ਵੱਡੀ ਖਬਰ: ਪੰਜਾਬ ਭਰ ਦੀਆਂ ਤਹਿਸੀਲਾਂ/ ਮਾਲ ਦਫ਼ਤਰਾਂ ‘ਚ ਕੱਲ੍ਹ ਨਹੀਂ ਹੋਣਗੇ ਕੰਮ, ਤਹਿਸੀਲਦਾਰ ਗਏ ਹੜਤਾਲ ਤੇ…!
ਪੰਜਾਬ ਨੈੱਟਵਰਕ, ਚੰਡੀਗੜ੍ਹ
ਅੱਜ ਪੰਜਾਬ ਰੈਵੀਨਿਊ ਆਫਿਸਰ ਐਸੋਸੀਏਸ਼ਨ ਪੰਜਾਬ ਦੀ ਆਨਲਾਈਨ ਮੀਟਿੰਗ ਲਛਮਣ ਸਿੰਘ ਮੀਤ-ਪ੍ਰਧਾਨ, ਸ੍ਰੀਮਤੀ ਅਰਚਨਾ ਸਰਮਾਂ ਮੀਤ-ਪ੍ਰਧਾਨ, ਨਵਦੀਪ ਸਿੰਘ ਭੋਗਲ ਮੀਤ-ਪ੍ਰਧਾਨ ਅਤੇ ਲਾਰਸਨ ਮੀਤ-ਪ੍ਰਧਾਨ ਦੀ ਹਾਜ਼ਰੀ ਵਿੱਚ ਹੋਈ। ਜਿਸ ਵਿੱਚ ਸਮੂਹ ਕਾਰਜਕਾਰੀ ਮੈਂਬਰਾਂ ਵੱਲੋ ਭਾਗ ਲਿਆ ਗਿਆ।
ਮੀਟਿੰਗ ਵਿੱਚ ਅੱਜ ਮਿਤੀ 27.11.2024 ਲਵਪ੍ਰੀਤ ਸਿੰਘ ਡੀ.ਐਸ. ਪੀ. ਵਿਜੀਲੈਂਸ ਵਿਭਾਗ, ਬਰਨਾਲਾ ਵੱਲੋਂ ਕਥਿਤ ਤੌਰ ਧੱਕੇਸ਼ਾਹੀ ਕਰਦੇ ਹੋਏ ਪੰਜਾਬ ਰੈਵੀਨਿਊ ਆਫਿਸਰ ਐਸੋਸੀਏਸਨ ਪੰਜਾਬ ਦੇ ਪ੍ਰਧਾਨ ਸੁਖਚਰਨ ਸਿੰਘ ਚੰਨੀ ਨੂੰ ਗ੍ਰਿਫਤਾਰ ਕਰਨ ਦੀ ਨਿਖੇਧੀ ਕੀਤੀ ਗਈ।
ਐਸੋਸੀਏਸਨ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਹੋਇਆ ਕਿ ਪੰਜਾਬ ਦੇ ਸਾਰੇ ਰੈਵੀਨਿਊ ਆਫਿਸਰ (ਜਿਲਾ ਮਾਲ ਅਫਸਰ, ਸਬ ਰਜਿਸਟਰਾਰ, ਤਹਿਸੀਲਦਾਰ, ਨਾਇਬ ਤਹਿਸੀਲਦਾਰ) ਮਿਤੀ 28.11.2024 ਨੂੰ ਸਮੂਹਿਕ ਛੁੱਟੀ ਤੇ ਜਾਣਗੇ ਅਤੇ ਸਵੇਰੇ 10:00 ਵਜੇ ਡੀ.ਐਸ.ਪੀ. ਵਿਜੀਲੈਂਸ ਦਫਤਰ, ਬਰਨਾਲਾ ਦੇ ਬਾਹਰ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਨਗੇ। ਆਮ ਲੋਕਾਂ ਨੂੰ ਇਸ ਵਜ੍ਹਾ ਨਾਲ ਹੋਣ ਵਾਲੀ ਮੁਸ਼ਕਲ ਦੀ ਸਾਰੀ ਜਿੰਮੇਵਾਰੀ ਵਿਜੀਲੈਂਸ ਵਿਭਾਗ ਪੰਜਾਬ ਅਤੇ ਪੰਜਾਬ ਸਰਕਾਰ ਦੀ ਹੋਵੇਗੀ।