BIG BREAKING: ਭਾਰੀ ਬਾਰਿਸ਼ ਦਾ ਕਹਿਰ, ਦੀਵਾਰ ਡਿੱਗਣ ਕਾਰਨ ਸੱਤ ਲੋਕਾਂ ਦੀ ਮੌਤ
BIG BREAKING: ਰਾਜਧਾਨੀ ਦਿੱਲੀ ਦੇ ਜੈਤਪੁਰ ਇਲਾਕੇ ਵਿੱਚ ਵੱਡਾ ਹਾਦਸਾ ਵਾਪਰਣ ਦੀ ਖ਼ਬਰ ਮਿਲੀ ਹੈ। ਇੱਥੇ ਇੱਕ ਪੁਰਾਣੀ ਦੀਵਾਰ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ।
ਮ੍ਰਿਤਕਾਂ ਵਿੱਚ ਤਿੰਨ ਪੁਰਸ਼, ਦੋ ਔਰਤਾਂ ਅਤੇ ਦੋ ਕੁੜੀਆਂ ਸ਼ਾਮਲ ਹਨ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਅਤੇ ਹੋਰ ਰਾਹਤ ਟੀਮਾਂ ਮੌਕੇ ਤੇ ਪਹੁੰਚ ਗਈਆਂ ਹਨ, ਜਿਨ੍ਹਾਂ ਦੇ ਵੱਲੋਂ ਮਲਬੇ ਨੂੰ ਹਟਾਉਣ ਦਾ ਕਾਰਜ ਆਰੰਭ ਕਰ ਦਿੱਤਾ ਗਿਆ ਹੈ।
ਪੁਲਿਸ ਸੂਤਰਾਂ ਅਨੁਸਾਰ, ਲਗਾਤਾਰ ਹੋ ਰਹੀ ਮੋਹਲੇਧਾਰ ਬਾਰਿਸ਼ ਕਾਰਨ ਇਹ ਵੱਡਾ ਹਾਦਸਾ ਵਾਪਰਿਆ। ਦੱਖਣ-ਪੂਰਬੀ ਦਿੱਲੀ ਦੇ ਜੈਤਪੁਰ ਵਿੱਚ ਇੱਕ ਪੁਰਾਣੀ ਕੰਧ ਡਿੱਗ ਗਈ, ਜਿਸ ਵਿੱਚ ਮਲਬੇ ਹੇਠਾਂ ਸੱਤ ਲੋਕ ਦੱਬ ਗਏ।
ਜਿਵੇਂ ਹੀ ਮਲਬੇ ਥੱਲੇ ਲੋਕਾਂ ਦੇ ਦੱਬਣ ਦੀ ਸੂਚਨਾ ਪੁਲਿਸ ਤੱਕ ਪੁੱਜੀ ਤਾਂ, ਪੁਲਿਸ ਤੁਰੰਤ ਰਾਹਤ ਟੀਮਾਂ ਦੇ ਨਾਲ ਮੌਕੇ ਤੇ ਪਹੁੰਚ ਗਈ।
ਬਚਾਅ ਕਾਰਜ ਦੌਰਾਨ ਦੀਵਾਰ ਹੇਠਾਂ ਦੱਬੇ ਸਾਰੇ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।

