All Latest NewsNews FlashPunjab News

ਅਹਿਮ ਖ਼ਬਰ: ਈਟੀਟੀ 2364 ਬੇਰੁਜ਼ਗਾਰ ਅਧਿਆਪਕ ਕੱਲ੍ਹ ਮਾਨ ਸਰਕਾਰ ਦਾ ਕਾਲੀਆਂ ਝੰਡੀਆਂ ਨਾਲ ਕਰਨਗੇ ਤਿੱਖਾ ਵਿਰੋਧ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਦੀ ਮੀਟਿੰਗ ਪਿਛਲੇ ਦਿਨੀ ਸਿੱਖਿਆ ਮੰਤਰੀ ਨਾਲ ਹੋਈ, ਜਿਸ ਵਿੱਚ ਉਹਨਾਂ ਵੱਲੋਂ ਈਟੀਟੀ 2364 ਯੂਨੀਅਨ ਆਗੂਆਂ ਨੂੰ ਪੂਰਨ ਤੌਰ ਤੇ ਅਸਵਾਸਨ ਦੁਆਇਆ ਕਿ ਆਉਣ ਵਾਲੇ ਪੰਜ ਸੱਤ ਦਿਨਾਂ ਵਿੱਚ ਭਰਤੀ ਦੀ ਜੁਆਇਨਿੰਗ ਕਰਵਾਉਣ ਦਾ ਕੰਮ ਹੋ ਜਾਵੇਗਾ। ਇਸ ਕਰਕੇ ਯੂਨੀਅਨ ਆਗੂਆਂ ਨੇ ਧਰਨਾ ਪ੍ਦਰਸ਼ਨ ਕਰਨ ਦੀ, ਜੋ 10 ਅਗਸਤ ਦੀ ਤਾਰੀਖ ਜੋ ਰੱਖੀ ਸੀ ਉਹਨੂੰ ਕੁਝ ਸਮੇਂ ਲਈ ਵਿਸ਼ਰਾਮ ਦਿੱਤਾ ਹੈ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਆਉਣ ਵਾਲੇ ਸਮੇਂ ਵਿੱਚ ਜੁਆਇਨਿੰਗ ਕਰਵਾਉਣ ਦੀ ਪ੍ਕਿਰਿਆ ਮੁਕੰਮਲ ਨਹੀਂ ਕਰਦੀ ਤਾਂ 15 ਅਗਸਤ ਨੂੰ ਆਜ਼ਾਦੀ ਦਿਹਾੜੇ ਤੇ ਪੰਜਾਬ ਸਰਕਾਰ ਦਾ ਭੰਡੀ ਪ੍ਚਾਰ ਹਰ ਜਿਲ੍ਹੇ ਵਿੱਚ ਕਾਲੀਆਂ ਝੰਡੀਆਂ ਨਾਲ ਕੀਤਾ ਜਾਵੇਗਾ। ਜਿਸ ਲਈ ਯੂਨੀਅਨ ਵੱਲੋਂ ਜਿਲ੍ਹਾ ਪੱਧਰੀ ਟੀਮਾਂ ਦਾ ਗੱਠਨ ਕਰ ਦਿੱਤਾ ਹੈ।

ਯੂਨੀਅਨ ਆਗੂਆਂ ਵੱਲੋਂ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਮਾਨ ਸਰਕਾਰ ਜਲਦੀ ਸਾਡੀਆਂ ਉਮੀਦਾਂ ਤੇ ਖਰੇ ਨਹੀਂ ਉੱਤਰਦੀ ਤਾਂ ਸਮੂੱਚੇ ਪੰਜਾਬ ਵਿੱਚ ਸਰਕਾਰ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ।

ਪੱਤਰਕਾਰਾਂ ਨਾਲ ਗੱਲ ਬਾਤ ਕਰਨ ਸਮੇਂ ਯੂਨੀਅਨ ਆਗੂ ਮਨਪ੍ਰੀਤ ਮਾਨਸਾ ਹਰਜੀਤ ਬੁਡਲਾਡਾ ਗੁਰਸੰਗਤ ਬੁਡਲਾਡਾ ਗੁਰਸੇਵ ਸੰਗਰੂਰ ਗੁਰਜੀਵਨ ਮਾਨਸਾ ਜਸਵਿੰਦਰ ਮਾਛੀਵਾੜਾ ਵਰਿੰਦਰ ਸਰਹੰਦ ਅੰਮ੍ਰਿਤਪਾਲ ਮੀਮਸਾ ਤੇ ਕਿਰਨਦੀਪ ਨਾਭਾ ਹਾਜ਼ਰ ਸਨ।

 

Leave a Reply

Your email address will not be published. Required fields are marked *