Punjab News: ਫਾਸ਼ੀਵਾਦੀ ਤਾਗਤਾਂ ਨੂੰ ਹਰਾਉਣ ਲਈ ਖੱਬੇ ਪੱਖੀ ਪਾਰਟੀਆਂ ਵੱਲੋਂ ਲੋਕ ਲਹਿਰ ਉਸਾਰਨ ਦਾ ਐਲਾਨ
ਪੰਜਾਬ ਨੈੱਟਵਰਕ, ਚੰਡੀਗੜ੍ਹ –
ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਅਤੇ ਆਰ ਐਮ ਪੀ ਆਈ ਖੱਬੇਪੱਖੀ ਇਨਕਲਾਬੀ ਪਾਰਟੀਆਂ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਇਨਕਲਾਬੀ ਲਹਿਰ ਉਸਾਰਨ ਦੇ ਸੂਬਾਈ ਸੱਦੇ ਤਹਿਤ ਸਾਂਝੀ ਲਾਮਬੰਦੀ ਕਰਨ ਲਈ ਮੀਟਿੰਗ ਕੀਤੀ।
ਇਸ ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਕੇਂਦਰੀ ਕਮੇਟੀ ਮੈਂਬਰ ਸੀ ਪੀ ਆਈ ਐਮ ਐਲ ਲਿਬਰੇਸ਼ਨ ਵੱਲੋਂ ਕੀਤੀ ਗਈ ਮੀਟਿੰਗ ਵਿਚ ਦੋਵਾਂ ਪਾਰਟੀਆਂ ਦੇ ਆਗੂਆਂ ਕਾਮਰੇਡ ਲਾਲਚੰਦ ਅਤੇ ਕਾਮਰੇਡ ਜਸਵੀਰ ਕੌਰ ਨੱਤ ਵੱਲੋਂ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁੱਖ ਤੌਰ ਤੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ,ਨਸ਼ਿਆਂ ਦਾ ਵਧ ਰਿਹਾ ਕਾਰੋਬਾਰ , ਭ੍ਰਿਸ਼ਟਾਚਾਰ ਵਿੱਚ ਕਈ ਗੁਣਾ ਵਾਧਾ, ਗੈਂਗਵਾਰ , ਪੰਜਾਬ ਦੇ ਜਨਤਕ ਅਦਾਰਿਆਂ ਦਾ ਨਿੱਜੀਕਰਨ ਅਤੇ ਚਰਮਸੀਮਾ ਤੇ ਪਹੁੰਚੀ ਬੇਰੁਜ਼ਗਾਰੀ ਸਹਿਤ ਵਾਤਾਵਰਨ ਦੇ ਮੁੱਦਿਆਂ ਤੇ ਫੇਲ ਹੋਈ ਮਾਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਪੰਜਾਬ ਵਿੱਚ ਫਾਸ਼ੀਵਾਦੀ /ਮਨੂੰਵਾਦੀ ਤਾਕਤਾਂ ਭਾਜਪਾ ਆਰਐਸਐਸ ਆਪਣੇ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਜਿਸਦੇ ਖ਼ਿਲਾਫ਼ ਪੰਜਾਬ ਵਿੱਚ ਕਿਰਤੀਆਂ , ਕਿਸਾਨਾਂ ਸਹਿਤ ਛੋਟੇ ਦੁਕਾਨਦਾਰਾਂ, ਵਾਪਰੀਆਂ ਨੂੰ ਲਾਮਬੰਦ ਕਰਨ ਲਈ ਖੱਬੇਪੱਖੀ ਪਾਰਟੀਆਂ ਵੱਲੋਂ ਸਿਆਸੀ ਮੁਹਿੰਮ ਚਲਾਈ ਜਾਵੇਗੀ।
1 ਸਤੰਬਰ ਤੋਂ ਲੈਕੇ 27 ਸਤੰਬਰ ਤੱਕ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਦਿਨ ਨੂੰ ਸਮਰਪਿਤ ਇਨਕਲਾਬੀ ਮਾਰਚ, ਕਨਵੈਸ਼ਨਾ, ਅਤੇ ਜਨਤਕ ਇਕੱਠ ਕੀਤੇ ਜਾਣਗੇ ਇਸਦੀ ਤਿਆਰੀ ਵਜੋਂ ਹਲਕਾ ਸਰਦੂਲਗੜ੍ਹ ਦੇ ਪਿੰਡਾਂ ਵਿੱਚ ਪ੍ਰਚਾਰ ਮੁਹਿੰਮ ਚਲਾ ਕੇ ਤਹਿਤ 13 ਨੂੰ ਸਰਦੂਲਗੜ੍ਹ ਦੇ ਵਿਧਾਇਕ ਅਤੇ 16 ਨੂੰ ਮਾਨਸਾ ਦੇ ਵਿਧਾਇਕ ਨੂੰ ਮੰਗ ਪੱਤਰ ਦਿੱਤੇ ਜਾਣਗੇ ਅਤੇ 27 ਨੂੰ ਜਿਲ੍ਹਾ ਪੱਧਰੀ ਕਨਵੈਸ਼ਨ ਕਰਕੇ ਮਾਨ ਸਰਕਾਰ ਖ਼ਿਲਾਫ਼ ਰੋਸ ਮਾਰਚ ਕੱਢਿਆ ਜਾਵੇਗਾ।
ਮੀਟਿੰਗ ਵਿੱਚ ਦੋਵਾਂ ਪਾਰਟੀਆਂ ਦੇ ਆਗੂ ਕਾ, ਛੱਜੂ ਰਾਮ ਰਿਸ਼ੀ, ਕਾ ਅਮਰੀਕ ਸਿੰਘ, ਕਾ ਸੁਰਿੰਦਰਪਾਲ ਸ਼ਰਮਾ,ਕਾ ਵਿਜੈ ਕੁਮਾਰ ਭੀਖੀ, ਕਾ ਗਗਨ ਸਿਰਸੀਵਾਲਾ, ਕਾ ਆਤਮਾ ਸਿੰਘ, ਕਾ ਬਲਵਿੰਦਰ ਕੌਰ, ਕਾ ਕ੍ਰਿਸ਼ਨਾ ਕੌਰ, ਕਾ ਬਲਵਿੰਦਰ ਸਿੰਘ, ਕਾ ਦਰਸ਼ਨ ਸਿੰਘ ਦਾਨੇਵਾਲੀਆ, ਕਾ ਗੁਰਸੇਵਕ ਸਿੰਘ ਮਾਨ, ਕਾ ਅੰਗਰੇਜ ਸਿੰਘ ਘਰਾਂਗਣਾ, ਕਾ ਭੋਲਾ ਸਿੰਘ ਸਮਾਓਂ ਸ਼ਾਮਲ ਹੋਏ।