ਈਟੀਟੀ 2364 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਲਦੀ ਜਾਰੀ ਕਰੇ ਸਰਕਾਰ: ਆਗੂ
ਪੰਜਾਬ ਨੈੱਟਵਰਕ, ਅਬੋਹਰ
ਈ. ਟੀ. ਟੀ. 2364 ਇਕਾਈ ਅਬੋਹਰ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੀ ਮੀਟਿੰਗ ਨਹਿਰੂ ਪਾਰਕ ਵਿਖੇ ਹੋਈ। ਮੀਟਿੰਗ ਵਿੱਚ ਮੁਹਾਲੀ ਵਿਖੇ ਚੱਲ ਰਹੇ ਪੱਕੇ ਧਰਨੇ ਸੰਬੰਧੀ ਕਾਡਰ ਨੂੰ ਲਾਮਬੰਦ ਕੀਤਾ ਗਿਆ।
ਮੀਟਿੰਗ ਵਿੱਚ ਪਹੁੰਚੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਮੰਗਲਵਾਰ ਨੂੰ ਧਰਨੇ ਵਿੱਚ ਸ਼ਾਮਿਲ ਹੋਣ ਦੀ ਹਾਮੀ ਭਰੀ। ਇਸ ਮੌਕੇ ਬੋਲਦਿਆਂ ਅਧਿਆਪਕ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ 2364 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਦੇਰੀ ਕੀਤੀ ਜਾਂਦੀ ਹੈ ਤਾਂ ਸ਼ੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ।
ਇਸ ਮੌਕੇ ਮੀਟਿੰਗ ਵਿੱਚ ਕੁਲਦੀਪ ਸਿੰਘ,ਅਨਮੋਲ,ਗੁਰਦੇਵ ਸਿੰਘ,ਉਮੇਸ਼,ਗੁਰਦੀਪ ਸਿੰਘ ਮਲੋਟ,ਹਰਦੀਪ ਸਿੰਘ,ਸੁਖਦੇਵ ਸਿੰਘ,ਕਿਰਨ, ਸ਼ੀਤਲ,ਨੀਲਮ,ਮਨਪ੍ਰੀਤ ਕੌਰ, ਰੁਕਮਾ, ਪੂਜਾ ਹਾਜ਼ਿਰ ਸਨ।