ਕਿਸਾਨਾਂ ਨੇ ਸਮਾਰਟ ਮੀਟਰਾਂ ‘ਚ ਪਾਇਆ ਭੋਗ! ਪੁੱਟ ਕੇ ਬਿਜਲੀ ਘਰ ਕਰਾਏ ਜਮ੍ਹਾ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਅਗਵਾਈ ਵਿਚ ਪਿੰਡ ਵਾਸੀਆਂ ਬਿਜਲੀ ਵਾਲੇ ਸਮਾਰਟ ਮੀਟਰ ਪੁੱਟ ਕੇ ਬਿਜਲੀ ਘਰ ਜਮ੍ਹਾ ਕਰਵਾਏ
ਬਿਜਲੀ ਸੋਧ ਬਿਲ ਰੱਦ ਕਰੇ ਅਤੇ ਚਿੱਪ ਵਾਲੇ ਮੀਟਰ ਲਾਉਣੇ ਬੰਦ ਕਰੇ ਸਰਕਾਰ – ਗੁਰਮੀਤ ਮਹਿਮਾਂ
ਕੁਲਗੜੀ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਵਿਸ਼ੇਸ ਮੀਟਿੰਗ ਪਿੰਡ ਸ਼ੇਰਖਾ ਵਿਖ਼ੇ ਦਿਲਬਾਗ ਸਿੰਘ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਵਿਚ ਹੋਈ| ਜਿਸ ਵਿਚ ਗੁਰਮੀਤ ਸਿੰਘ ਮਹਿਮਾ ਸੂਬਾ ਜਰਨਲ ਸਕੱਤਰ ਵੀ ਮੀਟਿੰਗ ਵਿੱਚ ਸ਼ਾਮਲ ਹੋਏ| ਮੀਟਿੰਗ ਵਿਚ ਸਮਾਰਟ ਮੀਟਰ ਪਿੰਡ ਵਾਸੀਆਂ ਦੀ ਜਾਣਕਾਰੀ ਤੋਂ ਬਗੈਰ ਲਗਉਣ ਤੇ ਵਿਰੋਧ ਕੀਤਾ ਗਿਆ ਅਤੇ 20 ਮੀਟਰ ਪਿੰਡ ਵਲੋਂ ਉਤਾਰ ਕੇ ਸਾਂਦੇ ਹਾਸਮ ਬਿਜਲੀ ਘਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਜਮਾ ਕਰਵਾਏ ਗਏ|
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਮਹਿਮਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਬਿਜਲੀ ਸੋਧ ਬਿਲ ਰੱਦ ਕਰੇ ਅਤੇ ਚਿੱਪ ਵਾਲੇ ਮੀਟਰ ਲਾਉਣੇ ਬੰਦੇ ਕਰੇ |
ਓਹਨਾ ਕਿਹਾ ਕਿ ਪੰਜਾਬ ਦੀ ਸਰਕਾਰ ਕੇਦਰੀ ਹਕੂਮਤ ਦੇ ਇਸ਼ਾਰੇ ਤੇ ਕਿਸਾਨਾਂ ਦੀਆਂ ਜਮੀਨਾਂ ਖੋਹਣੀ ਬੰਦ ਕਰੇ ਅਤੇ ਅਮਰੀਕਾ ਵਰਗੇ ਮੁਲਕਾਂ ਨਾਲ ਜਰੂਰੀ ਵਸਤਾਂ ਤੇ ਕਰ ਮੁਕਤ ਵਪਾਰ ਸਮਝੌਤਾ ਕਰਨਾ ਬੰਦ ਕਰੇ | ਓਹਨਾ ਕਿਹਾ ਕਿ 8 ਅਗਸਤ ਨੂੰ ਜਬਰ ਵਿਰੋਧੀ ਰੈਲੀ ਮੋਗਾ ਵਿੱਚ ਫਿਰੋਜ਼ਪੁਰ ਤੋਂ ਵੱਡੀ ਗਿਣਤੀ ਸ਼ਾਮਲ ਹੋਣਗੇ |
ਇਸ ਮੌਕੇ ਗੁਰਜੱਜ ਸਿੰਘ ਬਲਾਕ ਪ੍ਰਧਾਨ, ਜਸਵੀਰ ਸਿੰਘ ਬਲਾਕ ਖਜਾਨਚੀ, ਭੁਪਿੰਦਰ ਸਿੰਘ ਸਦੋ ਸਾਹ, ਗੁਰਮਖ ਸਿੰਘ ਯਾਰੇਸ਼ਾਹ, ਦਿਲਬਾਗ ਸਿੰਘ ਸਾਂਦੇ ਹਾਸਮ, ਹਾਕਮ ਸਿੰਘ ਸਾਂਦੇ ਹਾਸਮ, ਚੰਨਣ ਸਿੰਘ ਕਮਗਰ, ਲਖਵਿੰਦਰ ਸਿੰਘ ਨੂਰਪੁਰ ਸੇਠਾਂ, ਦਲਵਿੰਦਰ ਸਿੰਘ ਸ਼ੇਰਖਾ, ਜਗਜੀਤ ਸਿੰਘ ਸ਼ੇਰਖਾ, ਰਣਜੀਤ ਸਿੰਘ ਸ਼ੇਰਖਾ, ਬਾਬਰ ਖਾਨ ਸ਼ੇਰਖਾ, ਆਸਾ ਸਿੰਘ ਸ਼ੇਰਖਾ, ਨਿਰਜਨ ਸਿੰਘ ਸ਼ੇਰਖਾ, ਉਂਕਾਰ ਸਿੰਘ ਸ਼ੇਰਖਾ,ਦਰਬਾਰਾ ਸਿੰਘ ਸ਼ੇਰਖਾ,ਇੰਦਰਜੀਤ ਸਿੰਘ ਸ਼ੇਰਖਾ ਅਵਤਾਰ ਸਿੰਘ ਸ਼ੇਰਖਾ, ਗੁਰਜੰਟ ਸਿੰਘ ਸ਼ੇਰਖਾ, ਅਵਤਾਰ ਸਿੰਘ ਸੁਰਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਲ ਹੋਏ।

