Flood Alert: ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ ਹੜ੍ਹ ਦਾ ਖ਼ਤਰਾ! ਕਈ ਪਿੰਡਾਂ ‘ਚ ਵੜਿਆ ਪਾਣੀ
Flood Alert: ਪੰਜਾਬ ਦੇ ਫ਼ਾਜਿਲਕਾ, ਫਿਰੋਜ਼ਪੁਰ ਅਤੇ ਤਰਨਤਾਰਨ ਇਲਾਕੇ ਵਿੱਚ ਹੜ੍ਹਾਂ ਵਰਗਾ ਮਾਹੌਲ ਬਣ ਚੁੱਕਿਆ ਹੈ। ਫ਼ਾਜਿਲਕਾ ਦੇ ਕਈ ਪਿੰਡ ਜਿੱਥੇ ਸਤਲੁਜ ਅਤੇ ਰਾਵੀ ਦਰਿਆ ਦੇ ਪਾਣੀ ਦੀ ਲਪੇਟ ਵਿੱਚ ਆ ਗਏ ਹਨ।
ਉਥੇ ਹੀ ਫਿਰੋਜ਼ਪੁਰ ਅਤੇ ਤਰਨਤਾਰਨ ਦੇ ਕਈ ਸਰਹੱਦੀ ਪਿੰਡਾਂ ਵਿੱਚ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ। ਫਿਰੋਜ਼ਪੁਰ ਦੇ ਕਈ ਸਰਹੱਦੀ ਪਿੰਡਾਂ ਵਿੱਚ ਪਾਣੀ ਓਵਰਫਲੋ ਹੋ ਕੇ ਦਾਖ਼ਲ ਹੋਣਾ ਸ਼ੁਰੂ ਹੋ ਗਿਆ ਹੈ।
ਹਰੀਕੇ ਹੈੱਡ ਤੋਂ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ, ਜਿਸ ਦੇ ਕਾਰਨ ਸਤਲੁਜ ਦੇ ਨਾਲ ਲੱਗਦੇ ਤਰਨਤਾਰਨ ਦੇ ਪਿੰਡਾਂ ਵਿੱਚ ਡਰ ਦਾ ਮਾਹੌਲ ਹੈ, ਕਈ ਪਰਿਵਾਰ ਘਰ ਛੱਡਣ ਲਈ ਮਜ਼ਬੂਰ ਹਨ, ਕਈ ਕਿਸਾਨਾਂ ਦੀਆਂ ਫ਼ਸਲਾਂ ਪਾਣੀ ਵਿੱਚ ਡੁੱਬ ਚੁੱਕੀਆਂ ਹਨ।
ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਕਿ, ਜਿਨਾਂ ਕਿਸਾਨਾਂ ਦੇ ਘਰ ਇਸ ਪਾਣੀ ਵਿੱਚ ਡੁੱਬ ਚੁੱਕੇ ਹਨ. ਉਹਨਾਂ ਨੂੰ ਅਤੇ ਜਿੰਨਾ ਕਿਸਾਨਾਂ ਦੀਆਂ ਫਸਲਾਂ ਇਸ ਪਾਣੀ ਕਾਰਨ ਖਰਾਬ ਹੋ ਚੁੱਕੀਆਂ ਹਨ, ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਕਿਸਾਨਾਂ ਦਾ ਜੋ ਨੁਕਸਾਨ ਹੋਇਆ, ਉਹ ਸਰਕਾਰ ਨੂੰ ਲਿਖ ਕੇ ਦੇਣਗੇ ਅਤੇ ਉਸਦਾ ਮੁਆਵਜਾ ਦਿੱਤਾ ਜਾਵੇਗਾ- ਐਸਡੀਐਮ ਪੱਟੀ
ਉਧਰ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿੱਚ ਆਏ ਪਾਣੀ ਦਾ ਜਾਇਜ਼ਾ ਲੈਣ ਪਹੁੰਚੇ ਐਸਡੀਐਮ ਪੱਟੀ ਪ੍ਰੀਤ ਇੰਦਰ ਸਿੰਘ ਪਿੰਡਾਂ ਦੇ ਲੋਕਾਂ ਦਾ ਅਤੇ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਉਹ ਸਰਕਾਰ ਨੂੰ ਲਿਖ ਕੇ ਦੇਣਗੇ ਅਤੇ ਉਸਦਾ ਮੁਆਵਜਾ ਦਿੱਤਾ ਜਾਵੇਗਾ।
2023 ਵਿੱਚ ਆਏ ਹੜਾਂ ਦਾ ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆ- ਕਿਸਾਨਾਂ
ਉਥੇ ਕਈ ਕਿਸਾਨਾਂ ਨੇ ਆਪਣਾ ਰੋਸ ਵੀ ਜਾਹਿਰ ਕੀਤਾ ਉਹਨਾਂ ਨੂੰ 2023 ਵਿੱਚ ਆਏ ਹੜਾਂ ਦਾ ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆ। ਸਰਕਾਰ ਪਹਿਲਾਂ 2023 ਵਾਲਾ ਉਹਨਾਂ ਨੂੰ ਮੁਆਵਜ਼ਾ ਦੇਵੇ ਅਤੇ ਇਸ ਬੰਨ ਵੱਲ ਧਿਆਨ ਸਰਕਾਰ ਕਰੇ ਤਾਂ ਜੋ ਹਰ ਸਾਲ ਹੁੰਦਾ ਉਹਨਾਂ ਦਾ ਨੁਕਸਾਨ ਤੋਂ ਬਚਾ ਹੋ ਸਕੇ।

