਾ ਕਰਨ ਜਾਂ ਇਕੋ ਸਕੂਲ ਵਿੱਚ ਤਿੰਨ ਸਾਲ ਦੀ ਨੌਕਰੀ ਕਰਨ ਦੀ ਕੋਈ ਸ਼ਰਤ ਨਾ ਹੋਣ ਦੇ ਬਾਵਜੂਦ ਇਨ੍ਹਾਂ ਅਧਿਆਪਕਾਂ ਨੂੰ ਵੀ ਕੋਈ ਨਾ ਕੋਈ ਇਤਰਾਜ਼ ਲਾ ਕੇ ਅਯੋਗ ਘੋਸ਼ਿਤ ਕਰ ਦਿੱਤਾ ਗਿਆ ਹੈ। ਬਹੁਤ ਸਾਰੇ ਅਧਿਆਪਕਾਂ ਨੂੰ ਬਿਨਾਂ ਕੋਈ ਕਾਰਨ ਦੱਸੇ ਵੀ ਅਯੋਗ ਠਹਿਰਾਇਆ ਗਿਆ ਹੈ।

​ਕਈ ਅਧਿਆਪਕਾਂ ਦੇ ਕੇਸ ਵਿੱਚ ਕਾਫ਼ੀ ਹੈਰਾਨੀ ਜਨਕ ਤੱਥ ਵੀ ਸਾਹਮਣੇ ਆਏ ਹਨ ਕਿ ਇਕੋ ਜਿਹੀ ਕੈਟਾਗਿਰੀ, ਸਰਵਿਸ ਵਿੱਚ ਆਉਣ ਦੀ ਇਕੋ ਹੀ ਮਿਤੀ ਅਤੇ ਬਦਲੀ ਅਪਲਾਈ ਕਰਨ ਸਮੇਂ ਇਕੋ ਜਿਹਾ ਡਾਟਾ ਭਰਨ ਦੇ ਬਾਵਜੂਦ ਵਿਭਾਗ ਵੱਲੋਂ ਕਿਸੇ ਅਧਿਆਪਕ ਨੂੰ ਸਟੇਸ਼ਨ ਚੋਣ ਦਾ ਮੌਕਾ ਦਿੱਤਾ ਗਿਆ ਹੈ ਅਤੇ ਕਿਸੇ ਅਧਿਆਪਕ ਨੂੰ ਬਿਨਾਂ ਕੋਈ ਠੋਸ ਕਾਰਨ ਦੱਸਿਆਂ ਨਾਂਹ ਕਰ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰੀਸ਼ਦ ਅਧਿਆਪਕਾਂ ਦਾ ਡਾਟਾ ਤਾਂ ਵੱਡੇ ਪੱਧਰ ਤੇ ਮਿਸ ਮੈਚ ਕਰ ਦਿੱਤਾ ਗਿਆ ਹੈ।

​ਜ਼ਿਕਰਯੋਗ ਹੈ ਕਿ ਬਦਲੀਆਂ ਲਈ ਚਾਹਵਾਨ ਕਰਮਚਾਰੀਆਂ ਵੱਲੋਂ ਬਦਲੀ ਅਪਲਾਈ ਕਰਨ ਤੋਂ ਬਾਅਦ ਸਾਰਾ ਡਾਟਾ ਚੈੱਕ ਕਰਕੇ ਡੀ.ਡੀ.ਉਜ਼ (ਪ੍ਰਿੰਸੀਪਲ) ਨੇ ਅਪਰੂਵ ਕਰਕੇ ਵਿਭਾਗ ਨੂੰ ਭੇਜਣਾ ਹੁੰਦਾ ਹੈ ਪਰ ਡੀ. ਡੀ. ਉਜ਼ ਦੀ ਅਣਗਹਿਲੀ ਅਤੇ ਵਿਭਾਗੀ ਖਾਮੀਆਂ ਦਾ ਖ਼ਮਿਆਜ਼ਾ ਘਰਾਂ ਤੋਂ ਕਈ ਕਿਲੋਮੀਟਰ ਦੂਰ ਬੈਠੇ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸਿੱਖਿਆ ਵਿਭਾਗ ਦੀ ਇਸ ਲਾਪ੍ਰਵਾਹੀ ਨੇ ਇੱਕ ਵਾਰ ਫਿਰ ਤੋਂ ਹਜ਼ਾਰਾਂ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਬੇਹੱਦ ਪ੍ਰੇਸ਼ਾਨ ਦੇ ਨਿਰਾਸ਼ ਕਰਕੇ ਰੱਖ ਦਿੱਤਾ ਹੈ। ਸਮੁੱਚਾ ਅਧਿਆਪਕ ਵਰਗ ਆਪਣੇ ਆਪ ਨੂੰ ਲਾਚਾਰ ਅਤੇ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੀ ਸਾਈਟ ‘ਈ.ਪੰਜਾਬ’ ਵੀ ਕੱਲ੍ਹ ਤੋਂ ਨਾ-ਮਾਤਰ ਹੀ ਚੱਲ ਰਹੀ ਹੈ।

ਇਸੇ ਸਮੇਂ ਕਮਲ ਨੈਣ , ਦੀਦਾਰ ਸਿੰਘ, ਹਿੰਮਤ ਸਿੰਘ ਖੋਖ,ਸ਼ਿਵਪ੍ਰੀਤ ਪਟਿਆਲਾ, ਸੁਖਵਿੰਦਰ ਸਿੰਘ ਨਾਭਾ, ਵਿਕਾਸ ਸਹਿਗਲ, ਰਜਿੰਦਰ ਸਿੰਘ ਜਵੰਦਾ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ,ਹਰਦੀਪ ਸਿੰਘ ਪਟਿਆਲਾ, ਮਨਜਿੰਦਰ ਸਿੰਘ ਗੋਲਡੀ, ਰਜਿੰਦਰ ਸਿੰਘ ਰਾਜਪੁਰਾ,ਨਿਰਭੈ ਸਿੰਘ,ਭੀਮ ਸਿੰਘ ਸਮਾਣਾ, ਗੁਰਪ੍ਰੀਤ ਸਿੰਘ ਸਿੱਧੂ, ਟਹਿਲਬੀਰ ਸਿੰਘ,ਮਨਦੀਪ ਸਿੰਘ ਕਾਲੇਕੇ ,ਗੁਰਵਿੰਦਰ ਸਿੰਘ ਜਨੇਹੇੜੀਆਂ ,ਹਰਵਿੰਦਰ ਸਿੰਘ ਖੱਟੜਾ, ਜੁਗ ਪ੍ਰਗਟ ਸਿੰਘ, ਗੁਰਪ੍ਰੀਤ ਸਿੰਘ ਤੇਪਲਾ, ਗੁਰਪ੍ਰੀਤ ਸਿੰਘ ਬੱਬਨ ,ਲਖਵਿੰਦਰ ਪਾਲ ਸਿੰਘ ਰਾਜਪੁਰਾ, ਦਲਬੀਰ ਕਲਿਆਣ, ਧਰਮਿੰਦਰ ਸਿੰਘ ਘੱਗਾ, ਗੁਰਵਿੰਦਰ ਸਿੰਘ, ਸ਼ਿਵ ਕੁਮਾਰ ਸਮਾਣਾ,ਸ਼ਪਿੰਦਰ ਸ਼ਰਮਾ ਧਨੇਠਾ, ਹਰਪ੍ਰੀਤ ਸਿੰਘ ਰਾਜਪੁਰਾ, ਬਲਜਿੰਦਰ ਸਿੰਘ ਰਾਜਪੁਰਾ, ਸਰਬਜੀਤ ਸਿੰਘ ਰਾਜਪੁਰਾ, ਸਾਥੀਆਂ ਨੇ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ, ਸਿੱਖਿਆ ਸਕੱਤਰ ਅਤੇ ਡੀ. ਪੀ. ਆਈ (ਸਕੈਂਡਰੀ) ਤੋਂ ਪੁਰਜ਼ੋਰ ਮੰਗ ਹੈ ਕਿ ਸਟੇਸ਼ਨ ਚੋਣ ਲਈ ਦਿੱਤਾ 26 ਅਗਸਤ ਤੱਕ ਦੀ ਤਰੀਕ ਵਧਾ ਕੇ 30 ਅਗਸਤ ਤੱਕ ਕਰਨ ਅਤੇ ਬਦਲੀਆਂ ਦੇ ਚਾਹਵਾਨ ਅਧਿਆਪਕਾਂ ਦੇ ਡਾਟੇ ਵਿਚਲੀਆਂ ਖ਼ਾਮੀਆਂ ਨੂੰ ਦੂਰ ਕਰਕੇ ਸਾਰੇ ਯੋਗ ਅਧਿਆਪਕਾਂ ਨੂੰ ਪਹਿਲੇ ਗੇੜ ਦੀਆਂ ਬਦਲੀਆਂ ਵਿੱਚ ਤੁਰੰਤ ਮੌਕਾ ਦਿੱਤਾ ਜਾਵੇ।

 

Leave a Reply

Your email address will not be published. Required fields are marked *